ETV Bharat / state

ਫਰੀਦਕੋਟ 'ਚ ਘਰ ਉੱਤੇ ਕਾਤਿਲਾਨਾ ਹਮਲਾ, ਘਰ ਦਾ ਸਾਰਾ ਸਮਾਨ ਤੋੜਿਆਂ, ਗੁਆਂਢੀਆਂ ਦੇ ਘਰ ਲੁਕ ਕੇ ਬਚਾਈ ਜਾਨ - ਨੌਜਵਾਨਾਂ ਨਾਲ ਕੀਤੀ ਕੁੱਟਮਾਰ

ਫਰੀਦਕੋਟ ਵਿੱਚ ਇਕ ਘਰ ਉੱਤੇ ਕਾਤਿਲਾਨਾ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਘਰ ਦੇ ਸਮਾਨ ਦੀ ਵੀ ਤੋੜਭੰਨ ਕੀਤੀ ਗਈ। ਪੀੜਤ ਪਰਿਵਾਰ ਨੇ ਗੁਆਂਢੀਆਂ ਦੇ ਘਰ ਲੁੱਕ ਕੇ ਜਾਨ ਬਚਾਈ ਹੈ।

A murderous attack on a house in Faridkot
ਫਰੀਦਕੋਟ ਵਿਚ ਘਰ ਉੱਤੇ ਕਾਤਿਲਾਨਾ ਹਮਲਾ, ਘਰ ਦਾ ਸਾਰਾ ਸਮਾਨ ਤੋੜਿਆਂ, ਗੁਆਂਢੀਆਂ ਦੇ ਘਰ ਲੁਕ ਕੇ ਬਚਾਈ ਜਾਨ
author img

By

Published : May 1, 2023, 4:07 PM IST

ਫਰੀਦਕੋਟ 'ਚ ਘਰ ਉੱਤੇ ਕਾਤਿਲਾਨਾ ਹਮਲਾ, ਘਰ ਦਾ ਸਾਰਾ ਸਮਾਨ ਤੋੜਿਆਂ, ਗੁਆਂਢੀਆਂ ਦੇ ਘਰ ਲੁਕ ਕੇ ਬਚਾਈ ਜਾਨ

ਫਰੀਦਕੋਟ : ਫਰੀਦਕੋਟ ਵਿਚ ਇਕ ਪਰਿਵਾਰ ਉੱਤੇ ਕਾਤਿਲਾਨਾ ਹਮਲਾ ਕੀਤਾ ਗਿਆ ਹੈ। ਕੁੱਝ ਹਥਿਆਰਬੰਦ ਲੋਕਾਂ ਵਲੋਂ ਘਰ ਦੀ ਤੋੜਭੰਨ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਪ੍ਰੇਮ ਸੰਬੰਧਾਂ ਕਾਰਨ ਪੈਦਾ ਹੋਈ ਰੰਜਿਸ਼ ਕਾਰਨ ਕੀਤਾ ਗਿਆ ਹੈ। ਪੀੜਤ ਪਰਿਵਾਰ ਨੇ ਆਪਣੀ ਜਾਨ ਬਚਾਉਣ ਲਈ ਛੱਤ ਤੋਂ ਕਥਿਤ ਛਾਲ ਮਾਰ ਕੇ ਗੁਆਂਢੀਆਂ ਘਰੇ ਲੁਕਣਾ ਬਿਹਤਰ ਸਮਝਿਆ। ਘਰ ਦਾ ਸਾਰਾ ਕੀਮਤੀ ਸਮਾਨ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਨੌਜਵਾਨ ਤੇ ਦੋਸਤ ਨਾਲ ਕੁੱਟਮਾਰ : ਦੱਸਿਆ ਜਾ ਰਿਹਾ ਫਰੀਦਕੋਟ ਦੀ ਤਿੰਨ ਨੰਬਰ ਗਲੀ ਵਿਚ ਰਹਿਣ ਵਾਲੇ ਇਕ ਨੌਜਵਾਨ ਦੇ ਘਰ ਕੁਝ ਲੋਕਾਂ ਨੇ ਦੇਰ ਰਾਤ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮਕਾਨ ਮਾਲਕ ਨੌਜਵਾਨ ਨੇ ਦੱਸਿਆ ਕਿ ਉਹ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਹੈ। ਦੇਰ ਰਾਤ ਉਸ ਨੇ ਆਪਣੇ ਭਰਾ ਨੂੰ ਰੇਹੜੀ ਉੱਤੇ ਕਿਸੇ ਕੰਮ ਸੰਬੰਧੀ ਬੁਲਾਇਆ ਸੀ ਅਤੇ ਉਸਦਾ ਭਰਾ ਉਸ ਨਾਲ ਕੰਮ ਕਾਰ ਕਰਵਾ ਕੇ ਜਦ ਘਰ ਆਉਣ ਲੱਗਾ ਤਾਂ ਉਸਨੂੰ ਉਸ ਦੇ ਕਿਸੇ ਦੋਸ਼ਤ ਦਾ ਫੋਨ ਆਇਆ ਅਤੇ ਉਸ ਕੋਲ ਚਲਾ ਗਿਆ। ਉਹਨਾਂ ਦੱਸਿਆ ਕਿ ਰਾਹ ਵਿੱਚ ਕੁਝ ਲੋਕਾਂ ਨੇ ਉਸਦੇ ਭਰਾ ਅਤੇ ਉਸ ਦੇ ਦੋਸਤ ਦੀ ਕਾਫੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੇ ਭਰਾ ਦਾ ਦੋਸਤ ਹਸਪਤਾਲ ਭਰਤੀ ਹੋ ਗਿਆ ਪਰ ਉਸਦਾ ਭਰਾ ਦਾਖਲ ਨਹੀਂ ਹੋਇਆ।

ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਜਦ ਉਹ ਆਪਣਾ ਕੰਮ ਕਾਰ ਬੰਦ ਕਰ ਕੇ ਘਰ ਆ ਗਿਆ ਤਾਂ ਕੁਝ ਲੋਕਾਂ ਨੇ ਉਹਨਾਂ ਦੇ ਘਰ ਦੇ ਦਰਵਾਜੇ ਭੰਨਣੇ ਸੁਰੂ ਕਰ ਦਿੱਤੇ, ਜਿਸ ਕਾਰਨ ਉਸਨੇ ਆਪਣੇ ਬੱਚਿਆ, ਪਤਨੀ ਅਤੇ ਮਾਂ ਨੂੰ ਆਪਣੇ ਘਰ ਦੀ ਛੱਤ ਰਾਹੀਂ ਆਪਣੇ ਗੁਆਂਢੀਆਂ ਘਰੇ ਲੈ ਕੇ ਲੁੱਕ ਗਿਆ ਪਰ ਹਮਲਾਵਰਾਂ ਨੇ ਉਹਨਾਂ ਦੇ ਘਰ ਦੇ ਦਰਵਾਜੇ ਭੰਨ ਕੇ ਅੰਦਰ ਆ ਕੇ ਘਰ ਦਾ ਸਰਾ ਸਮਾਨ ਤੋੜ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਨੇ ਮਸਾਂ ਆਪਣੀ ਜਾਣ ਬਚਾਈ ਹੈ। ਪੀੜਤ ਪਰਿਵਾਰ ਦੇ ਗਲੀ ਵਾਲਿਆ ਦਾ ਕਹਿਣਾ ਹੈ ਕਿ ਕਰੀਬ 30 -35 ਬੰਂਦੇ ਹਥਿਆਰਾ ਸਮੇਤ ਉਹਨਾਂ ਦੇ ਘਰ ਤੇ ਹਮਲਾ ਕਰਨ ਆਏ ਸਨ ਅਤੇ ਘਰ ਦੀ ਬੁਰੀ ਤਰਾਂ ਤੋੜ ਭੰਨ ਕਰ ਕੇ ਗਏ ਹਨ।

ਇਹ ਵੀ ਪੜ੍ਹੋ : Amar Singh Shonki: ਦੇਸ਼-ਵਿਦੇਸ਼ 'ਚ ਨਾਂ ਬਣਾਉਣ ਖਾਤਰ ਪੋਤਰੇ ਨੂੰ ਆਪਣੇ ਦਾਦੇ 'ਤੇ ਮਾਣ, ਜਾਣੋ ਕੌਣ ਹੈ ਅਮਰ ਸਿੰਘ ਸ਼ੌਂਕੀ

ਦੂਜੇ ਪਾਸੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਨੇ ਕਿ ਜੋ ਸ਼ੋਸਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ, ਉਹ ਮੁਹੱਲਾ ਮਾਹੀਖਾਨਾਂ ਦੀ ਹੈ। ਜਿਥੇ ਦੇਰ ਰਾਤ ਕੁਝ ਲੋਕਾਂ ਨੇ ਇਕ ਪਰਿਵਾਰ ਦੇ ਘਰ ਤੇ ਹਮਲਾ ਕਰ ਦਿੱਤਾ ਸੀ। ਉਹਨਾਂ ਦੱਸਿਆ ਕਿ ਇਸ ਹਮਲੇ ਵਿਚ ਪਰਿਵਾਰ ਨੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਜਖਮੀਂ ਹੋਣ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.