ETV Bharat / state

ਪੰਜਾਬ 'ਚ ਫਿਰ ਜਾਰੀ ਹੋਇਆ ਯੈਲੋ ਅਲਰਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ - Weather related news in Punjab

ਪੰਜਾਬ ਵਿੱਚ ਇੱਕ ਵਾਰ ਫਿਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੂਪਨਗਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Yellow Alert issued today by Meteorological Department in Punjab
ਪੰਜਾਬ 'ਚ ਫਿਰ ਜਾਰੀ ਹੋਇਆ ਯੈਲੋ ਅਲਰਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ
author img

By

Published : Aug 4, 2023, 3:56 PM IST

ਚੰਡੀਗੜ੍ਹ ਡੈਸਕ : ਮੌਸਮ ਵਿਭਾਗ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ 7 ਜ਼ਿਲ੍ਹਿਆਂ ਰੂਪਨਗਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਤੋਂ ਇਲ਼ਾਵਾ ਇਨ੍ਹਾਂ ਇਲਾਕਿਆਂ 'ਚ ਦਰਮਿਆਨਾ ਮੀਂਹ ਪੈ ਸਕਦਾ ਹੈ। ਬਾਰਿਸ਼ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਭਾਖੜਾ ਡੈਮ ਵਿੱਚ ਪਾਣੀ ਵੀ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1664.52 ਫੁੱਟ ਤੱਕ ਪਹੁੰਚ ਗਿਆ ਅਤੇ ਡੈਮ ਵਿੱਚ ਪਾਣੀ ਦੀ ਆਮਦ 59666 ਕਿਊਸਿਕ ਰਿਕਾਰਡ ਕੀਤੀ ਜਾ ਰਹੀ ਹੈ।

ਬਿਆਸ ਦਰਿਆ ਨੇੜਲੇ ਇਲਾਕਿਆਂ ਦੇ ਲੋਕ ਇਸਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਹਨ, ਕਿਉਂਕਿ ਪਹਿਲਾਂ ਹੀ ਨੇੜਲਾ ਜ਼ਿਆਦਾਤਰ ਖੇਤਰ ਬਿਆਸ ਦਰਿਆ ਦੇ ਪਾਣੀ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ।ਬੀਤੇ 15 ਦਿਨਾਂ ਦੀ ਗੱਲ ਕਰੀਏ ਤਾਂ ਇਸ ਦਰਮਿਆਨ ਬਿਆਸ ਦਰਿਆ ਦੇ ਅੰਮ੍ਰਿਤਸਰ ਖੇਤਰ ਵਿੱਚ ਪਾਣੀ ਦਾ ਪੱਧਰ ਮਾਪਣ ਉਤੇ ਗੇਜ਼ 735 ਤੋਂ ਲੈਅ ਕੇ 739.80 ਤੱਕ ਪੁੱਜ ਚੁੱਕਾ ਸੀ, ਜੋ ਕਿ ਕਾਫੀ ਸਾਲਾਂ ਦੌਰਾਨ ਪਾਣੀ ਦਾ ਇਹ ਪੱਧਰ ਉਚ ਦਰਜੇ ਉਤੇ ਨੋਟ ਕੀਤਾ ਗਿਆ ਹੈ। ਹਾਲਾਂਕਿ ਬੀਤੇ ਸਾਲਾਂ ਦੌਰਾਨ ਵੀ ਪਾਣੀ ਦੀ ਆਮਦ ਵਧਣ ਨਾਲ ਨੀਵੇਂ ਇਲਾਕਿਆਂ ਵਿੱਚ ਇੰਨੇ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਸਨ, ਪਰ ਇਸ ਵਾਰ ਲਗਾਤਾਰ ਵੱਧ ਰਹੀ ਪਾਣੀ ਦੀ ਆਮਦ ਅਤੇ ਇਸ ਤੋਂ ਇਲਾਵਾ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਪਾਣੀ ਦੀ ਵਧੇਰੇ ਆਮਦ ਕਾਰਨ ਆਏ ਹੜ੍ਹਾਂ ਦੀਆਂ ਤਸਵੀਰਾਂ ਨੇ ਹੁਣ ਇਸ ਇਲਾਕੇ ਵਿੱਚ ਰਹਿੰਦੇ ਲੋਕਾਂ ਦੇ ਮਨਾਂ ਵਿੱਚ ਭਾਰੀ ਡਰ ਦਾ ਮਾਹੌਲ ਬਣ ਰਿਹਾ ਹੈ।

ਬਿਆਸ ਦਰਿਆ 'ਚ ਪਾਣੀ ਦਾ ਪੱਧਰ : ਬਿਆਸ ਦਰਿਆ 'ਤੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਅਨੁਸਾਰ ਬਿਆਸ ਦਰਿਆ ਵਿੱਚ 28 ਜੁਲਾਈ ਸ਼ਾਮ ਨੂੰ 6 ਵਜੇ ਤਕ ਉਚ ਦਰਜੇ ਦਾ ਮਾਪ 739.80 ਦੀ ਗੇਜ਼ ਨਾਲ 85 ਹਜ਼ਾਰ 400 ਕਿਉਸਿਕ ਮਾਪਿਆ ਗਿਆ ਸੀ, ਜਿਸ ਤੋਂ ਬਾਅਦ 30 ਜੁਲਾਈ, 31 ਜੁਲਾਈ, ਇੱਕ ਅਗਸਤ ਕ੍ਰਮਵਾਰ 740 ਦੀ ਗੇਜ਼ ਨਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਯੈਲੋ ਅਲਰਟ ਉਤੇ ਪੁੱਜਾ ਹੈ ਅਤੇ ਚਲਦਾ ਆ ਰਿਹਾ ਹੈ, ਜਿਸ ਨਾਲ ਨੇੜਲੇ ਕਰੀਬ ਇਕ ਦਰਜਨ ਪਿੰਡਾਂ ਦੀਆਂ ਫਸਲਾਂ ਤਬਾਹ ਹੋਣ ਦੇ ਨਾਲ ਨਾਲ ਦਰਿਆ ਕੰਢੇ ਲੱਗੇ ਰੁੱਖ ਅਤੇ ਕੁਝ ਸਥਾਨਾਂ ਨੂੰ ਭਾਰੀ ਨੁਕਸਾਨ ਵੀ ਪੁੱਜਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.