ETV Bharat / state

ਵਿਸ਼ਵ ਅੰਗ ਦਾਨ ਦਿਵਸ: ਇੱਕੋ ਸਮੇਂ ਬਚਾਈਆਂ ਜਾ ਸਕਦੀਆਂ 8 ਜਾਨਾਂ, ਅੰਗ ਦਾਨ ਨਾਲ ਜੁੜੀਆਂ ਕੁਝ ਧਾਰਨਾਵਾਂ ਬਿਲਕੁਲ ਗਲਤ,ਖਾਸ ਰਿਪੋਰਟ - THOA 1994

ਵਿਸ਼ਵ ਅੰਗ ਦਾਨ ਦਿਵਸ ਜਿਸ ਨਾਲ ਇੱਕੋ ਸਮੇਂ 8 ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅੰਗ ਦਾਨ ਨਾਲ ਜੁੜੀਆਂ ਕੁਝ ਆਮ ਧਾਰਨਾਵਾਂ, ਜੋ ਸਰਾਸਰ ਗਲਤ ਹਨ। ਦੇਖੋ ਪੂਰੀ ਰਿਪੋਰਟ...

World Organ Donation Day
World Organ Donation Day
author img

By

Published : Aug 13, 2023, 12:17 AM IST

ਅੰਗ ਦਾਨ ਨਾਲ ਜੁੜੀਆਂ ਕੁਝ ਧਾਰਨਾਵਾਂ ਬਿਲਕੁਲ ਗਲਤ

ਚੰਡੀਗੜ੍ਹ: ਦਾਨ ਕੋਈ ਵੀ ਹੋਵੇ ਮਹਾਨ ਮੰਨਿਆ ਜਾਂਦਾ ਹੈ। ਅੰਗ ਦਾਨ ਅਜਿਹਾ ਦਾਨ ਹੈ ਜੋ ਕਿ ਜੀਵਨਦਾਨ ਦਿੰਦਾ ਹੈ ਅਤੇ ਅੰਗ ਦਾਨ ਕਰਨ ਵਾਲੇ ਜੀਵਨ ਦਾਤਾ ਦੇ ਸਮਾਨ ਹੁੰਦੇ ਹਨ। ਗੁਰਦੇ, ਜਿਗਰ, ਅੱਖਾਂ ਅਤੇ ਅੰਤੜੀਆਂ ਦਾ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਜਿਉਂਦੇ ਜੀਅ ਕੁਝ ਲੋਕ ਕਿਸੇ ਨਾ ਕਿਸੇ ਤਰੀਕੇ ਕਈਆਂ ਦੀ ਮਦਦ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਪਰ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ।

ਇੱਕ ਸਮੇਂ 8 ਲੋਕਾਂ ਦੀ ਬਚਾਅ ਸਕਦੇ ਜਾਨ: ਇਕੋ ਸਮੇਂ ਅੰਗ ਦਾਨ ਕਰਨ ਨਾਲ 8 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਭਾਰਤ ਅਤੇ ਪੰਜਾਬ ਵਿਚ ਵੀ ਵੱਧ ਤੋਂ ਵੱਧ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਭਾਰਤ ਵਿਚ ਅੰਗ ਦਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਕਾਨੂੰਨ 1994 ਵਿਚ ਬਣਾਇਆ ਗਿਆ ਸੀ। ਜਿਸ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਅੰਗ ਦਾਨ ਕੀਤੇ ਜਾ ਸਕਦੇ ਹਨ। ਅੰਗ ਦਾਨ ਦੋਵਾਂ ਹਲਾਤਾਂ ਵਿਚ ਹੀ ਕੀਤਾ ਜਾ ਸਕਦਾ ਹੈ, ਜਿਉਂਦੇ ਜੀਅ ਵੀ ਅਤੇ ਮੌਤ ਤੋਂ ਬਾਅਦ ਵੀ। ਹਾਲਾਂਕਿ ਅੰਗ ਦਾਨ ਨੂੰ ਲੈ ਕੇ ਆਪਣੇ ਆਪ ਵਿਚ ਕੁਝ ਗਲਤ ਧਾਰਨਾਵਾਂ ਪ੍ਰਚੱਲਿਤ ਹਨ।

