ਚੰਡੀਗੜ੍ਹ : ਜਿਵੇਂ-ਜਿਵੇਂ ਪੰਜਾਬ ਵਿੱਚ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ ਤਿਵੇਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਤਾਂ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜ ਸਕਦੀਆਂ ਹਨ ਹੈ। ਪੰਜਾਬ ਵਿੱਚ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਨੇ ਇਨ੍ਹਾਂ ਵਿਚਾਰ ਵਟਾਂਦਰੇ ਬਾਰੇ ਸਪਸ਼ਟ ਕਿਹਾ ਕਿ ਬਸਪਾ ਦੀਆਂ ਦੋ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਨਾਲ ਹੋ ਚੁੱਕੀਆਂ ਹਨ।
ਬੀਜੇਪੀ, ਕਾਂਗਰਸ ਤੇ 'ਆਪ' ਨਾਲ ਕੋਈ ਸਮਝੌਤਾ ਨਹੀਂ : ਡਾ. ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਨੇ ਕਿਹਾ ਕਿ ਇਸ ਵਾਰ ਭਾਜਪਾ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਚੋਣ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਇਕ ਵਿਚਾਰਧਾਰਾ ਦੀਆਂ ਪਾਰਟੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ।
ਗਠਜੋੜ ਲਈ ਉਚ ਪੱਧਰੀ ਮੀਟਿੰਗਾਂ ਹੋਈਆਂ : ਜਸਵੀਰ ਸਿੰਘ
ਉਧਰ ਬੀਐੱਸਪੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਨੇ ਵੀ ਸੰਕੇਤ ਦਿੱਤੇ ਕਿ ਅਕਾਲੀ ਦਲ ਨਾਲ ਗਠਜੋੜ ਬਾਰੇ ਪਾਰਟੀ ਹਾਈਕਮਾਨ ਦੀਆਂ ਅਕਾਲੀ ਦਲ ਨਾਲ 2 ਜਾਂ 3 ਮਟਿੰਗਾਂ ਹੋਣ ਦੀ ਖ਼ਬਰ ਜ਼ਰੂਰ ਮਿਲੀ ਹੈ ਪਰ ਇਸ ਬਾਰੇ ਕੋਈ ਸਪਸਟ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਅਸੀ ਤਾਂ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਫੈਸਲੇ ਤੇ ਚੱਲਾਂਗੇ ਜੋ ਉਨ੍ਹਾਂ ਨੇ ਆਦੇਸ਼ ਦਿੱਤੇ ਸੂਬਾ ਇਕਾਈ ਉਸ ਤੇ ਫੁੱਲ ਚੜ੍ਹਾਏਗੀ।
ਸੀਟਾਂ ਦੀ ਵੰਡ 'ਤੇ ਸਹਿਮਤੀ ਬਣਨ ਤੋਂ ਬਾਅਦ ਗਠਜੋੜ ਦਾ ਐਲਾਨ ਸੰਭਵ
ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਤਾਂ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਆਗੂ ਨੂੰ ਦਿੱਤਾ ਜਾਵੇਗਾ, ਜੋ ਇਸ ਤੱਥ ਨੂੰ ਹੋਰ ਹਵਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਲਿਤ ਵੋਟਰਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਅਜਿਹਾ ਬਿਆਨ ਜਾਰੀ ਕਰਨ ਤੋਂ ਲਗਦੈ ਕਿ ਪੰਜਾਬ 'ਚ ਇਸ ਬਾਰ ਬਸਪਾ ਨਾਲ ਗਠਜੋੜ ਦਾ ਐਲਾਨ ਕਦੇ ਵੀ ਕੀਤੀ ਜਾ ਸਕਦਾ ਹੈ।
ਅਕਾਲੀ ਦਲ ਬੀਜੇਪੀ ਵਾਲੇ ਫ਼ਾਰਮੂਲੇ 'ਤੇ ਸੀਟਾਂ ਦੀ ਵੰਡ ਲਈ ਤਿਆਰ
ਭਰੋਸੇਯੋਗ ਸੂਤਰਾਂ ਮੁਤਾਬਕ ਦੋਵਾਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਬਹੁਜਨ ਸਮਾਜ ਪਾਰਟੀ 35 ਸੀਟਾਂ ਉਤੇ ਚੋਣ ਲੜਨਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦਾ ਭਾਜਪਾ ਨਾਲ ਗੱਠਜੋੜ ਸੀ ਉਨੀਆਂ ਸੀਟਾਂ ਦਿੱਤੀਆਂ ਜਾਣ। ਇਹ ਮੰਨਿਆ ਜਾ ਰਿਹੈ ਕਿ ਜਿਵੇਂ ਹੀ ਸੀਟਾਂ ਦੀ ਵੰਡ ਨੂੰ ਅੰਤਮ ਰੂਪ ਦਿੱਤਾ ਜਾਵੇਗਾ, ਇਸਦੇ ਨਾਲ ਹੀ ਗਠਜੋੜ ਵਿੱਚ ਚੋਣਾਂ ਲੜਨ ਦਾ ਐਲਾਨ ਵੀ ਪਾਰਟੀਆਂ ਦੁਆਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Punjab Congress Conflict: ਜਲਦ ਨਿਬੜੇਗਾ ਪੰਜਾਬ ਕਾਂਗਰਸ ਦਾ ਕਲੇਸ਼, ਪੰਜਾਬ 'ਚ ਫੇਰਬਦਲ ਵੀ ਤੈਅ!