ETV Bharat / state

World TB Day 2023: ਪੰਜਾਬ 'ਚ ਟੀਬੀ ਦੇ ਪੰਜਾਹ ਹਜ਼ਾਰ ਤੋਂ ਵੱਧ ਮਾਮਲੇ, ਟੀਬੀ ਲਾ ਇਲਾਜ ਬਿਮਾਰੀ ਨਹੀਂ, ਪਰ ਜਾਗਰੂਕਤਾ ਜ਼ਰੂਰੀ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਅੰਕੜਿਆਂ ਦੇ ਅਨੁਸਾਰ ਪੰਜਾਬ ਵਿੱਚ 55000 ਦੇ ਲਗਭਗ ਕੇਸ ਦਰਜ ਕੀਤੇ ਗਏ। ਸਾਲ 2022 ਵਿਚ ਵੱਖ ਵੱਖ ਸਰਕਾਰੀ ਹਸਪਤਾਲਾਂ ਵਿੱਚ ਟੀਬੀ ਦੇ 2.8 ਲੱਖ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 55,394 ਟੀਬੀ ਦੇ ਮਰੀਜ਼ਾਂ ਦੀ ਪਛਾਣ ਕੀਤੀ ਗਈ। 2022 ਦੌਰਾਨ ਪੰਜਾਬ ਵਿੱਚ ਟੀਬੀ ਨਾਲ 5 ਫ਼ੀਸਦੀ ਮੌਤਾਂ ਹੋਈਆਂ ਹਨ। ਜਾਣੋ, ਖਾਸ ਰਿਪੋਰਟ

World TB Day 2023
World TB Day 2023
author img

By

Published : Mar 24, 2023, 10:08 AM IST

World TB Day 2023: ਪੰਜਾਬ 'ਚ ਟੀਬੀ ਦੇ ਪੰਜਾਹ ਹਜ਼ਾਰ ਤੋਂ ਵੱਧ ਮਾਮਲੇ, ਟੀਬੀ ਲਾ ਇਲਾਜ ਬਿਮਾਰੀ ਨਹੀਂ, ਪਰ ਜਾਗਰੂਕਤਾ ਜ਼ਰੂਰੀ

ਚੰਡੀਗੜ੍ਹ: ਵਿਸ਼ਵ ਟੀਬੀ ਦਿਹਾੜਾ ਹਰ ਸਾਲ 24 ਮਾਰਚ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਹੈ- ਲੋਕਾਂ ਨੂੰ ਟੀਬੀ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨਾ। ਦੁਨੀਆਂ ਦੇ ਕਰੋੜਾਂ ਲੋਕ ਟੀਬੀ ਦੀ ਬਿਮਾਰੀ ਨਾਲ ਜੂਝ ਰਹੇ ਹਨ। ਭਾਰਤ ਵਿਚ 24 ਲੱਖ ਦੇ ਕਰੀਬ ਟੀਬੀ ਦੇ ਮਰੀਜ਼ ਸਾਲ 2022 ਵਿਚ ਰਿਕਾਰਡ ਕੀਤੇ ਗਏ। ਪੰਜਾਬ ਵਿਚ ਟੀਬੀ ਮਰੀਜ਼ਾਂ ਦਾ ਅੰਕੜਾ 55000 ਦੇ ਆਸਪਾਸ ਰਿਹਾ ਹੈ। ਇਸ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਅਤੇ ਸੂਬਾ ਪੱਧਰ 'ਤੇ ਕਈ ਅਭਿਆਨ ਚਲਾਏ ਜਾ ਰਹੇ ਹਨ। ਵਿਸ਼ਵ ਟੀਬੀ ਦਿਹਾੜੇ ਮੌਕੇ ਪੰਜਾਬ ਵਿੱਚ ਟੀਬੀ ਦੀ ਸਥਿਤੀ 'ਤੇ ਚਰਚਾ ਕਰਾਂਗੇ।

