ਚੰਡੀਗੜ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (captain amrinder singh)ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਆਪਸੀ ਕਲੇਸ਼ ਤੋਂ ਬਾਅਦ ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਸਨ ਅਤੇ ਇਸ ਕਲੇਸ਼ ਨੂੰ ਖਤਮ ਕਰਨ ਸਬੰਧੀ ਕਾਂਗਰਸ ਹਾਈਕਮਾਨ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਵੱਖ ਵੱਖ ਮੰਤਰੀਆਂ ਅਤੇ ਵਿਧਾਇਕਾਂ ਨਾਲ ਬੈਠਕ ਕੀਤੀ ਗਈ ਅੱਜ ਦਿੱਲੀ ਪਹੁੰਚ ਪੈਨਲ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਕਰੀਬਨ ਦੋ ਘੰਟੇ ਮੁਲਾਕਾਤ ਕੀਤੀ ਅਤੇ ਹਰ ਸਵਾਲ ਦਾ ਜਵਾਬ ਦਿੱਤਾ
ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪੇਗੀ ਤਿੰਨ ਮੈਂਬਰੀ ਕਮੇਟੀ
ਕਾਂਗਰਸ ਦੇ ਕਲੇਸ਼ ਨੂੰ ਖਤਮ ਕਰਨ ਬਾਬਤ ਕੀਤੀਆਂ ਗਈਆਂ ਬੈਠਕਾਂ ਦਾ ਦੌਰ ਖ਼ਤਮ ਹੋ ਚੁੱਕਿਆ ਤਾਂ ਹੁਣ ਤਿੰਨ ਮੈਂਬਰੀ ਕਮੇਟੀ ਵੱਲੋਂ ਇਕ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਸੌਂਪੀ ਜਾਵੇਗੀ ਜਿਸ ਤੋਂ ਬਾਅਦ ਸੋਨੀਆ ਗਾਂਧੀ ਵੱਲੋਂ ਪੰਜਾਬ ਕਾਂਗਰਸ ਵਿੱਚ ਕਈ ਵੱਡੇ ਬਦਲਾਅ ਕੀਤੇ ਜਾਂਦੇ ਹਨ ਉਸ ਦਾ ਫ਼ੈਸਲਾ ਸੋਨੀਆ ਗਾਂਧੀ ਨੇ ਕਰਨਾ ਹੈ ਹਾਲਾਂਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੀਡੀਆ ਸਾਹਮਣੇ ਇਹ ਜ਼ਰੂਰ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਇਕ ਐਨਰਜੈਟਿਕ ਅਤੇ ਆਉਣ ਵਾਲੇ ਕਾਬਿਲ ਲੀਡਰ ਹਨ
ਦੋ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ?
ਦੋ ਹਜਾਰ ਬਾਈ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਕਰਨ ਲਈ ਹਾਈ ਕਮਾਨ ਨਾਰਾਜ਼ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੱਡੇ ਅਹੁਦੇ ਦੇ ਸਕਦੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਈ ਕਮਾਨ ਦਲਿਤ ਲੀਡਰ ਸਣੇ ਹਿੰਦੂ ਲੀਡਰ ਨੂੰ ਅੱਗੇ ਲਿਆ ਸਕਦੀ ਹੈ ਦਸ ਦਈਏ ਕਿ ਕੈਪਟਨ ਤੋਂ ਕਈ ਦਲਿਤ ਲੀਡਰ ਖਫਾ ਚੱਲ ਰਹੇ ਹਨ ਤਾਂ ਉਥੇ ਹੀ OBC ਵਰਗ ਦੀ ਨੁਮਾਇੰਦਗੀ ਕਰਦੇ ਵਿਧਾਇਕਾਂ ਵੱਲੋਂ ਵੀ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਹੁਣ ਵੇਖਣਾ ਹੋਵੇਗਾ ਕਿ ਹਾਈਕਮਾਨ ਨੂੰ ਮਿਲੇ ਪੰਜਾਬ ਕਾਂਗਰਸ ਦੇ ਫੀਡਬੈਕ ਤੋਂ ਬਾਅਦ ਕੀ ਫ਼ੈਸਲਾ ਕਰਦੀ ਹੈ
ਨਵਜੋਤ ਸਿੰਘ ਸਿੱਧੂ ਦੇ ਸਬਰ ਦਾ ਹਾਈਕਮਾਨ ਲੈ ਸਕਦੀ ਹੈ ਇਮਤਿਹਾਨ ?
ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਹਾਈ ਕਮਾਨ ਹੋਰ ਇਮਤਿਹਾਨ ਲੈ ਸਕਦੀ ਹੈ ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਹਰੀਸ਼ ਰਾਵਤ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਹਟਾਇਆ ਜਾ ਸਕਦਾ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰੀਸ਼ ਰਾਵਤ ਖੁੱਲ੍ਹੀ ਸਪੋਰਟ ਕਰ ਰਹੇ ਹਨ ਅਤੇ ਇਹ ਵੀ ਚਰਚਾ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾਂ ਕਿਸੇ ਵੱਡੇ ਅਹੁਦੇ ਤੋਂ ਦੋ ਹਜਾਰ ਬਾਈ ਦੀਆਂ ਵਿਧਾਨ ਚੋਣਾਂ ਤੱਕ ਕਾਂਗਰਸ ਦੇ ਨਾਲ ਮੋਢਾ ਜੋਡ਼ ਕੇ ਚੱਲਦੇ ਹਨ ਜਾਂ ਨਹੀਂ ਹਾਲਾਂਕਿ ਨਵਜੋਤ ਸਿੰਘ ਸਿੱਧੂ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਈ ਚੈਨਲਾਂ ਤੇ ਇੰਟਰਵਿਊ ਦੌਰਾਨ ਕਹਿ ਚੁੱਕੇ ਹਨ ਕਿ ਉਹ ਕਾਂਗਰਸ ਵਿਚ ਹੀ ਰਹਿਣਗੇ ਅਤੇ ਕਾਂਗਰਸ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ
ਪੰਜਾਬ ਚ ਬਗ਼ਾਵਤ ਦਿੱਲੀ ਜਾ ਕੇ ਚੁੱਪ ਹੋਏ ਵਿਧਾਇਕ !
ਪੰਜਾਬ ਕਾਂਗਰਸ ਦੇ ਕਲੇਸ਼ ਦੌਰਾਨ ਬਣੇ ਵੱਖ ਵੱਖ ਧੜਿਆਂ ਦੀਆਂ ਗੁਪਤ ਬੈਠਕਾਂ ਚੱਲ ਰਹੀਆਂ ਸਨ ਤਾਂ ਉਥੇ ਹੀ ਰਾਹੁਲ ਗਾਂਧੀ ਵੱਲੋਂ ਕਈ ਵਿਧਾਇਕਾਂ ਨੂੰ ਫੋਨ ਕਰ ਫੀਡਬੈਕ ਲਿਆ ਗਿਆ ਤਾਂ ਉੱਥੇ ਹੀ ਪੰਜਾਬ ਦੀ ਮੀਡੀਆ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲਣ ਵਾਲੇ ਵਿਧਾਇਕ ਜ਼ਿਆਦਾਤਰ ਹਾਈਕਮਾਨ ਕੋਲ ਜਾ ਕੇ ਚੁੱਪੀ ਧਾਰ ਗਏ ਹਾਲਾਂਕਿ ਨਵਜੋਤ ਸਿੰਘ ਸਿੱਧੂ ਪਰਗਟ ਸਿੰਘ ਸੰਗਤ ਸਿੰਘ ਗਿਲਜੀਆਂ ਸੁਰਜੀਤ ਧੀਮਾਨ ਨੱਥੂ ਰਾਮ ਇਨ੍ਹਾਂ ਵਿਧਾਇਕਾਂ ਵੱਲੋਂ ਹੀ ਪੰਜਾਬ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕੇ ਗਏ ਅਤੇ ਹਾਈ ਕਮਾਨ ਨੂੰ ਕਿਹਾ ਗਿਆ ਕਿ ਦੋ ਹਜਾਰ ਸਤਾਰਾਂ ਵਿੱਚ ਕੀਤੇ ਵਾਅਦਿਆਂ ਦੀ ਅਸਲ ਹਕੀਕਤ ਕੁੱਝ ਅਲੱਗ ਹੈ ਹਾਲਾਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਸਣੇ ਤਮਾਮ ਰੰਧਾਵਾ ਗਰੁੱਪ ਦੇ ਵਿਧਾਇਕਾਂ ਵੱਲੋਂ ਹਾਈ ਕਮਾਨ ਕੋਲ ਜਾ ਕੇ ਕੈਪਟਨ ਖਿਲਾਫ ਖੁੱਲ੍ਹ ਕੇ ਬਗਾਵਤ ਨਹੀਂ ਕੀਤੀ ਗਈ ਹਾਲਾਂਕਿ ਕੈਪਟਨ ਖੇਮੇ ਦੇ ਵਿਧਾਇਕ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਣ ਤੋਂ ਵੀ ਗੁਰੇਜ਼ ਕਰਦੇ ਨਜ਼ਰ ਆਏ
ਕੀ ਨਿਕਲੇਗਾ ਸਿੱਟਾ ?
