ਫਰੀਦਕੋਟ : ਬੀਤੇ ਕੱਲ੍ਹ ਕੋਟਕਪੂਰਾ ਦੇ ਇੱਕ 40 ਸਾਲਾਂ ਵਿਅਕਤੀ ਇੰਦਰਜੀਤ ਉਰਫ ਕਾਕੂ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਛਲਾਂਗ ਮਾਰ ਕੇ ਆਤਮਹੱਤਿਆ ਕਰ ਲਈ ਜਿਸ ਵੱਲੋਂ ਆਤਮਹੱਤਿਆ ਕਰਨ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ ਤੋਂ ਇੱਕ ਵੀਡੀਓ ਬਣਾ ਕੇ ਆਪਣੇ ਭਰਾ ਨੂੰ ਭੇਜੀ ਗਈ ਜਿਸ ਵੀਡੀਓ ਵਿਚ ਉਸ ਵੱਲੋਂ ਤਿੰਨ ਵਿਅਕਤੀਆ ਦਾ ਨਾਮ ਲਿਆ ਗਿਆ ਜੋ ਪੈਸੇ ਦੇ ਲੈਣ ਦੇਣ ਕਾਰਨ ਉਸ ਨੂੰ ਪਰੇਸ਼ਾਨ ਕਰ ਰਹੇ ਸਨ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ ਕਰ ਲਿਆ ਹੈ ਅਤੇ ਉਸਦਾ ਪੋਸਟਮਾਰਟਮ ਵੀ ਕਰਵਾਇਆ ਗਿਆ। ਮ੍ਰਿਤਕ ਦੇ ਭਰਾ ਦੇ ਬਿਆਨ ਉੱਤੇ ਤਿੰਨ ਲੋਕਾਂ ਦੇ ਖਿਲਾਫ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋ ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤਿੰਨ ਮੁਲਜ਼ਮਾਂ ਦੇ ਲਏ ਨਾਂ : ਮ੍ਰਿਤਕ ਦੇ ਭਰਾ ਗਗਨਦੀਪ ਤਨੇਜਾ ਨੇ ਦੱਸਿਆ ਕਿ ਉਸਦੇ ਭਰਾ ਵੱਲੋਂ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਉਸਨੂੰ ਭੇਜੀ ਜਿਸ ਚ ਤਿੰਨ ਵਿਅਕਤੀਆ ਇੰਦਰਜੀਤ ਸਿੰਘ ਉਰਫ ਇੰਦੂ, ਨਰਿੰਦਰ ਸਿੰਘ ਉਰਫ ਸੋਨਾ ਅਤੇ ਰੋਹਿਤ ਕੁਮਾਰ ਦੇ ਨਾਵਾ ਦਾ ਜਿਕਰ ਕੀਤਾ ਜੋ ਉਸਨੂੰ ਪੈਸਿਆਂ ਦੇ ਲੈਣ ਦੇਣ ਕਾਰਨ ਪਰੇਸ਼ਾਨ ਕਰ ਰਹੇ ਸਨ। ਉਸਨੇ ਦੱਸਿਆ ਕਿ ਉਸਦਾ ਭਰਾ ਪਿੰਡਾਂ ਵਿੱਚ ਸਮਾਨ ਸਪਲਾਈ ਕਰਨ ਦਾ ਕੱਮ ਕਰਦਾ ਸੀ ਜਿਸਨੂੰ ਇਨਾਂ ਤਿੰਨਾਂ ਵੱਲੋਂ ਆਨਲਾਈਨ ਸੱਟੇ ਦੇ ਧੰਦੇ ਵਿਚ ਫਸਾ ਕੇ ਕਰਜ਼ਾਈ ਕਰ ਦਿੱਤਾ ਜਿਨਾਂ ਵੱਲੋਂ ਉਸਨੂੰ ਹੁਣ ਪੈਸਿਆਂ ਨੂੰ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਇਹ ਨੌਜਵਾਨ ਪਰੇਸ਼ਾਨ ਰਹਿੰਦਾ ਸੀ।
ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਉੱਤੇ ਤਿੰਨ ਵਿਅਕਤੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਕੋਟਕਪੂਰਾ ਨਿਵਾਸੀ ਦੋ ਵਿਅਕਤੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇੱਕ ਮੁਲਜ਼ਮ ਰੋਹਿਤ ਕੁਮਾਰ ਹਾਲੇ ਫ਼ਰਾਰ ਹੈ ਉਸਨੂੰ ਵੀ ਜਲਦ ਕਾਬੂ ਕਰ ਲਿਆ ਜਵੇਗਾ।