ਚੰਡੀਗੜ੍ਹ: ਭਾਜਪਾ ਅਤੇ ਐਨ ਡੀ ਏ ਦੀਆਂ ਸਹਿਯੋਗੀ ਪਾਰਟੀਆਂ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਵੱਲੋਂ ਅੱਜ ਸਾਂਝੇ ਚੋਣ ਮਾਨੀਫੇਸਟੋਂ ਦੀ ਦੂਜੀ ਕੜੀ ਵਜੋਂ ਪੇਂਡੂ ਖੇਤਰ ਲਈ 11 ਨੁਕਤਿਆਂ ਵਾਲਾ ਦੂਜਾ ਸੰਕਲਪ ਪੱਤਰ ਅੱਜ ਜਾਰੀ ਕੀਤਾ ਗਿਆ। ਇਸ ਤੋਂ ਤਿੰਨ ਦਿਨ ਪਹਿਲਾਂ ਐਨਡੀਏ ਵੱਲੋਂ ਸ਼ਹਿਰੀ ਖੇਤਰ ਲਈ 11 ਨੁਕਤਿਆਂ ਵਾਲਾ ਸੰਕਲਪ ਪੱਤਰ ਜਾਰੀ ਕੀਤਾ ਗਿਆ ਸੀ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ , ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਆਗੂ ਮੌਜੂਦ ਸਨ। ਐਨਡੀਏ ਵੱਲੋਂ ਆਪਣਾ ਮੁਕੰਮਲ ਚੋਣ ਮਨੋਰਥ ਪੱਤਰ ਦੋ ਦਿਨਾਂ ਬਾਅਦ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਸੰਕਲਪ ਪੱਤਰ ਵਿਚ ਕੀ ਹੈ
ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਘੱਟੋ ਘੱਟ ਸਮਰਥਨ ਮੁੱਲ ਦੀ ਵਿਵਸਥਾ ਦਾ ਵਿਸਥਾਰ ਕਰਦੇ ਹੋਏ ਫ਼ਲਾਂ ਸਬਜ਼ੀਆਂ ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਵੀ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਜਾਵੇਗਾ। ਫ਼ਸਲੀ ਵਿਭਿੰਨਤਾ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੰਜ ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਬਜਟ ਮਨਜ਼ੂਰ ਕੀਤਾ ਜਾਵੇਗਾ।
ਛੋਟੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਰਾਹਤ
ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕੀਤਾ ਜਾਵੇਗਾ। ਬੇਜ਼ਮੀਨੇ ਕਿਸਾਨਾਂ ਨੂੰ ਇਕ ਲੱਖ ਏਕੜ ਸ਼ਾਮਲਾਟ ਜ਼ਮੀਨ ਅਲਾਟ ਕੀਤੀ ਜਾਵੇਗੀ ਇਸ ਦੇ ਨਾਲ ਹੀ ਬੇਜ਼ਮੀਨੇ ਕਿਸਾਨ ਨੂੰ ਹਰ ਸਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਤਰਜ਼ 'ਤੇ ਛੇ ਹਜ਼ਾਰ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਖੇਤੀ ਲਈ ਬਿਜਲੀ ਅਤੇ ਪਾਣੀ ਦਾ ਪ੍ਰਬੰਧ
ਪੰਜਾਬ ਨੂੰ ਸੋਲਰ ਸੂਬਾ ਅਤੇ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਲਈ ਸੋਲਰ ਟਿਊਬਵੈਲ ਲਗਾਉਣ ਲਈ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਅਤੇ ਨਹਿਰਾਂ ਤੇ ਸੋਲਰ ਪੈਨਲ ਲਗਾਏ ਜਾਣਗੇ . ਖੇਤਾਂ ਵਿਚ ਲਾਏ ਸੋਲਰ ਪ੍ਰੋਜੈਕਟਾਂ ਰਾਹੀਂ ਬਿਜਲੀ ਵੇਚੀ ਵੀ ਜਾਂਵੇਗੀ , ਜਿਸ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੋਵੇਗਾ। ਸਿੰਚਾਈ ਯੋਜਨਾ ਤਹਿਤ ਹਰੇਕ ਖੇਤ ਨੂੰ ਪੂਰਾ ਪਾਣੀ ਮਿਲੇਗਾ।
ਖੇਤੀ ਅਧਾਰਿਤ ਉਦਯੋਗ