ਨਵਜੋਤ ਸਿੰਘ ਸਿੱਧੂ ਆਪਣੇ ਉੱਪਰ ਲਗਾਏ ਗਏ ਕੈਪਟਨ ਵੱਲੋਂ ਇਲਜ਼ਾਮਾਂ ਦਾ ਜਿੱਥੇ ਜਵਾਬ ਮੰਗ ਰਹੇ ਹਨ ਤਾਂ ਉਥੇ ਹੀ ਨਾਰਾਜ਼ ਵਿਧਾਇਕ ਆਪਣੇ ਹਲਕਿਆਂ ਵਿੱਚ ਕੰਮ ਨਾ ਹੋਣ ਦਾ ਰਾਗ ਅਲਾਪ ਰਹੇ ਹਨ ਤਾਂ ਓਬੀਸੀ ਵਰਗ ਦੀ ਨੁਮਾਇੰਦਗੀ ਕਰਦੇ ਵਿਧਾਇਕਾਂ ਵੱਲੋਂ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕਰਨ ਦਾ ਰੋਸ ਜਤਾਇਆ ਜਾ ਰਿਹਾ ਤਾਂ ਉੱਥੇ ਹੀ ਪੰਥਕ ਸੀਟਾਂ ਵਾਲੇ ਵਿਧਾਇਕ ਮੰਤਰੀ ਬੇਅਦਬੀ ਮਾਮਲੇ ਨੂੰ ਲੈ ਕੇ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਅਤੇ ਹੁਣ ਵੇਖਣਾ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਦਿੱਲੀ ਫੇਰੀ ਤੋਂ ਬਾਅਦ ਕੀਤੇ ਗਏ ਵਾਅਦਿਆਂ ਨੂੰ ਦੋ ਹਜਾਰ ਬਾਈ ਤੋਂ ਪਹਿਲਾਂ ਕਿੰਨਾ ਕੁ ਪੂਰਾ ਕਰਦੇ ਹਨ
ਪੰਜਾਬ ਦਾ 'ਕੈਪਟਨ' ਕੌਣ, ਹਾਈਕਮਾਨ ਕਿਸ ਨੂੰ ਸੌਂਪੇਗੀ ਕਮਾਨ ? - ਦੋ ਡਿਪਟੀ ਮੁੱਖ ਮੰਤਰੀ
ਪੰਜਾਬ ਕਾਂਗਰਸ ਦੇ ਕਲੇਸ਼ (Conflicts of the Punjab Congress) ਨੂੰ ਲੈ ਕੇ ਬਣਾਈ ਗਈ 3 ਮੈਂਬਰੀ ਕੇਮਟੀ (3 member committee) ਨਾਲ ਬੈਠਕਾਂ ਦਾ ਦੌਰ ਖਤਮ ਹੋ ਚੁੱਕਿਆ ਹੈ। ਤੇ ਹੁਣ ਵਾਰੀ ਹਾਈਕਾਮਨ ਦੇ ਫੈਸਲੇ ਦੀ ਹੈ। ਪਿਛਲੇ ਕਈ ਦਿਨਾਂ ਚ ਸਿੱਧੂ,ਕੈਪਟਨ ਸਮੇਤ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕ ਅਤੇ ਸਾਂਸਦ ਆਪੋ ਆਪਣੀ ਗੱਲ ਪੈਨਲ ਅੱਗੇ ਰੱਖ ਚੁੱਕੇ ਨੇ । ਤੇ ਹੁਣ ਸਵਾਲ ਇਹੀ ਹੈ ਕਿ ਪੰਜਾਬ ਦਾ 'ਕੈਪਟਨ' ਕੌਣ ਹੋਵੇਗਾ, ਹਾਈਕਮਾਨ ਕਿਸ ਨੂੰ ਸੌਂਪੇਗੀ ਕਮਾਨ ?