ਕਮਿਸ਼ਨਰ ਦਾ ਅਹਿਮ ਉਪਰਾਲਾ, ਦਿਵਾਲੀ ਮੌਕੇ ਆਪਣੇ ਘਰ ਅਤੇ ਦਫਤਰ ਬਾਹਰ ਗਿਫਟ ਨਾਂ ਲੈਣ ਬਾਰੇ ਲਗਾਇਆ ਨੋਟਿਸ - ਭ੍ਰਿਸ਼ਟਾਚਾਰ ਰੋਕੂ ਮੁਹਿੰਮ ਦਾ ਹਿੱਸਾ ਬਣਨ
ਦਿਵਾਲੀ ਤੋਂ ਪਹਿਲਾ ਫਰੀਦਕੋਟ ਡਵਿਜਨ ਦੇ ਕਮਿਸ਼ਨਰ ਚੰਦਰ ਗੈਂਦ (Faridkot Division Commissioner Chandra Gand) ਨੇ ਆਪਣੇ ਦਫਤਰ ਅਤੇ ਘਰ ਦੇ ਬਾਹਰ ਕਿਸੇ ਵੀ ਤਰ੍ਹਾਂ ਦੀ ਕੋਈ ਗਿਫਟ ਲੈਣ ਤੋਂ ਮਨ੍ਹਾਂ ਕਰਦਿਆਂ ਇੱਕ ਨੋਟਿਸ ਲਗਾਇਆ ਹੈ। ਚੰਦਰ ਗੈਂਦ ਵੱਲੋਂ ਹੋਰ ਲੋਕਾਂ ਨੂੰ ਵੀ ਦਿਵਾਲੀ ਮੌਕੇ ਗਿਫਟ ਨਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।
ਫਰੀਦਕੋਟ: ਦਿਵਾਲੀ ਦੇ ਤਿਉਹਾਰ ਮੌਕੇ ਨਵੀਂ ਪਿਰਤ ਪਾਉਂਦਿਆਂ ਫਰੀਦਕੋਟ ਡਵਿਜਨ ਦੇ ਕਮਿਸ਼ਨਰ ਚੰਦਰ ਗੈਂਦ(Faridkot Division Commissioner Chandra Gand) ਨੇ ਕਿਸੇ ਵੀ ਵਿਅਕਤੀ ਤੋਂ ਗਿਫਟ ਨਾਂ ਲੈਣ ਦਾ ਫੈਸਲਾ ਲਿਆ ਹੈ ਅਤੇ ਆਪਣੇ ਦਫਤਰ ਅਤੇ ਘਰ ਦੇ ਬਾਹਰ ਉਹਨਾਂ ਵੱਲੋਂ ਨੋ ਗਿਫਟ ਦੇ ਨੋਟਿਸ ਲਗਾਏ ਗਏ (No gift notices have been posted) ਹਨ।ਇਸ ਮੌਕੇ ਡਵਿਜਨਲ ਕਮਿਸ਼ਨਰ ਨੇ ਬਾਕੀ ਅਫਸਰਾਂ ਨੂੰ ਵੀ ਤਿਉਹਾਰਾਂ ਮੌਕੇ ਕਿਸੇ ਵੀ ਤਰ੍ਹਾਂ ਦੇ ਤੋਹਫੇ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡਵਿਜਨਲ ਕਮਿਸ਼ਨਰ ਫਰੀਦਕੋਟ ਮੰਡਲ ਚੰਦਰ ਗੈਂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਪੂਰੀ ਤਰਾਂ ਸਫਲ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸੇ ਲੜੀ ਦੇ ਤਹਿਤ ਉਹਨਾਂ ਵੱਲੋਂ ਵੀ ਆਪਣੇ ਦਫਤਰ ਆਉਣ ਵਾਲੇ ਲੋਕਾਂ ਨੂੰ ਸੁਚੇਤ ਕਰਨ ਲਈ ਇਕ ਨੋਟਿਸ ਆਪਣੇ ਘਰ ਅਤੇ ਦਫਤਰ ਦੇ ਬਾਹਰ ਲਗਾਇਆ ਗਿਆ ਹੈ ਕਿ ਦਿਵਾਲੀ ਉੱਤੇ ਕੋਈ ਵੀ ਗਿਫਟ ਸਵੀਕਾਰ ਨਹੀਂ (No gifts will be accepted) ਕੀਤੇ ਜਾਣਗੇ।
ਉਹਨਾਂ ਨਾਲ ਹੀ ਆਪਣੇ ਸਾਥੀ ਅਫਸਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਤਿਉਹਾਰਾਂ ਮੌਕੇ ਉਹ ਵੀ ਕਿਸੇ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਗਿਫਟ ਨਾ ਲੈ ਕੇ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਦਾ ਹਿੱਸਾ ਬਣਨ (Be part of the anti corruption campaign) ਅਤੇ ਸਾਫ ਸੁਥਰਾ ਸਾਸ਼ਨ ਦੇਣ ਵਿਚ ਸਰਕਾਰ ਦੀ ਮਦਦ ਕਰਨ। ਉਹਨਾਂ ਆਪਣੇ ਦਫਤਰ ਆਂਉਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਈ ਉਹਨਾਂ ਦੇ ਦਫਤਰ ਜਾਂ ਘਰ ਕਿਸੇ ਵੀ ਤਰਾਂ ਦਾ ਗਿਫਟ ਨਾਂ ਲੈ ਕੇ ਆਵੇ।
ਇਹ ਵੀ ਪੜ੍ਹੋ: ਪੰਜਾਬ 'ਚ ਵਧ ਰਹੇ ਨਸ਼ੇ ਦੇ ਪ੍ਰਕੋਪ ਖਿਲਾਫ ਭੁੱਖ ਹੜਤਾਲ 'ਤੇ ਬੈਠੇ ਭਾਜਪਾ ਆਗੂ