ETV Bharat / state

ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ ਸੂਰਾਂ ਨੂੰ ਘਰਾਂ ਵਿਚ ਜਾ ਕੇ ਕੀਤਾ ਜਾ ਰਿਹਾ ਨਸ਼ਟ, ਪ੍ਰਸ਼ਾਸਨ ਮੁਸਤੈਦ

author img

By

Published : Sep 11, 2022, 2:29 PM IST

Updated : Sep 11, 2022, 4:57 PM IST

ਹੁਣ ਇਨਸਾਨਾਂ ਤੋਂ ਬਾਅਦ ਜਾਨਵਰਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਘਾਤਕ ਬੀਮਾਰੀਆਂ ਫੈਲ ਰਹੀਆਂ ਹਨ ਜਿਸ ਵਿੱਚ ਲੰਪੀ ਸਕਿਨ ਨਾਮੀ ਬੀਮਾਰੀ ਨੇ ਪਸ਼ੂਆਂ ਤੇ ਕਹਿਰ ਢਾਹਿਆ ਹੁਣ ਉਸ ਤੋਂ ਬਾਅਦ ਸਵਾਈਨ ਫੀਵਰ ਜੋ ਕਿ ਸੂਰਾਂ ਤੋਂ ਹੋਣ ਵਾਲੀ ਬੀਮਾਰੀ ਹੈ ਜੋ ਕਿ ਖਤਰਨਾਕ ਸਾਬਿਤ ਹੋ ਰਹੀ ਹੈ ਹੁਣ ਪੰਜਾਬ ਵਿੱਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪ੍ਰਸਾਰਨੇ ਸ਼ੁਰੂ ਕਰ ਦਿੱਤੇ ਹਨ

ਫਰੀਦਕੋਟ ਵਿੱਚ ਅਫਰੀਕਨ ਸਵਾਈਨ ਬੁਖਾਰ
African swine fever in Faridkot

ਫਰੀਦਕੋਟ: ਸਵਾਈਨ ਫੀਵਰ ਜੋ ਕਿ ਸੂਰਾਂ ਤੋਂ ਹੋਣ ਵਾਲੀ ਬੀਮਾਰੀ ਹੈ ਇਹ ਖਤਰਨਾਕ ਸਾਬਿਤ ਹੋ ਰਹੀ ਹੈ ਹੁਣ ਪੰਜਾਬ ਵਿੱਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪ੍ਰਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਵਿਚ ਪੰਜਾਬ ਤੋਂ ਐਸਏਐਸ ਨਗਰ ਮੁਹਾਲੀ ਅਤੇ ਫ਼ਰੀਦਕੋਟ ਦੇ ਆਰਾ ਮਾਰਕੀਟ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ ਗਿਆ ਹੈ।

