ਚੰਡੀਗੜ੍ਹ: ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਦਿਨੋਂ ਦਿਨ ਵੱਧ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਇਸ ਸਮੇਂ ਕਾਫੀ ਠੰਢ ਦਾ ਸਾਹਮਣਾ ਕਰ ਰਹੇ ਹਨ। ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਠੰਢ ਕਾਰਨ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।
24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ : ਜੀ ਹਾਂ, ਤੁਸੀਂ ਸਹੀ ਪੜਿਆ ਹੈ...ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਹੁਕਮ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨ। ਜਦੋਂ ਕਿ 6 ਹਜ਼ਾਰ ਦੇ ਕਰੀਬ ਨਿੱਜੀ ਸਕੂਲ ਹਨ। ਇਹਨਾਂ ਵਿੱਚ 40 ਲੱਖ ਤੋਂ ਜਿਆਦਾ ਬੱਚੇ ਪੜ੍ਹਾਈ ਕਰਦੇ ਹਨ।
-
पंजाब के सरकारी स्कूल्स में Winter Vacation का ऐलान।
— Anmol Singh Gulati (@AnmolSingh2110) December 22, 2023 " class="align-text-top noRightClick twitterSection" data="
पंजाब में बढ़ती ठंड को देखते हुए सभी सरकारी स्कूल्स में 24 December से 31 December तक पंजाब सरकार द्वारा छुट्टियों का किया गया ऐलान।@BhagwantMann @harjotbains @PunjabGovtIndia pic.twitter.com/3bipMrEtgc
">पंजाब के सरकारी स्कूल्स में Winter Vacation का ऐलान।
— Anmol Singh Gulati (@AnmolSingh2110) December 22, 2023
पंजाब में बढ़ती ठंड को देखते हुए सभी सरकारी स्कूल्स में 24 December से 31 December तक पंजाब सरकार द्वारा छुट्टियों का किया गया ऐलान।@BhagwantMann @harjotbains @PunjabGovtIndia pic.twitter.com/3bipMrEtgcपंजाब के सरकारी स्कूल्स में Winter Vacation का ऐलान।
— Anmol Singh Gulati (@AnmolSingh2110) December 22, 2023
पंजाब में बढ़ती ठंड को देखते हुए सभी सरकारी स्कूल्स में 24 December से 31 December तक पंजाब सरकार द्वारा छुट्टियों का किया गया ऐलान।@BhagwantMann @harjotbains @PunjabGovtIndia pic.twitter.com/3bipMrEtgc
ਉਲੇਖਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ 3 ਦਸੰਬਰ ਨੂੰ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ, ਇਹ ਫੈਸਲਾ ਵੱਧ ਰਹੀ ਸਰਦੀ ਕਾਰਨ ਲਿਆ ਗਿਆ ਸੀ, ਨਵਾਂ ਸਵੇਰੇ 9.30 ਤੋਂ ਦੁਪਹਿਰ 3.30 ਸੀ।
ਮੌਸਮ ਦਾ ਹਾਲ: ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਸੰਬੰਧੀ ਮੌਸਮ ਵਿਭਾਗ ਨੇ Orange Alert ਜਾਰੀ ਕਰ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਾਫੀ ਖਰਾਬ ਹੋ ਸਕਦਾ ਹੈ ਅਤੇ ਮੀਂਹ ਵੀ ਪੈ ਸਕਦਾ ਹੈ।
- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੱਦ ਕੀਤੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, ਪੜ੍ਹੋ ਕਦੋਂ ਹੋਣਗੀਆਂ ਪ੍ਰੀਖਿਆਵਾਂ
- PSEB MOhali: ਪ੍ਰੀਖਿਆਵਾਂ ਦੇ ਮੱਦੇਨਜ਼ਰ ਪੰਜਾਬ ਬੋਰਡ ਵਲੋਂ ਨਵਾਂ ਫਰਮਾਨ ਜਾਰੀ, ਪੱਤਰ ਕੱਢ ਕੇ ਅਧਿਆਪਕਾਂ ਨੂੰ ਆਖੀ ਇਹ ਗੱਲ
- Punjab Government Holidays List: ਤਿਉਹਾਰਾਂ ਦੇ ਸੀਜ਼ਨ ਦੌਰਾਨ ਸਰਕਾਰੀ ਛੁੱਟੀਆਂ ਦਾ ਐਲਾਨ, ਅਕਤੂਬਰ ਮਹੀਨੇ 11 ਦਿਨ ਬੰਦ ਰਹਿਣਗੇ ਸਕੂਲ
ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਰਾਤ ਦੇ ਸਮੇਂ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੇਘਰ ਲੋਕ ਠੰਡ ਤੋਂ ਬਚਣ ਲਈ night shelter ਵਿੱਚ ਰਹਿ ਰਹੇ ਹਨ। ਲੋਕ ਠੰਡ ਤੋਂ ਬਚਣ ਲਈ ਸਫਦਰਗੰਜ ਅਤੇ ਦਿੱਲੀ ਦੇ ਹੋਰ ਇਲਾਕਿਆਂ ਦੇ night shelter ਵਿੱਚ ਵੀ ਸ਼ਰਨ ਲੈਂਦੇ ਦੇਖੇ ਗਏ ਹਨ।