ਪੰਜਾਬ 'ਚ ਟੀਬੀ ਦੀ ਸਥਿਤੀ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਅੰਕੜਿਆਂ ਦੇ ਅਨੁਸਾਰ ਪੰਜਾਬ ਵਿਚ 55000 ਦੇ ਲਗਭਗ ਕੇਸ ਦਰਜ ਕੀਤੇ ਗਏ। ਸਾਲ 2022 ਵਿਚ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਟੀਬੀ ਦੇ 2.8 ਲੱਖ ਟੈਸਟ ਕੀਤੇ ਗਏ ਜਿਹਨਾਂ ਵਿਚੋਂ 55,394 ਟੀਬੀ ਦੇ ਮਰੀਜ਼ਾਂ ਦੀ ਪਛਾਣ ਕੀਤੀ ਗਈ। 2022 ਦੌਰਾਨ ਪੰਜਾਬ ਵਿਚ ਟੀਬੀ ਨਾਲ 5 ਪ੍ਰਤੀਸ਼ਤ ਮੌਤਾਂ ਹੋਈਆਂ।

ਟੀਬੀ ਕੀ ਹੈ ਅਤੇ ਕੀ ਹਨ ਲੱਛਣ : ਟੀਬੀ ਇਕ ਛੂਤ ਦੀ ਬਿਮਾਰੀ ਹੈ, ਜੋ ਕਿ ਸਾਹ ਲੈਣ, ਹੱਸਣ ਅਤੇ ਛਿੱਕਣ ਨਾਲ ਉਨ੍ਹਾਂ ਲੋਕਾਂ ਵਿੱਚ ਫੈਲ ਸਕਦੀ ਹੈ, ਜਿਨ੍ਹਾਂ ਦਾ ਇਮਊਨਿਟੀ ਸਿਸਟਮ ਘੱਟ ਹੈ। ਮੈਡੀਕਲ ਭਾਸ਼ਾ ਵਿੱਚ ਕਹੀਏ, ਤਾਂ ਮਾਈਕ੍ਰੋਬੈਕਟੀਰੀਅਮ ਟਿਊਬਰਕਲੋਸਿਸ ਬੈਕਟੀਰੀਆ ਹਵਾ ਦੇ ਮਾਧਿਅਮ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਚਲਾ ਜਾਂਦਾ ਹੈ। ਟੀਬੀ ਦੀ ਬਿਮਾਰੀ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਟੀਬੀ ਸਿਰਫ਼ ਸਾਹ ਸਬੰਧੀ ਮੁਸ਼ਕਿਲਾਂ ਹੀ ਪੈਦਾ ਨਹੀਂ ਕਰਦਾ, ਬਲਕਿ ਟੀਬੀ ਸਰੀਰ ਦੇ ਕਿਸੇ ਵੀ ਅੰਗ ਵਿਚ ਹੋ ਸਕਦਾ ਹੈ, ਜੋ ਕਿ ਰੀੜ ਦੀ ਹੱਡੀ, ਪੇਟ ਅਤੇ ਦਿਮਾਗ ਵਿੱਚ ਵੀ ਹੋ ਸਕਦਾ ਹੈ।

