ETV Bharat / state

ਕੈਨੇਡਾ ’ਚ ਵਾਪਰੇ ਸੜਕ ਹਾਦਸੇ ’ਚ 3 ਪੰਜਾਬੀ ਨੌਜਵਾਨਾਂ ਦੀ ਮੌਤ

author img

By

Published : Mar 4, 2022, 1:14 PM IST

ਫਰੀਦਕੋਟ ਜ਼ਿਲ੍ਹੇ ਦੇ ਕਰੀਬ 22 ਸਾਲਾਂ ਨੌਜਵਾਨ ਦੀ ਕੈਨੇਡਾ ਚ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ’ਚ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ ਜਿਸ ਇਸ ਭਿਆਨਕ ਹਾਦਸੇ ’ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ (3 youth dead in road accident in Canada) ਹੋ ਗਈ। ਜਿਨ੍ਹਾਂ ਚ ਇੱਕ ਨੌਜਵਾਨ ਫਰੀਦਕੋਟ ਦਾ ਰਹਿਣ ਵਾਲਾ ਸੀ।

22 ਸਾਲਾ ਨੌਜਵਾਨ ਦੀ ਕਨੇਡਾ ਵਿਚ ਹੋਈ ਮੌਤ
22 ਸਾਲਾ ਨੌਜਵਾਨ ਦੀ ਕਨੇਡਾ ਵਿਚ ਹੋਈ ਮੌਤ

ਫਰੀਦਕੋਟ: ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਜਾਣਾ ਜਿਆਦਾ ਪਸੰਦ ਕਰਦੇ ਹਨ। ਪੰਜਾਬ ਦੇ ਕਈ ਨੌਜਵਾਨ ਰੁਜ਼ਗਾਰ ਅਤੇ ਸਿੱਖਿਆ ਹਾਸਿਲ ਕਰਨ ਦੇ ਲਈ ਨੌਜਵਾਨ ਆਪਣੇ ਪਰਿਵਾਰ ਤੋਂ ਦੂਰ ਵਿਦੇਸ਼ ਜਾ ਰਹੇ ਹਨ। ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਖਾਲਾ ਬਣਾ ਸਕਣ। ਪਰ ਕਦੇ ਕਦੇ ਨੌਜਵਾਨਾਂ ਦਾ ਇਹ ਸੁਪਨਾ ਸੁਪਨਾ ਹੀ ਰਹਿ ਜਾਂਦਾ ਹੈ। ਦੱਸ ਦਈਏ ਕਿ ਕੈਨੇਡਾ ’ਚ ਇੱਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ।

ਸੜਕ ਹਾਦਸੇ ’ਚ ਪੰਜਾਬੀ ਨੌਜਵਾਨਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਓਂਟਾਰੀਓ ਕੈਨੇਡਾ ਦੀ ਟਾਊਨਸ਼ਿੱਪ ਹਰਥਰ ਦੇ ਹਾਈਵੇਅ-6 ਨੇੜੇ ਅਰਥਰ ਦੇ ਵੈਲਿੰਗਟਨ ਰੋਡ ’ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ ਜਿਸ ਇਸ ਭਿਆਨਕ ਹਾਦਸੇ ’ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਹਾਦਸੇ ’ਚ ਟ੍ਰੇਲਰ ਦਾ ਡਰਾਈਵਰ ਬੂਰੀ ਤਰ੍ਹਾਂ ਨਾਲ ਫਟੱੜ ਹੋਇਆ ਹੈ ਜਿਸ ਨੂੰ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ। ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਨੇ ਹਸਪਤਾਲ ’ਚ ਦਮ ਤੋੜ ਦਿੱਤਾ।

ਫਰੀਦਕੋਟ ਦਾ ਸੀ ਮ੍ਰਿਤਕ ਨੌਜਵਾਨਾਂ ’ਚ ਇੱਕ ਨੌਜਵਾਨ

ਹਾਦਸੇ ਦੇ ਸ਼ਿਕਾਰ ਹੋਏ ਤਿੰਨੋ ਨੌਜਵਾਨ ਵੈਨ ਚ ਸਵਾਰ ਸੀ। ਮਰਨ ਵਾਲਿਆਂ ਦੀ ਪਛਾਣ ਓਂਟਾਰੀੳ ਦੇ ਮੋਨੋ ਟਾਊਨ ਦੇ ਵਾਸੀ ਗੁਰਿੰਦਰਪਾਲ ਲਿੱਧੜ (31), ਬ੍ਰੈਂਟਫੋਰਡ ਦੇ ਵਾਸੀ ਸੰਨੀ ਖੁਰਾਣਾ (24) ਅਤੇ ਬੈਰੀ ਟਾਊਨ ਦੇ ਵਾਸੀ ਕਿਰਨਪ੍ਰੀਤ ਸਿੰਘ ਗਿੱਲ (22) ਵਜੋਂ ਹੋਈ ਹੈ। ਜਦਕਿ ਮਾਰੇ ਗਏ ਇੱਕ ਨੌਜਵਾਨ ਕਿਰਨਪ੍ਰੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸ਼ਿਮਰੋਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਖਬਰ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ’ਤੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ।

ਕਾਬਿਲੇਗੌਰ ਹੈ ਕਿ ਆਪਣੇ ਭਵਿੱਖ ਨੂੰ ਸੁਖਾਲਾ ਬਣਾਉਣ ਦੇ ਲਈ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣਾ ਜਾਂਦਾ ਪਸੰਦ ਕਰਦੇ ਹਨ। ਪਰਿਵਾਰ ਨੂੰ ਇਹੀ ਉਮੀਦ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਵਿਦੇਸ਼ ਚ ਜਾ ਕੇ ਤਰੱਕੀ ਕਰੇਗਾ, ਪਰ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ’ਤੇ ਦੁਖਾਂ ਦਾ ਪਹਾੜ ਟੁੱਟ ਪੈਂਦਾ ਹੈ।

ਇਹ ਵੀ ਪੜੋ: ਰਸ਼ਿਆ ਦੇ ਬਾਰਡਰ ’ਤੇ ਫਸੇ ਬਠਿੰਡਾ ਦੇ ਨੌਜਵਾਨ ਨੇ ਦੱਸੀ ਹੱਡਬੀਤੀ, ਕਿਹਾ- ਕੀਤੀ ਜਾ ਰਹੀ ਹੈ ਆਰਥਿਕ ਲੁੱਟ

ETV Bharat Logo

Copyright © 2024 Ushodaya Enterprises Pvt. Ltd., All Rights Reserved.