African swine fever IN Faridkot

ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.) ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇੱਥੋਂ ਭੇਜੇ ਸੈਂਪਲਾਂ ਵਿੱਚ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ ਬੀਮਾਰੀ ਦੀ ਰੋਕਥਾਮ ਲਈ "ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009" ਅਤੇ "ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)" ਤਹਿਤ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਜਿਸ ਤਹਿਤ ਅੱਜ ਟੀਮਾਂ ਵੱਲੋਂ ਆਰਾ ਮਾਰਕੀਟ ਵਿਚ ਸਥਿਤ ਵਾਲਮੀਕ ਕਲੋਨੀ ਵਿੱਚ ਸੂਰਾਂ ਦਾ ਕੰਮ ਕਰਨ ਵਾਲੇ ਮਾਲਕਾਂ ਕੋਲ ਪਹੁੰਚ ਕੀਤੀ ਗਈ ਅਤੇ ਜੋ ਸੂਰ ਉਨ੍ਹਾਂ ਵੱਲੋਂ ਪਾਲੇ ਗਏ ਜਾਂ ਵਪਾਰ ਲਈ ਰੱਖੇ ਹੋਏ ਹਨ ਉਨ੍ਹਾਂ ਨੂੰ ਇੰਜੈਕਸ਼ਨ ਲਗਾ ਕੇ ਮਾਰਿਆ ਜਾ ਰਿਹਾ ਹੈ ਮਰਨ ਉਪਰੰਤ ਇਨ੍ਹਾਂ ਸੁਰਾਂ ਨੂੰ ਪੂਰੇ ਸੇਫਟੀ ਤਰੀਕੇ ਨਾਲ ਖੱਡੇ ਵਿਚ ਦਫਨਾਇਆ ਜਾ ਰਿਹਾ ਹੈ ਤਾਂ ਜੋ ਇਸ ਨਾਲ ਹੋਰ ਕਿਸੇ ਨੂੰ ਇਹ ਬਿਮਾਰੀ ਨਾ ਹੋ ਸਕੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੱਲਾ ਵਾਸੀ ਸਾਬਕਾ ਐਮਸੀ ਰੋਮੀ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿਚ ਜੋ ਸੂਰ ਪਾਲਕ ਹਨ ਉਹ ਇਨ੍ਹਾਂ ਤੋਂ ਹੀ ਆਪਣਾ ਰੁਜ਼ਗਾਰ ਚਲਾ ਰਹੇ ਹਨ, ਪਰ ਹੁਣ ਇੱਕ ਖ਼ਤਰਨਾਕ ਸਵਾਈਨ ਫੀਵਰ ਨਾਮਕ ਬੀਮਾਰੀ ਫੈਲੀ ਹੈ ਜਿਸ ਕਰਕੇ ਇਨ੍ਹਾਂ ਸੂਰਾਂ ਨੂੰ ਅੱਜ ਮਾਰਿਆ ਜਾ ਰਿਹਾ ਹੈ ਮਾਰ ਕੇ ਪ੍ਰਸ਼ਾਸਨ ਵੱਲੋਂ ਕਲੋਨੀ ਦੇ ਨੇੜਲੀ ਜਗ੍ਹਾ 'ਤੇ ਹੀ ਦਫਨਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਇੱਥੇ ਸੂਰ ਲਿਆ ਕੇ ਬਾਹਰੋਂ ਵੇਚੇ ਜਾਂਦੇ ਹਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਨਾ ਹੀ ਉਨ੍ਹਾਂ ਦੇ ਰੱਖੇ ਸੂਰਾਂ ਨੂੰ ਮਾਰਿਆ ਗਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਪੂਰੇ ਸਾਫ ਤਰੀਕੇ ਨਾਲ ਆਪਣੇ ਸੂਰਾਂ ਦਾ ਪਾਲਣ ਪੋਸ਼ਣ ਕਰਦੇ ਹਾਂ ਕਿਉਂਕਿ ਅਸੀਂ ਬੇਰੁਜਗਾਰ ਹਾਂ ਅਤੇ ਅਸੀਂ ਇੱਕ ਧੰਦੇ ਦੀ ਤਰ੍ਹਾਂ ਵਰਤਦੇ ਹਾਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਸੂਰਾਂ ਦਾ ਮੁਆਵਜ਼ਾ ਉਨ੍ਹਾਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਏ ਜਿਸ ਨਾਲ ਉਨ੍ਹਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਕਿਹਾ ਕਿ ਸ਼ਹਿਰ ਦੀ ਆਰਾ ਮਾਰਕੀਟ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ ਹੈ। ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇੱਥੋਂ ਭੇਜੇ ਸੈਂਪਲਾਂ ਵਿੱਚ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਗਈ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮੈਜਿਸਟਰੇਟ ਕਮ ਡੀ. ਸੀ ਡਾ. ਰੂਹੀ ਦੁੱਗ ਨੇ ਦੱਸਿਆ ਕਿ ਫਰੀਦਕੋਟ ਦੀ ਆਰਾ ਮਾਰਕੀਟ ਖੇਤਰ 'ਚ ਬੀਮਾਰੀ ਦੀ ਰੋਕਥਾਮ ਲਈ "ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009" ਅਤੇ "ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)" ਤਹਿਤ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਬੀਮਾਰੀ ਦੇ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਣ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਹੋਣਗੇ। ਇਨ੍ਹਾਂ ਖੇਤਰਾਂ ਤੋਂ ਕੋਈ ਜ਼ਿੰਦਾ/ਮਰਿਆ ਸੂਰ, ਮੀਟ ਜਾਂ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ 22 ਦੇ ਨਜ਼ਦੀਕ ਸੂਰਾਂ ਨੂੰ ਮਾਰ ਕੇ ਦਫਨਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਰੋਕਥਾਮ, ਖ਼ਾਤਮੇ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:- ਗੈਂਗਸਟਰਾਂ ਉੱਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਗੁੰਡਾਗਰਦੀ ਅਤੇ ਰਾਜਨੀਤੀ ਦਾ ਗੱਠਜੋੜ

Last Updated : Sep 11, 2022, 4:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.