ਚੰਡੀਗੜ੍ਹ: ਕੇਂਦਰ ਦੇ ਦਿੱਲੀ ਵਾਲੇ ਆਰਡੀਨੈਂਸ ਖ਼ਿਲਾਫ਼ ਹੁਣ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਸਮਰਥਨ ਵੀ ਮਿਲ ਗਿਆ ਹੈ। ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੀ ਬੈਂਗਲੁਰੂ ਵਿੱਚ ਹੋਣ ਵਾਲੀ ਬੈਠਕ ਦਾ ਹਿੱਸਾ ਆਮ ਆਦਮੀ ਪਾਰਟੀ ਬਣ ਰਹੀ ਹੈ। ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ 'ਚ ਸ਼ਾਮਲ ਹੋਣ ਲਈ ਜਾਣਗੇ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਿਰਆਵਾਂ ਵੀ ਸਾਹਮਣੇ ਆ ਰਹੀਆਂ ਹਨ।
ਕਾਂਗਰਸ ਦਾ ਸਮਰਥਨ 'ਤੇ ਭਾਜਪਾ ਦਾ ਤੰਜ਼: ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਾਂਗਰਸ ਵੱਲੋਂ ਦਿੱਲੀ ਦੇ ਆਰਡੀਨੈਂਸ ਖ਼ਿਲਾਫ਼ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤੇ ਜਾਣ 'ਤੇ ਤੰਜ਼ ਕੱਸਿਆ ਹੈ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਪੁਰਾਣਾ ਹੀ ਚੱਲਿਆ ਆ ਰਿਹਾ ਹੈ ਜੋ ਕਿ ਹੁਣ ਜੱਗ ਜਾਹਿਰ ਹੋ ਗਿਆ ਹੈ। ਇਹ ਗੱਠਜੋੜ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈ ਬੱਸ ਲੋਕਾਂ ਸਾਹਮਣੇ ਇਸ ਨੂੰ ਜੱਗ ਜਾਹਿਰ ਨਹੀਂ ਕਰਨਾ ਚਾਹੁੰਦੇ ਸੀ ਤਾਂ ਕਿ ਪੰਜਾਬ ਵਿੱਚੋਂ ਕਾਂਗਰਸ ਦਾ ਸਫ਼ਾਇਆ ਨਾ ਹੋ ਜਾਵੇ, ਪਰ ਹੁਣ ਲੋਕਾਂ ਦੇ ਸਾਹਮਣੇ ਸਾਰੀ ਸੱਚਾਈ ਆ ਗਈ ਹੈ। ਲੋਕ ਸਭਾ ਵਿੱਚ ਇਹ ਰਲ ਮਿਲ ਕੇ ਮੈਚ ਖੇਡਣਗੇ। ਕਾਂਗਰਸ ਅਤੇ 'ਆਪ' ਦੋਵੇਂ ਮਿਲ ਕੇ ਲੋਕਾਂ ਨਾਲ ਸਾਜਿਸ਼ ਰਚ ਰਹੇ ਹਨ। ਇਹ ਪੰਜਾਬ ਅਤੇ ਲੋਕਤੰਤਰ ਖ਼ਿਲਾਫ਼ ਵੱਡੀ ਸਾਜਿਸ਼ ਹੈ, ਜਿਸ ਦਾ ਖਮਿਆਜ਼ਾ ਇਹਨਾਂ ਦੋਵਾਂ ਪਾਰਟੀਆਂ ਨੂੰ ਭੁਗਤਣਾ ਪੈਣਾ।
'ਆਪ' ਨੂੰ ਕਾਂਗਰਸ ਦਾ ਸਮਰਥਨ ਅਪਵਿੱਤਰ ਵਿਆਹ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ‘ਆਪ’- ਕਾਂਗਰਸ ਦੀ ਮਿਲੀਭੁਗਤ ਨੂੰ ‘ਅਪਵਿੱਤਰ ਵਿਆਹ’ ਕਰਾਰ ਦਿੱਤਾ ਹੈ ਜਿਸ ਵਿੱਚ ਦੋਵਾਂ ਪਾਰਟੀਆਂ ਨੇ ਇੱਕ ਅਨੈਤਿਕ ਸੌਦੇ ‘ਤੇ ਮੋਹਰ ਲਾਉਣ ਲਈ ਪੰਜਾਬ ਨੂੰ ਦਾਜ-ਚਿਪ ਵਾਂਗ ਸਮਝਿਆ ਹੈ। ਮਜੀਠੀਆ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਆਪੋ- ਆਪਣਾ ਬਚਾਅ ਕੀਤਾ ਹੈ ਜਿਸ ਵਿੱਚ ਪੰਜਾਬ ਕੁਰਬਾਨ ਹੋ ਗਿਆ ਹੈ ਜੋ ਉਹ ਕੌਮੀ ਮੰਚ 'ਤੇ ਖੇਡਦੇ ਹਨ। ਸ਼੍ਰੋਮਣੀ ਅਕਾਲੀ ਦਲ ਹਰ ਸਮੇਂ ਕਹਿੰਦਾ ਆ ਰਿਹਾ ਹੈ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਸੱਚੇ ਨੁਮਾਇੰਦਿਆਂ ਅਤੇ ਖਾਲਸਾ ਪੰਥ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਜਾਇਜ਼ ਹੱਕ ਤੋਂ ਦੂਰ ਰੱਖਣ ਦੀ ਸਾਜ਼ਿਸ਼ ਤਹਿਤ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕਰ ਰਹੀਆਂ ਹਨ। ਉਨ੍ਹਾਂ ਦੀ ਮਿਲੀਭੁਗਤ ਦੇ ਬੇਰਹਿਮ ਐਲਾਨ ਨਾਲ ਬਿੱਲੀ ਆਖਿਰਕਾਰ ਅਤੇ ਨਿਰਣਾਇਕ ਤੌਰ 'ਤੇ ਥੈਲੇ ਤੋਂ ਬਾਹਰ ਆ ਗਈ ਹੈ। ਮਜੀਠੀਆ ਨੇ ਦੋ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਪਾਰਟੀਆਂ ਦੇ ਵਰਚੁਅਲ ਰਲੇਵੇਂ ਨੂੰ ਦੋਵਾਂ ਪਾਰਟੀਆਂ ਵੱਲੋਂ ਲੋਕਾਂ ਨਾਲ 'ਵੱਡਾ ਵਿਸ਼ਵਾਸਘਾਤ' ਕਰਾਰ ਦਿੱਤਾ। “ਕਾਂਗਰਸ ਅਤੇ ‘ਆਪ’ ਨੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਪ੍ਰਤੀ ਆਪਣੀ ਸਾਂਝੀ ਨਫ਼ਰਤ ਵਿੱਚ ਹੀ ਇੱਕ ਦੂਜੇ ਦਾ ਵਿਰੋਧ ਕਰਨ ਦਾ ਡਰਾਮਾ ਰਚਿਆ ਸੀ।
- ਅਕਾਲੀ ਦਲ ਆਗੂ ਗਰੇਵਾਲ ਨੇ ਸੀਐਮ ਮਾਨ 'ਤੇ ਸਾਧਿਆ ਨਿਸ਼ਾਨਾ, ਕਿਹਾ- ਗੁਰਬਾਣੀ 'ਤੇ ਸਰਕਾਰੀ ਕੰਟਰੋਲ ਥੋਪਣ ਦੀ ਕੋਸ਼ਿਸ਼
- ਆਖੀਰ ਕਿਉਂ ਨਹੀਂ ਹੈ ਤਾਪਸੀ ਪੰਨੂ ਸ਼ੋਸਲ ਮੀਡੀਆ 'ਤੇ ਐਕਟਿਵ, ਹੁਣ ਅਦਾਕਾਰਾ ਨੇ ਖੁਦ ਦੱਸਿਆ ਵੱਡਾ ਕਾਰਨ
- Smart City Project : ਟ੍ਰੈਫਿਕ ਨਿਯਮ ਤੋੜਨ ਵਾਲੇ ਹੋ ਜਾਣ ਸਾਵਧਾਨ ! ਜਲਦ ਹੀ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ 'ਤੇ ਲੱਗ ਰਹੇ ਹਾਈਟੈੱਕ ਕੈਮਰੇ
ਕਾਂਗਰਸ ਅਤੇ 'ਆਪ' ਦਾ ਸਮਝੌਤਾ: ਬੈਂਗਲੁਰੂ 'ਚ ਵਿਰੋਧੀ ਪਾਰਟੀਆਂ ਦੀ ਚੱਲ ਰਹੀ ਮੀਟਿੰਗ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇੱਕ ਮੰਚ 'ਤੇ ਇਕੱਠੇ ਹੋਣ ਦੇ ਸਵਾਲ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਅਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋਇਆ ਸੀ ਕਿ ਪੰਜਾਬ 'ਚ ਕਾਂਗਰਸ 'ਤੇ ਪਰਚੇ ਨਹੀਂ ਕੀਤਾ ਜਾਣਗੇ, ਪਰ ਸਭ ਕੁਝ ਹੋ ਰਿਹਾ ਹੈ, ਕਾਂਗਰਸੀ ਆਪ ਹੀ ਆਤਮ ਸਮਰਪਣ ਕਰ ਰਹੇ ਹਨ। ਕਾਂਗਰਸੀਆਂ ਨੇ ਕੇਜਰੀਵਾਲ ਸਾਬ੍ਹ ਨੂੰ ਕਿਹਾ ਸੀ ਕਿ ਉਹਨਾਂ 'ਤੇ ਪਰਚੇ ਨਾ ਕਰਨ, ਨਾ ਹੀ ਵਿਜੀਲੈਂਸ ਜਾਂਚ ਕਰਨ ਪਰ ਪੰਜਾਬ ਵਿੱਚ ਸਭ ਕੁਝ ਹੋ ਰਿਹਾ ਹੈ, ਆਮ ਆਦਮੀ ਪਾਰਟੀ ਭਰੋਸੇਮੰਦ ਨਹੀਂ ਹੈ।