ਫਰੀਦਕੋਟ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਨੇ ਨਾਮਜ਼ਦਗੀ ਕਾਗਜ ਦਾਖਲ ਕੀਤੇ ਅਤੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਟਿੱਲਾ ਬਾਬਾ ਫਰੀਦਕੋਟ ਜੀ ਵਿਖੇ ਮੱਥਾ ਟੇਕਿਆ।
ਵਿਧਾਨ ਸਭਾ ਚੋਣਾਂ (Assembly elections) ਦੇ ਚਲਦਿਆ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ (Parambans Singh Bunty Romana) ਵੱਲੋਂ ਅੱਜ ਸਥਾਨਕ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਣ ਤੋਂ ਬਾਅਦ ਰਿਟਰਨਿੰਗ ਅਫਸਰ ਫਰੀਦਕੋਟ ਪਾਸ ਆਪਣੇ ਨਾਮਜਦਗੀ ਕਾਗਜ ਦਾਖਲ ਕੀਤੇ ਗਏ।
ਇਸ ਮੌਕੇ ਗੱਲਬਾਤ ਕਰਦਿਆ ਪਰਮਬੰਸ ਸਿੰਘ ਰੋਮਾਣਾ (Parambans Singh Bunty Romana) ਨੇ ਜਿੱਥੇ ਆਪਣੀ ਜਿੱਤ ਦਾ ਦਾਅਵਾ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੋਂ ਅੱਕੇ ਪਏ ਹਨ ਅਤੇ ਉਹ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।
ਇਸ ਮੌਕੇ ੳਕਾਲੀ ਆਗੂ ਬਿਕਰਮ ਮਜੀਠੀਆ (Bikram Majithia) ਨੂੰ ਡਰੱਗ ਕੇਸ (Drug case) ਵਿਚ ਸੁਪਰੀਮ ਕੋਰਟ (Supreme Court) ਵੱਲੋਂ ਰਾਹਤ ਮਿਲਣ ਤੇ ਉਹਨਾ ਕਿਹਾ ਕਿ ਉਹਨਾਂ ਨੂੰ ਜੁਡੀਸ਼ਰੀ 'ਤੇ ਪੂਰਾ ਭਰੋਸਾ ਹੈ ਅਤੇ ਆਖਰ ਸੱਚ ਦੀ ਜਿੱਤ ਹੋਵੇਗੀ। ਰਾਹੁਲ ਗਾਂਧੀ (Rahul Gandhi) ਦੇ ਪੰਜਾਬ ਦੌਰੇ 'ਤੇ ਤੰਜ ਕਸਦਿਆਂ ਉਹਨਾਂ ਕਿਹਾ ਕਿ ਰਾਹੁਲ ਦੇ ਆਉਣ ਨਾਲ ਜੋ ਪੰਜਾਬ ਅੰਦਰ ਕਾਂਗਰਸ ਪਾਰਟੀ (Congress Party) ਸੀਟਾਂ ਮਿਲਣੀਆਂ ਸਨ ਹੁਣ ਉਹ ਵੀ ਨਹੀਂ ਮਿਲਣੀਆਂ।
ਇਹ ਵੀ ਪੜ੍ਹੋ: ਗੰਦੀ ਰਾਜਨੀਤੀ ਕਾਰਨ ਮੈਂ ਹਿੰਦੂ ਤੇ ਔਰਤ ਹੋਣ ਕਾਰਨ ਬਣ ਰਹੀ ਨਿਸ਼ਾਨਾ: ਮਨੀਸ਼ਾ ਗੁਲਾਟੀ