ਕਈ ਲੋੜਵੰਦ ਰਹਿ ਜਾਂਦੇ ਨੇ ਵਾਂਝੇ: ਭਾਰਤੀ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਸਾਲ 2022 ਵਿੱਚ ਕੁੱਲ 16,041 ਅੰਗ ਦਾਨ ਰਿਕਾਰਡ ਵਿਚ ਦਰਜ ਕੀਤੇ ਗਏ। ਭਾਰਤ ਵਿਚ ਕਿਡਨੀ ਟਰਾਂਸਪਲਾਂਟ ਵੀ ਵੱਡੇ ਪੱਧਰ 'ਤੇ ਕੀਤਾ ਜਾਣ ਲੱਗਾ ਹੈ। ਜਿਸ ਲਈ ਹਰ ਸਾਲ 1.5 ਲੱਖ ਗੁਰਦਿਆਂ ਦੀ ਜ਼ਰੂਰਤ ਹੁੰਦੀ ਹੈ। ਜਿਗਰ ਟਰਾਂਸਪਲਾਂਟ ਲਈ 25000 ਜਿਗਰ ਦੀ ਜ਼ਰੂਰਤ ਹੁੰਦੀ ਹੈ, ਜਦਕਿ ਹਰ ਸਾਲ ਅੱਖਾਂ ਲਈ 60 ਲੱਖ ਦਾਨੀਆਂ ਦੀ ਉਡੀਕ ਰਹਿੰਦੀ ਹੈ ਪਰ ਇੰਨਾ ਵੱਡਾ ਅੰਕੜਾ ਲੋੜਵੰਦਾਂ ਤੱਕ ਨਹੀਂ ਪਹੁੰਚ ਸਕਦਾ ਅਤੇ ਬਹੁਤ ਸਾਰੇ ਮਰੀਜ਼ ਅੰਗਾਂ ਬਾਝੋ ਵਾਂਝੇ ਰਹਿ ਜਾਂਦੇ ਹਨ। ਇਸੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਅੰਗ ਦਾਨ ਮਹਾਂਦਾਨ ਇਸ ਤੋਂ ਵੱਡਾ ਨਹੀਂ ਕਈ ਜੀਵਨਦਾਨ

ਪੰਜਾਬ 'ਚ ਅੰਗ ਟਰਾਂਸਪਲਾਂਟ ਦਾ ਨਹੀਂ ਕੋਈ ਪ੍ਰਬੰਧ: ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਿਹਤ ਖੇਤਰ ਵਿਚ ਅੰਗ ਟਰਾਂਸਪਲਾਂਟ ਕਰਨ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਪੀਜੀਆਈ ਤੋਂ ਇਲਾਵਾ ਕਿਸੇ ਵੀ ਪੰਜਾਬ ਦੇ ਸਰਕਾਰੀ ਹਸਪਤਾਲ ਵਿਚ ਅੰਗ ਟਰਾਂਸਪਲਾਂਟ ਨਹੀਂ ਕੀਤਾ ਜਾਂਦਾ। ਅੰਗ ਟਰਾਂਸਪਲਾਂਟ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਡੋਨਰ ਅਤੇ ਅੰਗ ਲੈਣ ਵਾਲੇ ਮਰੀਜ਼ ਦਾ ਨਿਰੀਖਣ ਕਰਦੀ ਹੈ ਜਿਸ ਵਿਚ ਕੁਝ ਕਾਨੂੰਨੀ ਪ੍ਰਕਿਰਿਆਵਾਂ ਵੀ ਹੁੰਦੀਆਂ ਹਨ। ਇਕ ਬੋਰਡ ਦੇ ਗਠਨ ਤੋਂ ਬਾਅਦ ਹੀ ਅੰਗ ਟਰਾਂਸਪਲਾਂਟ ਪ੍ਰਕਿਰਿਆ ਦੀ ਸ਼ੁਰੂਆਤ ਹੁੰਦੀ ਹੈ।

ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਅੰਗ ਦਾਨ
ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਅੰਗ ਦਾਨ

