ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਤੇ ਨੌਜਵਾਨ ਸਭਾ ਵੱਲੋਂ ਖੂਨਦਾਨ ਕੈਂਪ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ 'ਚ ਲਗਾਇਆ ਗਿਆ। ਜਿਸ ਦਾ ਉਦਘਾਟਨ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਸ਼ਨਦੀਪ ਸਿੰਘ ਨੇ ਕੀਤਾ। ਇਸ ਕੈਂਪ 'ਚ ਡਾ. ਏਕਤਾ ਦੀ ਅਗਵਾਈ 'ਚ ਪੀ.ਜੀ.ਆਈ 32 ਸੈਕਟਰ ਦੀ ਟੀਮ ਵੱਲੋਂ ਖੂਨ ਇਕੱਠਾ ਕੀਤਾ ਗਿਆ।
ਜਸ਼ਨਦੀਪ ਸਿੰਘ ਭੱਟੀ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਖੂਨ ਦਾਨ ਮਹਾਂਦਾਨ ਹੈ, ਖੂਨ ਦੀ ਇੱਕ ਬੂੰਦ ਕਿਸੇ ਨੂੰ ਜੀਵਨ ਪ੍ਰਦਾਨ ਕਰਦੀ ਹੈ 'ਤੇ ਸਾਡੀ ਆਉਣ ਵਾਲੀ ਪੀੜੀਆਂ ਲਈ ਇਹ ਬਹੁਤ ਵਧੀਆ ਸੰਦੇਸ਼ ਹੈ। ਜਿਸ ਨਾਲ ਸਮਾਜ ਲਈ ਨੇਕ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੇ ਕਾਰਜ ਲਗਾਤਾਰ ਕਰਨੇ ਚਾਹੀਦੇ ਹਨ।
ਦਿਲਪ੍ਰੀਤ ਭੱਟੀ ਨੇ ਕਿਹਾ ਕਿ ਖੂਨਦਾਨ ਕੈਂਪ ਲਾਉਣ ਦਾ ਇਹ ਉਪਰਾਲਾ ਸੀ ਕਿ ਮਾਨਵਤਾ ਦੀ ਸੇਵਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਅਸੀਂ ਇਹਦਾ ਦੇ ਕੈਂਪ ਲਾਉਂਦੇ ਰਹਾਂਗੇ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਕੱਬਡੀ ਖੇਡਾਂ ਦਾ ਵੀ ਆਯੋਜਨ ਕੀਤਾ ਜਾਵੇਗਾ।