ਜੇਕਰ ਸਮੇਂ ਸਿਰ ਡਾਕਟਰ ਕੋਲ ਨਾ ਜਾਇਆ ਜਾਵੇ, ਤਾਂ ਇਹ ਖ਼ਤਰਨਾਕ ਹੋ ਸਕਦੀ ਹੈ। ਲੱਛਣਾਂ ਦੀ ਗੱਲ ਕਰੀਏ, ਤਾਂ ਖਾਂਸੀ ਟੀਬੀ ਦੇ ਸਭ ਤੋਂ ਆਮ ਲੱਛਣਾਂ ਵਿਚੋਂ 1 ਹੈ। ਜੇਕਰ, ਦੋ-ਤਿੰਨ ਹਫ਼ਤਿਆਂ ਤੋਂ ਜ਼ਿਆਦਾ ਖਾਂਸੀ ਹੋਵੇ ਅਤੇ ਇਸ ਨਾਲ ਬਲਗਮ ਆਉਂਦੀ ਹੋਵੇ। ਇਹ ਲੱਛਣ ਟੀਬੀ ਹੋਣ ਦੇ ਹੋ ਸਕਦੀ ਹੈ। ਇਸ ਤੋਂ ਇਲਾਵਾ, ਖੰਘ ਵਿੱਚ ਖੂਨ ਆਉਣਾ, ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ਼, ਭਾਰ ਦਾ ਲਗਾਤਾਰ ਘਟਣਾ, ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣੀ ਅਤੇ ਬੁਖਾਰ ਆਉਣਾ ਟੀਬੀ ਦੇ ਲੱਛਣ ਹਨ।

ਸਾਲ 2025 ਤੱਕ ਖ਼ਤਮ ਕਰਨਾ ਹੈ ਟੀਬੀ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੀਚਾ ਮਿੱਥਿਆ ਗਿਆ ਹੈ ਕਿ ਸਾਲ 2025 ਤੱਕ ਟੀਬੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ ਜਿਸ ਲਈ ਟੀਬੀ ਤੋਂ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਦੀ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਣਾ ਚਾਹੀਦਾ, ਤਾਂ ਜੋ ਇਸ ਬਿਮਾਰੀ ਨਾਲ ਨਜਿੱਠਿਆ ਜਾ ਸਕੇ। ਸਿਹਤ ਵਿਭਾਗ ਇਕੱਲਾ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਸਮਰੱਥ ਨਹੀਂ ਹੋ ਸਕਦਾ ਟੀਬੀ ਨਾਲ ਲੜਾਈ ਸਾਰਿਆਂ ਵੱਲੋਂ ਮਿਲਕੇ ਹੀ ਲੜੀ ਜਾ ਸਕਦੀ ਹੈ।

ਟੀਬੀ ਕੋਈ ਲਾਇਲਾਜ ਬਿਮਾਰੀ ਨਹੀਂ: ਡਾ. ਘੋਤੜਾ ਨੇ ਦੱਸਿਆ ਕਿ ਟੀਬੀ ਕੋਈ ਲਾਇਲਾਜ ਬਿਮਾਰੀ ਨਹੀਂ ਹੈ, ਪਰ ਇਹ ਉਦੋਂ ਲਾਇਲਾਜ ਬਣ ਜਾਂਦੀ ਹੈ। ਜਦੋਂ ਸਮੇਂ ਸਿਰ ਇਸ ਦਾ ਇਲਾਜ ਕਰਵਾਉਣ ਲਈ ਡਾਕਟਰ ਕੋਲ ਨਾ ਪਹੁੰਚਿਆ ਜਾਵੇ। ਟੀਬੀ ਦੀ ਸਮੇਂ ਸਿਰ ਜਾਂਚ, ਸਮੇਂ ਸਿਰ ਇਲਾਜ ਕਰਵਾਉਣਾ ਅਤੇ ਇਲਾਜ ਦਾ ਕੋਰਸ ਪੂਰਾ ਕਰਨ ਨਾਲ ਟੀਬੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਿਹਤ ਵਿਭਾਗ ਕੋਲ ਇਲਾਜ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੇ ਪ੍ਰਬੰਧ ਮੁਕੰਮਲ ਹਨ। ਬੱਸ ਦੇਰੀ ਹੈ, ਤਾਂ ਮਰੀਜ਼ ਦੇ ਪਹੁੰਚਣ ਦੀ।

ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਟੀਬੀ ਮਰੀਜ਼ ਰਜਿਸਟਰਡ ਹੋ ਜਾਂਦਾ ਹੈ, ਤਾਂ ਫਿਰ ਉਸ ਦੇ ਇਲਾਜ ਦੀ ਜ਼ਿੰਮੇਵਾਰੀ ਵਿਭਾਗ ਦੀ ਬਣ ਜਾਂਦੀ ਹੈ। ਟੀਬੀ ਦਾ ਇਲਾਜ ਅਤੇ ਟੈਸਟ ਬਿਲਕੁਲ ਹੀ ਮੁਫ਼ਤ ਹਨ। ਪੰਜਾਬ ਸਰਕਾਰ ਵੱਲੋਂ ਟੀਬੀ ਦੇ ਮਰੀਜ਼ਾਂ ਨੂੰ ਹਰ ਮਹੀਨੇ 500 ਰੁਪਏ ਵੀ ਉਨ੍ਹਾਂ ਖੁਰਾਕ ਲਈ ਦਿੱਤੇ ਜਾਂਦੇ ਹਨ। ਸਰਕਾਰ ਤੋਂ ਇਲਾਵਾ ਪੰਜਾਬ ਵਿਚ ਕਈ ਐਨਜੀਓ ਅਤੇ ਸਮਾਜ ਸੇਵੀ ਸੰਸਥਾਵਾਂ ਟੀਬੀ ਲਈ ਕੰਮ ਕਰ ਰਹੀਆਂ ਹਨ।

ਸਹੂਲਤਾਂ ਮੁਕੰਮਲ, ਪਰ ਦੇਰੀ ਹੋ ਰਹੀ ਹੈ: ਪੰਜਾਬ ਵਿੱਚ ਟੀਬੀ ਦੇ ਇਲਾਜ ਲਈ ਸਹੂਲਤਾਂ ਪੂਰੇ ਹੋਣ ਦੇ ਦਾਅਵੇ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ। ਟੀਬੀ ਦੇ ਮਰੀਜ਼ਾਂ ਦੇ ਇਲਾਜ ਵਿਚ ਹੋ ਰਹੀ ਦੇਰੀ ਦਾ ਕਾਰਨ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਦੇਰੀ ਹੋ ਰਹੀ ਹੈ, ਤਾਂ ਸਿਰਫ਼ ਰਜਿਸਟ੍ਰੇਸ਼ਨ ਵਿਚ ਦੇਰੀ ਹੈ। ਟੀਬੀ ਦਾ ਟੈਸਟ ਕਰਵਾਉਣ ਵਿਚ ਲੋਕ ਡਰ ਮਹਿਸੂਸ ਕਰਦੇ ਹਨ। ਕਈ ਵਾਰ ਮਰੀਜ਼ ਹਸਪਤਾਲ ਵਿੱਚ ਉਦੋਂ ਪਹੁੰਚਦੇ ਹਨ, ਜਦੋਂ ਹਾਲਾਤ ਵੱਸੋਂ ਬਾਹਰ ਹੋ ਜਾਣ। ਟੀਬੀ ਕਿਸੇ ਨੂੰ ਵੀ ਹੋ ਸਕਦੀ ਹੈ, ਅਮਿਤਾਬ ਬੱਚਨ ਵਰਗੇ ਮਹਾਂਨਾਇਕ ਵੀ ਟੀਬੀ ਦਾ ਸ਼ਿਕਾਰ ਹੋ ਚੁੱਕੇ ਹਨ, ਜੋ ਕਿ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। ਹੁਣ ਤਾਂ ਤਕਨੀਕਾਂ ਬਹੁਤ ਐਡਵਾਂਸ ਹੋ ਗਈਆਂ ਹਨ।

