ਫਰੀਦਕੋਟ: ਪੰਜਾਬ ਦੀਆਂ ਜੇਲ੍ਹਾਂ ਅੰਦਰ ਨਸ਼ਾ ਤਸਕਰੀ ਨੂੰ ਰੋਕਣ ਲਈ ਜਿੱਥੇ ਜੇਲ੍ਹ ਵਿਭਾਗ ਪੱਬਾਂ ਭਾਰ ਹੈ ਉਥੇ ਹੀ ਵਿਭਾਗ ਅੰਦਰ ਮੌਜੂਦ ਕੁਝ ਕਾਲੀਆਂ ਭੇਡਾਂ ਵੱਲੋਂ ਲਗਾਤਾਰ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਨਸ਼ਾ ਅਤੇ ਹੋਰ ਪਾਬੰਧੀ ਸੁਦਾ ਸਮੱਗਰੀ ਚੋਰੀ ਛਿਪੇ ਸਪਲਾਈ ਕੀਤੀ ਜਾਂਦੀ ਹੈ ਜਿਸ ਦਾ ਪਰਦਾਫਾਸ਼ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਹੋਇਆ ਜਿਥੇ ਜੇਲ੍ਹ ਦੀ ਤਲਾਸ਼ੀ ਗਾਰਦ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੋਂ ਜੇਲ੍ਹ ਅੰਦਰ ਜਾਣ ਸਮੇਂ ਕੀਤੀ ਗਈ ਤਲਾਸੀ ਦੌਰਾਨ ਇਕ ਸਮਾਰਟ ਫੋਨ ਅਤੇ ਕਰੀਬ 78 ਗ੍ਰਾਮ ਨਸੀਲਾ ਪਾਊਡਰ ਬ੍ਰਾਮਦ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਫੜ੍ਹੇ ਗਏ ਸਹਾਇਕ ਸੁਪਰਡੈਂਟ ਨੇ ਇਹ ਨਸ਼ੀਲਾ ਪਾਊਡਰ ਅਤੇ ਸਮਾਰਟ ਫੋਨ ਜੇਲ੍ਹ ਅੰਦਰ ਬੰਦ ਕਿਸੇ ਕੈਦੀਆਂ ਨੂੰ ਸਪਲਾਈ ਕਰਨਾ ਸੀ।
ਜੇਲ੍ਹ ਪ੍ਰਸ਼ਾਸਨ ਵੱਲੋਂ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਨੂੰ ਪੱਤਰ ਲਿਖ ਕੇ ਦੱਸਿਆ ਕਿ ਕੇਂਦਰੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਜੇਲ੍ਹ ਜਦੋਂ ਜੇਲ੍ਹ ਦੀ ਡਿਉਢੀ ਵਿਚਲੇ ਦਫਤਰ ਵਿਚੋਂ ਜੇਲ੍ਹ ਅੰਦਰ ਜਾਣ ਲੱਗੇ ਤਾਂ ਤਲਾਸ਼ੀ ਗਾਰਦ ਵੱਲੋਂ ਉਹਨਾਂ ਦੀ ਤਲਾਸੀ ਕੀਤੀ ਜਿੰਨਾਂ ਨੇ ਆਪਣੀ ਜਿਸਮਾਨੀ ਤਲਾਸੀ ਤਾਂ ਕਰਵਾ ਲਈ ਪਰ ਜਦ ਉਹਨਾਂ ਦੇ ਹੱਥ ਵਿਚ ਫੜ੍ਹੀ ਹੋਈ ਫਾਇਲ ਦੀ ਤਲਾਸ਼ੀ ਕਰਨੀ ਚਾਹੀ ਤਾਂ ਉਹ ਜੇਲ੍ਹ ਗਾਰਦ ਨਾਲ ਉਲਝ ਪਏ।
ਜਦੋਂ ਜੇਲ੍ਹ ਗਾਰਦ ਨੇ ਉਨਾਂ ਦੀ ਹੱਥ ਵਿਚ ਫੜ੍ਹੀ ਹੋਈ ਫਾਇਲ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਸਮਾਰਟ ਟੱਚ ਫੋਨ ਅਤੇ ਇੱਕ ਟੇਪ ਕੀਤਾ ਹੋਇਆ ਪੈਕਿਟ ਮਲਿਆ ਜਿਸ ਨੂੰ ਖੋਲ੍ਹ ਕੇ ਚੈਕ ਕਰਨ ਤੇ ਉਸ ਵਿਚੋਂ ਹੈਰੋਇਨ ਵਰਗਾ ਕਰੀਬ 78 ਗ੍ਰਾਮ ਪਦਾਰਥ ਬਰਾਮਦ ਹੋਇਆ। ਇਸ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਵੱਲੋਂ ਐਨ.ਡੀ.ਪੀ.ਅੇਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਜੇਲ੍ਹ ਮੰਤਰੀ ਪੰਜਾਬ ਵੱਲੋਂ ਆਪਣੇ ਟਵਿੱਟਰ ’ਤੇ ਟਵੀਟ ਕਰ ਕੇ ਵੀ ਸਾਂਝੀ ਕੀਤੀ ਗਈ ਹੈ ਅਤੇ ਉਨਾਂ ਜੇਲ੍ਹ ਦੇ ਉਹਨਾਂ ਮੁਲਾਜਮਾਂ ਦਾ ਵੀ ਹੌਂਸਲਾ ਵਧਾਇਆ ਜਿੰਨਾਂ ਨੇ ਸਹਾਇਕ ਸੁਪਰਡੈਂਟ ਜੇਲ੍ਹ ਨੂੰ ਨਸ਼ੀਲੇ ਪਾਊਡਰ ਅਤੇ ਸਮਾਰਟ ਫੋਨ ਸਮੇਤ ਫੜ੍ਹਿਆ।
ਜਿਕਰੇਖਾਸ ਹੈ ਕਿ ਬੀਤੇ ਦਿਨੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਬੰਦ ਕਰੀਬ 2300 ਤੋਂ ਵੱਧ ਕੈਦੀਆਂ ਅਤੇ ਹਵਾਲਾਤੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਜਿੰਨਾਂ ਵਿਚ ਕਰੀਬ 40 ਪ੍ਰਤੀਸ਼ਤ ਕੈਦੀ ਅਤੇ ਹਵਾਲਤੀ ਪਾਜਿਟਿਵ ਪਾਏ ਗਏ ਸਨ ਅਤੇ ਇਹੀ ਨਹੀਂ ਜੇਲ੍ਹ ਅੰਦਰ ਬੰਦ ਕੁਝ ਅੋਰਤਾਂ ਦੇ ਵੀ ਡੋਪ ਟੈਸਟ ਪਾਜ਼ੀਟਿਵ ਆਏ ਸਨ।
ਇਹ ਵੀ ਪੜ੍ਹੋ: ਸਿਆਸੀ ਸ਼ਗੂਫਿਆਂ ’ਚ ਨਹੀਂ ਪੈਣਾ ਚਾਹੁੰਦੇ, ਲੋਕਾਂ ’ਚ ਜਾਵਾਂਗੇ, ਮਸਲੇ ਹੱਲ ਕਰਾਂਗੇ- ਅਮਨ ਅਰੋੜਾ