ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ ਦੇਰ ਰਾਤ ਲੜਾਈ ਦੌਰਾਨ ਜਖਮੀ ਹੋਏ ਮਰੀਜ਼ ਨੂੰ ਦਾਖਲ ਕਰਨ ਨੂੰ ਲੈਕੇ ਡਿਊਟੀ ’ਤੇ ਤੈਨਾਤ ਡਾਕਟਰਾਂ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਤਕਰਾਰ ਹੋ ਗਈ।ਜਿਸ ਮਗਰੋਂ ਦੋਵੇਂ ਧਿਰਾਂ ਵਿੱਚ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਡਿਊਟੀ ’ਤੇ ਤੈਨਾਤ ਡਾਕਟਰ ਆਪਣਾ ਕੰਮ ਛੱਡ ਕੇ ਇੱਕ ਪਾਸੇ ਹੋ ਗਏ। ਹਾਲਾਂਕਿ ਬਾਅਦ ਵਿੱਚ ਮੌਕੇ ’ਤੇ ਪੁੱਜੀ ਪੁਲਿਸ ਅਤੇ ਮੈਡੀਕਲ ਸੁਪਰਡੈਂਟ ਵੱਲੋਂ ਸਮਝਾਉਣ ਤੋਂ ਬਾਅਦ ਡਾਕਟਰ ਆਪਣੀ ਡਿਊਟੀ ’ਤੇ ਪਰਤ ਆਏ।
ਇਹ ਵੀ ਪੜੋ: ਮੋਹਾਲੀ ’ਚ ਬਿਨਾਂ ਫੁੱਟਪਾਥ ਤੋਂ ਪੈਦਲ ਯਾਤਰੀ ਖੱਜ਼ਲ
ਦੱਸਦਈਏ ਕਿ ਮਰੀਜ਼ ਦੇ ਵਾਰਸਾਂ ਨਾਲ ਆਏ ਸਿਵਲ ਵਰਦੀ ’ਚ ਪੁਲਿਸ ਮੁਲਾਜ਼ਮ ਵੱਲੋਂ ਡਾਕਟਰਾਂ ਨਾਲ ਦੁਰਵਿਵਾਹਰ ਕੀਤਾ ਗਿਆ, ਜਿਸ ਤੋਂ ਬਾਅਦ ਮਾਮਲਾ ਵਿਗੜ ਗਿਆ। ਮਾਮਲੇ ’ਚ ਮੈਡੀਕਲ ਸੁਪਰਡੈਂਟ ਸਿਲੇਖ ਮਿੱਤਲ ਨੇ ਦੱਸਿਆ ਕਿ ਦੇਰ ਰਾਤ ਐਮਰਜੈਂਸੀ ਵਿਭਾਗ ’ਚ ਕਿਸੇ ਮਰੀਜ਼ ਨੂੰ ਜਖਮੀ ਹਾਲਾਤ ’ਚ ਲਿਆਂਦਾ ਗਿਆ, ਪਰ ਐਮਰਜੈਂਸੀ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਜਿਆਦਾ ਹੋਣ ਦੇ ਚੱਲਦੇ ਉਸ ਮਰੀਜ਼ ਨੂੰ ਸਿਵਲ ਹਸਪਤਾਲ ’ਚ ਲੈ ਕੇ ਜਾਨ ਲਈ ਕਿਹਾ ਗਿਆ। ਕਿਉਂਕਿ ਮਰੀਜ ਦੇ ਜਿਆਦਾ ਸੱਟਾਂ ਵੱਜੀਆਂ ਹੋਈਆਂ ਸਨ। ਪਰ ਜਦੋਂ ਡਾਕਟਰਾਂ ਨੇ ਇੰਨੀ ਗੱਲ ਕਹੀ ਤਾਂ ਮਰੀਜ਼ ਦੇ ਨਾਲ ਆਏ ਵਿਅਕਤੀਆਂ ਵੱਲੋਂ ਡਿਊਟੀ ’ਤੇ ਤੈਨਾਤ ਡਾਕਟਰਾਂ ਨਾਲ ਮਾੜਾ ਸਲੂਕ ਕੀਤਾ ਗਿਆ ਜਿਸ ਤੋਂ ਬਾਅਦ ਮਾਮਲਾ ਭਖ ਗਿਆ।
ਉਥੇ ਹੀ ਇਸ ਮਾਮਲੇ ’ਚ ਥਾਣਾ ਮੁਖੀ ਨੇ ਕਿਹਾ ਕਿ ਮੈਡੀਕਲ ਸੁਪਰਡੈਂਟ ਵੱਲੋਂ ਸ਼ਿਕਾਇਤ ਦਿੱਤੀ ਹੈ ਜਿਸ ਨੂੰ ਲੈਕੇ ਅਸੀਂ ਵਿਭਾਗ ਦੇ ਸੀਸੀਟੀਵੀ ਰਿਕਾਰਡਿੰਗ ਚੈੱਕ ਕਰ ਰਹੇ ਹਾਂ ਅਤੇ ਜਾਂਚ ਦੌਰਾਨ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