ਘੱਟ- ਘੱਟ 6 ਮਹੀਨੇ ਚੱਲਦਾ ਹੈ ਟੀਬੀ ਦਾ ਇਲਾਜ: ਆਮ ਤੌਰ ਤੇ ਟੀਬੀ ਦਾ ਇਲਾਜ 6 ਮਹੀਨੇ ਦਾ ਹੁੰਦਾ ਹੈ। ਪਰ ਟੀਬੀ ਸਰੀਰ ਦੇ ਕਿਸੇ ਵੀ ਅੰਗ ਨੂੰ ਹੋ ਸਕਦੀ ਹੈ। ਦਿਮਾਗ, ਅੰਤੜੀਆਂ, ਹੱਡੀਆਂ, ਸਪਾਈਨ ਇਸ ਪ੍ਰਕਾਰ ਦੇ ਟੀਬੀ ਦੀ ਕਿਸਮ 'ਤੇ ਇਲਾਜ ਦੀ ਸਮਾਂ ਸੀਮਾ ਨਿਰਭਰ ਕਰਦੀ ਹੈ। ਅਜਿਹੇ ਕੇਸਾਂ ਵਿੱਚ 6 ਮਹੀਨੇ, 9 ਮਹੀਨੇ ਅਤੇ ਡੇਢ ਸਾਲ ਤੱਕ ਵੀ ਟੀਬੀ ਦਾ ਇਲਾਜ ਚੱਲ ਸਕਦਾ ਹੈ। ਪਰ, ਇਲਾਜ ਸਮੇਂ ਸਿਰ ਅਤੇ ਇਲਾਜ ਦੀ ਸਮਾਂ ਸੀਮਾ ਪੂਰੀ ਹੋਣੀ ਬਹੁਤ ਜ਼ਰੂਰੀ ਹੈ।

ਕਿਉਂ ਮਨਾਇਆ ਜਾਂਦਾ ਹੈ ਟੀਬੀ ਡੇਅ: ਵਿਸ਼ਵ ਟੀਬੀ ਦਿਹਾੜਾ ਮਨਾਉਣ ਦੀ ਸ਼ੁਰੂਆਤ 24 ਮਾਰਚ 1882 ਤੋਂ ਕੀਤੀ ਗਈ ਸੀ। ਇਸ ਦਿਨ ਜਰਮਨ ਦੇ ਫਿਜੀਸ਼ੀਅਨ ਅਤੇ ਮਾਈਕ੍ਰੋਬਾਇਓਲੋਜਿਸਟ ਰਾਬਰਟ ਕਾਚ ਨੇ ਟੀਬੀ ਬੈਕਟੀਰੀਆ ਦੀ ਖੋਜ ਕੀਤੀ ਸੀ।ਉਹਨਾਂ ਦੀ ਇਹ ਖੋਜ ਟੀਬੀ ਦੇ ਇਲਾਜ ਵਿਚ ਕਾਰਗਰ ਸਿੱਧ ਹੋਈ ਜਿਸ ਕਰਕੇ ਉਹਨਾਂ ਨੂੰ 1905 ਵਿਚ ਨੋਬਲ ਪੁਰਸਕਾਰ ਵੀ ਦਿੱਤਾ ਗਿਆ। ਟੀਬੀ ਦਿਹਾੜੇ ਦਾ ਮਕਸਦ ਲੋਕਾਂ ਨੂੰ ਟੀਬੀ ਦੀ ਬਿਮਾਰੀ ਤੋਂ ਜਾਗਰੂਕ ਕਰਨਾ ਅਤੇ ਵੱਧ ਤੋਂ ਵੱਧ ਇਲਾਜ ਲਈ ਪ੍ਰੇਰਿਤ ਕਰਨਾ।

ਇਹ ਵੀ ਪੜ੍ਹੋ: Boy Finding Bride on Cycle: ਨੌਜਵਾਨ ਨੇ ਲਾੜੀ ਲੱਭਣ ਲਈ ਸ਼ੁਰੂ ਕੀਤੀ ਭਾਰਤ ਯਾਤਰਾ, ਸੱਚਾ ਪਿਆਰ ਕਰਨ ਵਾਲੀ ਕੁੜੀ ਦੀ ਭਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.