ਕਈ ਤਰ੍ਹਾਂ ਦਾ ਹੁੰਦਾ ਹੈ ਅੰਗ ਦਾਨ: ਅੰਗ ਦਾਨ ਕਈ ਤਰ੍ਹਾਂ ਦਾ ਹੁੰਦਾ ਹੈ। ਕਾਰਨੀਆਂ ਟਰਾਂਸਪਲਾਂਟ ਨਾਲ ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਵਿਚ ਮਦਦ ਮਿਲਦੀ ਹੈ। ਚਮੜੀ ਵਿਚ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਦਾਨ ਕੀਤੀ ਜਾ ਸਕਦੀ ਹੈ। ਅੰਤੜੀਆਂ ਦਾਨ ਕੀਤੀਆਂ ਜਾ ਸਕਦੀਆਂ ਹਨ, ਇਥੋਂ ਤੱਕ ਕਿ ਹੱਡੀਆਂ ਵੀ ਦਾਨ ਕੀਤੀਆਂ ਜਾ ਸਕਦੀਆਂ। ਮੌਤ ਤੋਂ ਬਾਅਦ ਆਮ ਤੌਰ 'ਤੇ ਪਰਿਵਾਰ ਦੀ ਸਹਿਮਤੀ ਨਾਲ ਅੰਗਾਂ ਦਾ ਟਰਾਸਪਲਾਂਟ ਕੀਤਾ ਜਾ ਸਕਦਾ ਹੈ। ਹਾਲਾਂਕਿ ਬ੍ਰੇਨ ਡੈਡ ਦੀ ਸਥਿਤੀ ਵਿਚ ਅੰਗਾਂ ਦਾ ਟਰਾਂਸਪਲਾਂਟ ਭਾਰਤ ਵਿਚ ਘੱਟ ਹੀ ਕੀਤਾ ਜਾਂਦਾ ਹੈ। ਭਾਰਤ ਵਿਚ ਜਿੰਨੀ ਜ਼ਿਆਦਾ ਮੰਗ ਆਰਗਨ ਟ੍ਰਾਂਸਪਲਾਂਟ ਦੀ ਹੈ, ਉਨੀ ਗਿਣਤੀ ਵਿਚ ਅੰਗ ਲੋਕਾਂ ਨੂੰ ਨਹੀਂ ਮਿਲਦੇ। ਇਸੇ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਅੰਗ ਦਾਨ ਕਰਨ ਸਬੰਧੀ ਕੁਝ ਗਲਤ ਧਾਰਨਾਵਾਂ
ਅੰਗ ਦਾਨ ਕਰਨ ਸਬੰਧੀ ਕੁਝ ਗਲਤ ਧਾਰਨਾਵਾਂ

ਅੰਗ ਦਾਨ ਨੂੰ ਲੈ ਕੇ ਕੁਝ ਗਲਤ ਧਾਰਨਾਵਾਂ : ਜਿਥੇ ਅੰਗ ਦਾਨ ਲਈ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ, ਉਥੇ ਹੀ ਇਸ ਸਬੰਧੀ ਕੁਝ ਗਲਤ ਧਾਰਨਾਵਾਂ ਵੀ ਹਨ ਕਿ ਔਰਤਾਂ ਅੰਗ ਦਾਨ ਨਹੀਂ ਕਰ ਸਕਦੀਆਂ। ਬ੍ਰੇਨ ਡੈਡ ਹੋਏ ਵਿਅਕਤੀ ਦੇ ਅੰਗਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਮੁਹਾਲੀ ਇੰਡਸ ਹਸਪਤਾਲ ਵਿਚ ਅੰਗ ਟ੍ਰਾਂਸਪਲਾਂਟ ਦੇ ਮਾਹਿਰ ਡਾ. ਛਮਿੰਦਰਜੀਤ ਸਿੰਘ ਕਹਿੰਦੇ ਹਨ ਕਿ ਇਹ ਆਪਣੇ ਆਪ ਦੇ ਵਿਚ ਸਭ ਤੋਂ ਵੱਡੀ ਗਲਤ ਧਾਰਨਾ ਹੈ ਕਿਉਂਕ ਕਿਡਨੀ ਟ੍ਰਾਂਸਪਲਾਂਟ ਵਿਚ 95 ਫੀਸਦੀ ਔਰਤਾਂ ਦੀ ਸ਼ਮੂਲੀਅਤ ਹੁੰਦੀ ਹੈ ਅਤੇ ਬ੍ਰੇਨ ਡੈਡ ਕੇਸਾਂ ਵਿਚ ਵੀ ਅਕਸਰ ਟ੍ਰਾਂਸਪਲਾਂਟ ਹੁੰਦੇ ਹਨ। ਇਸ ਤੋਂ ਇਲਾਵਾ ਕੁਝ ਮਿੱਥ ਇਹ ਵੀ ਹਨ ਕਿ ਅੰਗ ਅਤੇ ਟਿਸ਼ੂ ਦਾਨ ਕਰਨ ਨਾਲ ਸਰੀਰ ਖਰਾਬ ਹੁੰਦਾ ਹੈ। ਡੋਨਰ ਦੇ ਪਰਿਵਾਰ ਤੋਂ ਅੰਗ ਦਾਨ ਕਰਨ ਲਈ ਪੈਸੇ ਲਏ ਜਾਂਦੇ ਹਨ। ਇਸ ਵਿਚ ਜਾਨ ਵੀ ਜਾ ਸਕਦੀ ਹੈ ਅਤੇ ਕੌਮਾ ਦੀ ਸਥਿਤੀ ਵਿਚ ਅੰਗ ਦਾਨ ਨਹੀਂ ਕੀਤਾ ਜਾ ਸਕਦਾ। ਜਿਸ ਸਬੰਧੀ ਡਾ. ਛਮਿੰਦਰਜੀਤ ਸਿੰਘ ਮੁਤਾਬਿਕ ਇਹ ਸਾਰੀਆਂ ਧਾਰਨਾਵਾਂ ਪੂਰੀ ਤਰ੍ਹਾਂ ਗਲਤ ਹਨ।

