ਫਰੀਦਕੋਟ: ਨਗਰ ਕੌਂਸਲ ਜੈਤੋ ਦੇ ਪ੍ਰਧਾਨ (President of Municipal Council Jaito) ਅਤੇ ਕਾਂਗਰਸੀ ਆਗੂ ਸੁਰਜੀਤ ਸਿੰਘ ਬਾਬਾ ਅਤੇ ਸਰਕਾਰੀ ਕੰਮ ਕਾਜ ਕਰਨ ਵਾਲੇ ਠੇਕੇਦਾਰਾਂ ਤੋਂ 3 ਪ੍ਰਤੀਸ਼ਤ ਕਮਿਸ਼ਨ ਮੰਗਣ ਦੇ ਇਲਜ਼ਾਮ ਲੱਗੇ ਹਨ। ਨਗਰ ਕੌਂਸਲ ਜੈਤੋ (Municipal Council Jaito) ਦੇ ਆਮ ਆਦਮੀ ਪਾਰਟੀ (Aam Aadmi Party) ਦੇ ਕੌਂਸਲਰ ਡਾ. ਹਰੀਸ਼ ਗੋਇਲ ਵੱਲੋਂ ਕੌਂਸਲ ਪ੍ਰਧਾਨ ਖ਼ਿਲਾਫ਼ ਕਾਰਵਾਈ (Action against the President) ਕਰਨ ਅਤੇ ਉਸ ਉਪਰ ਲੱਗੇ ਇਲਜਾਮਾਂ ਦੀ ਜਾਂਚ ਕਰਨ ਬਾਰੇ ਡੀ.ਐੱਸ.ਪੀ. ਜੈਤੋ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੀ ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ।
ਮਾਮਲਾ ਨਗਰ ਕੌਂਸਲ ਜੈਤੋ ਦਾ ਹੈ। ਨਗਰ ਕੌਂਸਲ ਜੈਤੋ (Municipal Council Jaito) ਅਧੀਨ ਵੱਖ-ਵੱਖ ਵਿਕਾਸ ਕਾਰਜ ਕਰ ਰਹੇ, ਇੱਕ ਠੇਕੇਦਾਰ ਦੀ ਲੈਟਰਪੈਡ ਅਤੇ SDM ਜੈਤੋ ਦੇ ਨਾਮ ਲਿਖਿਆ ਇੱਕ ਪੱਤਰ ਬੀਤੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਠੇਕੇਦਾਰ ਵੱਲੋਂ SDM ਜੈਤੋ ਨੂੰ ਇੱਕ ਸ਼ਿਕਾਇਤ ਲਿਖੀ ਗਈ ਹੈ, ਕਿ ਉਸ ਨੇ ਨਗਰ ਕੌਂਸਲ ਜੈਤੋ ਅਧੀਨ ਕੰਮ ਕਰਵਾਇਆ ਸੀ, ਜਿਸ ਦੀ ਪੇਮਿੰਟ ਪਾਸ ਹੋ ਚੁੱਕੀ ਹੈ, ਪਰ ਨਗਰ ਕੌਂਸਲ ਜੈਤੋ ਦਾ ਪ੍ਰਧਾਨ ਪਹਿਲਾਂ ਤੈਅ ਕੀਤੇ 2 ਪ੍ਰਤੀਸ਼ਤ ਕਮਿਸ਼ਨ ਦੀ ਜਗ੍ਹਾ ਹੁਣ 3 ਪ੍ਰਤੀਸ਼ਤ ਕਮਿਸ਼ਨ ਮੰਗ ਰਿਹਾ।
ਇਸੇ ਪੱਤਰ ਨੂੰ ਆਧਾਰ ਬਣਾ ਨੇ ਜੈਤੋ ਤੋਂ ਆਮ ਆਦਮੀਂ ਪਾਰਟੀ ਦੇ ਕੌਂਸਲਰ ਡਾ. ਹਰੀਸ਼ ਗੋਇਲ ਨੇ ਇੱਕ ਲਿਖਤ ਸ਼ਿਕਾਇਤ ਉਕਤ ਵਾਇਰਲ ਲੈਟਰ ਦੀ ਕਾਪੀ ਸਮੇਤ ਡੀ.ਐੱਸ.ਪੀ. ਜੈਤੋ ਨੂੰ ਸੌਂਪ ਕੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਗੱਲਬਾਤ ਕਰਦਿਆਂ ਕੌਂਸਲਰ ਡਾ. ਹਰੀਸ਼ ਗੋਇਲ ਨੇ ਦੱਸਿਆ ਕਿ ਜਿਸ ਦਿਨ ਠੇਕੇਦਾਰ ਤੋਂ ਨਗਰ ਕੌਂਸਲ ਪ੍ਰਧਾਨ ਸੁਰਜੀਤ ਬਾਬਾ ਨੇ 3 ਪ੍ਰਤੀਸ਼ਤ ਕਮਿਸ਼ਨ ਮੰਗਿਆ ਸੀ।
ਉਨ੍ਹਾਂ ਕਿਹਾ ਕਿ ਉਸ ਦਿਨ ਉਹ ਵੀ ਪ੍ਰਧਾਨ ਦੇ ਕਮਰੇ ਵਿਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕਰ ਰਿਹਾ ਹੈ। ਜਿਸ ਨੂੰ ਨੱਥ ਪਾਉਂਣੀ ਬਹੁਤ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਸ ਸਬੰਧੀ ਉਨ੍ਹਾਂ ਨੇ ਡੀ.ਐੱਸ.ਪੀ. ਜੈਤੋ ਨੂੰ ਇੱਕ ਲਿਖਤ ਸ਼ਿਕਾਇਤ ਕੀਤੀ ਹੈ, ਕਿ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਉਣ ਵਾਲੇ ਠੇਕੇਦਾਰਾਂ ਤੋਂ ਨਗਰ ਕੌਂਸਲ ਪ੍ਰਧਾਨ ਕਿਥਤ ਰਿਸਜਵਤ ਵਜੋਂ ਕੁੱਲ ਪੇਮਿੰਟ ਦਾ 3 ਪ੍ਰਤੀਸ਼ਤ ਕਮਿਸ਼ਨ ਮੰਗਦਾ ਹੈ।
ਇਸ ਪੂਰੇ ਮਾਮਲੇ ਸਬੰਧੀ ਜਦ DSP ਜੈਤੋ ਰਾਜਪਾਲ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਜੈਤੋ ਦੇ MC ਹਰੀਸ਼ ਗੋਇਲ ਵੱਲੋਂ ਉਨ੍ਹਾਂ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ, ਕਿ ਨਗਰ ਕੌਂਸਲ ਪ੍ਰਧਾਨ ਕਮਿਸ਼ਨ ਮੰਗਦਾ ਹੈ, ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: 12ਵੀਂ ਦੀ ਪੜ੍ਹਾਈ ਕਰ ਰਹੀ ਸੁਖਵਿੰਦਰ ਕੌਰ ਨੂੰ ਚਲਾਉਣਾ ਪੈ ਰਿਹਾ ਹੈ ਆਟੋ, ਆਖਰ ਕਿਹੜੀਆਂ ਨੇ ਮਜ਼ਬੂਰੀਆਂ ?