ਆਰਗਨ ਡੋਨੇਸ਼ਨ ਐਕਟ 1994: ਆਰਗਨ ਡੋਨੇਸ਼ਨ ਕੋਈ ਸਰਲ ਪ੍ਰਕਿਰਿਆ ਨਹੀਂ ਹੈ। ਇਸ ਵਿਚ ਕਾਨੂੰਨੀ ਅਧਿਕਾਰ ਖੇਤਰ ਅੰਦਰ ਰਹਿ ਕੇ ਹੀ ਕੰਮ ਕਰਨਾ ਪੈਂਦਾ ਹੈ। ਮਨੁੱਖੀ ਅੰਗਾਂ ਦਾ ਟਰਾਂਸਪਲਾਂਟੇਸ਼ਨ ਐਕਟ (THOA) 1994 ਨੂੰ ਹੋਂਦ ਵਿਚ ਆਇਆ ਸੀ। ਇਸਦਾ ਉਦੇਸ਼ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਕਾਲਾ ਬਜ਼ਾਰੀ ਰੋਕਣਾ ਸੀ। ਇਸ ਤਹਿਤ ਅੰਗ ਟਰਾਂਸਸਪਲਾਂਟ ਲਈ ਡਾਕਟਰ ਅਤੇ ਹਸਪਤਾਲ ਨੂੰ ਲਾਇਸੈਂਸ ਮੁਹੱਈਆ ਕਰਵਾਇਆ ਜਾਂਦਾ ਹੈ। ਜਿਸ ਤੋਂ ਬਿਨ੍ਹਾਂ ਹੋਰ ਕੋਈ ਵੀ ਡਾਕਟਰ ਮਨੁੱਖੀ ਅੰਗਾਂ ਦਾ ਅਦਾਨ ਪ੍ਰਦਾਨ ਨਹੀਂ ਕਰ ਸਕਦਾ।

18 ਸਾਲ ਤੋਂ ਘੱਟ ਉਮਰ ਦਾ ਨਹੀਂ ਕਰ ਸਕਦਾ ਅੰਗ ਦਾਨ: ਹਾਲਾਂਕਿ ਸਮੇਂ ਸਮੇਂ 'ਤੇ ਇਸ ਐਕਟ ਵਿਚ ਲੋੜ ਅਨੁਸਾਰ ਮਦਾਂ ਜੋੜੀਆਂ ਗਈਆਂ। ਕੋਈ ਟਰਾਂਸਪਲਾਂਟ ਸਰਕਾਰੀ ਕਮੇਟੀ ਦੀ ਆਗਿਆ ਤੋਂ ਬਿਨ੍ਹਾਂ ਨਹੀਂ ਕੀਤਾ ਜਾ ਸਕਦਾ। ਨਿਯਮ ਮੁਤਾਬਿਕ ਜਿਉਂਦੇ ਵਿਅਕਤੀ ਨੂੰ ਅੰਗ ਦਾਨ ਸਿਰਫ਼ ਉਹਨਾਂ ਦਾ ਨਜ਼ਦੀਕੀ ਰਿਸ਼ਤੇਦਾਰ ਹੀ ਕਰ ਸਕਦਾ ਹੈ। ਪੈਸੇ ਦੇ ਲੈਣ ਦੇਣ ਨਾਲ ਅੰਗ ਬਦਲਣਾ ਇਸ ਐਕਟ ਤਹਿਤ ਅਪਰਾਧ ਮੰਨਿਆ ਜਾਂਦਾ ਹੈ। ਇਸ ਐਕਟ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਅੰਗ ਦਾਨ ਨਹੀਂ ਕਰ ਸਕਦਾ। ਇਸ ਤੋਂ ਅੱਗੇ ਕੋਈ ਉਮਰ ਹੱਦ ਤੈਅ ਨਹੀਂ ਬੱਸ ਮਰੀਜ਼ ਦਾ ਫਿੱਟ ਹੋਣਾ ਜ਼ਰੂਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.