ਮੁਹਾਲੀ ਬਠਿੰਡਾ ਅੰਮ੍ਰਿਤਸਰ ਪਠਾਨਕੋਟ ਵਿੱਚ ਨਵੇਂ ਕੋਲਡ ਸਟੋਰ ਅਤੇ ਗੁਦਾਮ ਬਣਾਏ ਜਾਣਗੇ ਅਤੇ ਇਸਦੇ ਲਈ ਹਵਾਈ ਮਾਰਗ ਰਾਹੀਂ ਢੋਆ ਢੁਆਈ ਦਾ ਪ੍ਰਬੰਧ ਕੀਤਾ ਜਾਵੇਗਾ ਪੇਂਡੂ ਖੇਤਰਾਂ ਦੇ ਵਿਕਾਸ ਲਈ ਵੱਡੇ ਫੂਡ ਪ੍ਰੋਸੈਸਿੰਗ ਪਰ ਖੋਲ੍ਹੇ ਜਾਣਗੇ ਗੰਨੇ ਤੇ ਇੰਡਸਟ੍ਰੀਅਲ ਇੱਥੋਂ ਨੇਲ ਬਣਾਉਣ ਲਈ ਸਬਸਿਡੀ ਤੇ ਮਸ਼ੀਨਾਂ ਦਿੱਤੀਆਂ ਜਾਣਗੀਆਂ ਪੇਂਡੂ ਖੇਤਰਾਂ ਵਿਚ ਨਵੇਂ ਕੰਮ ਧੰਦੇ ਸਥਾਪਤ ਕਰਨ ਲਈ ਛੋਟੇ ਉਦਯੋਗਾਂ ਲਈ ਬਿਨਾਂ ਵਿਆਜ ਕਰਜ਼ੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਯਤਨ ਲਈ ਕਰਜ਼ੇ ਦੀ ਵਾਪਸੀ ਆਸਾਨ ਕਿਸ਼ਤਾਂ ਵਿੱਚ ਕਰਨ ਦੀ ਵੀ ਵਿਵਸਥਾ ਕੀਤੀ ਜਾਵੇਗੀ।
ਪਿੰਡਾਂ ਦੀ ਨੁਹਾਰ ਬਦਲਣਾ ਦਾ ਵਾਇਦਾ
ਹਰ ਪੰਚਾਇਤ ਵਿਚ ਆਰੋਗਿਆ ਕੇਂਦਰ ਸਥਾਪਤ ਕੀਤੇ ਜਾਣਗੇ ਜਿਨ੍ਹਾਂ ਵਿਚ ਚੌਵੀ ਘੰਟੇ ਡਾਕਟਰਾਂ ਦਾ ਪ੍ਰਬੰਧ ਅਤੇ ਲੈਬਾਰਟਰੀ ਦਾ ਪ੍ਰਬੰਧ ਹੋਵੇਗਾ ਪੇਂਡੂ ਖੇਤਰਾਂ ਵਿੱਚ ਟੈਲੀਮੈਡੀਸਨ ਦੀ ਸਹੂਲਤ ਦਿੱਤੀ ਜਾਵੇਗੀ ਦਿਲ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸ਼ੁਰੂਆਤੀ ਪੱਧਰ ਤੇ ਪਤਾ ਲਾਉਣ ਲਈ ਟੈਸਟਿੰਗ ਸਹੂਲਤਾਂ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ। ਹਰ ਪਰਿਵਾਰ ਨੂੰ ਇਕ ਪੱਕੀ ਛੱਤ ਵਾਲਾ ਘਰ ਦੇਣ ਲਈ ਇਕ ਯੋਜਨਾ ਸ਼ੁਰੂ ਕੀਤੀ ਜਾਵੇਗੀ ਸਾਰੇ ਪਿੰਡਾਂ ਵਿੱਚ ਚੌਵੀ ਘੰਟੇ ਬਿਜਲੀ ਉਪਲੱਬਧ ਹੋਵੇਗੀ ਸਾਰੇ ਖਪਤਕਾਰਾਂ ਨੂੰ ਤਿੱਨ ਸੌ ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਜਦਕਿ ਇਸ ਤੋਂ ਜ਼ਿਆਦਾ ਬਿਜਲੀ ਤਿੱਨ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦਿੱਤੀ ਜਾਵੇਗੀ।
ਪਿੰਡਾਂ ਨੂੰ ਡਿਜੀਟਲ ਇੰਡੀਆ ਮਿਸ਼ਨ ਦੇ ਰਾਹੀਂ ਆਪਟੀਕਲ ਫਾਈਬਰ ਨਾਲ ਜੋੜਿਆ ਜਾਵੇਗਾ ਤਾਂ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਸਭ ਸਹੂਲਤਾਂ ਪਿੰਡਾਂ ਵਿੱਚ ਹੀ ਮਿਲ ਸਕਣ। ਪਿੰਡਾਂ ਵਿੱਚ ਈ ਵਾਹਨਾਂ ਨੂੰ ਚਲਾਉਣ ਲਈ ਸਬਸਿਡੀ ਦਿੱਤੀ ਜਾਵੇਗੀ ਪਿੰਡਾਂ ਵਿੱਚ ਉੱਤਮ ਦਰਜੇ ਦੇ ਸਮਾਰਟ ਸਕੂਲ ਸਥਾਪਿਤ ਕੀਤੇ ਜਾਣਗੇ।
ਪਿੰਡਾਂ ਵਿਚ ਸਿੱਖਿਆ ਅਤੇ ਖੇਡਾਂ
ਦਸਵੀਂ ਜਮਾਤ ਤਕ ਅਨਸੂਚਿਤ ਜਾਤੀ ਅੰਗਹੀਣ ਅਤੇ ਗ਼ਰੀਬ ਜਨਰਲ ਵਰਗ ਦੀਆਂ ਸਾਰੀਆਂ ਲੜਕੀਆਂ ਲਈ ਸਾਲਾਨਾ ਵਜ਼ੀਫ਼ਾ ਦਿਤਾ ਜਾਵੇਗਾ। ਪਿੰਡਾਂ ਵਿਚ ਉੱਤਮ ਦਰਜ਼ੇ ਦੇ ਸਮਾਰਟ ਸਕੂਲ ਖੋਹਲੇ ਜਾਣਗੇ। ਮਹੱਤਵਪੂਰਨ ਅੰਤਰਰਾਸ਼ਟਰੀ ਰਾਸ਼ਟਰੀ ਕੌਮਨਵੈਲਥ ਪੈਰਨ ਬੈਰਾ ਕੌਮਨਵੈਲਥ ਕੌਮੀ , ਰਾਜ ਪੱਧਰੀ ਅਤੇ ਦੇਹਾਤ ਪੱਧਰ ਤਕ ਦੀਆਂ ਖੇਡਾਂ ਵਿੱਚ ਜਿੱਤ ਲਈ ਆਕਰਸ਼ਕ ਇਨਾਮ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਕਾਂਗਰਸ ਨੇ 170 ਕਰੋੜ ਦੇ ਮਾਲਕ 'ਗ਼ਰੀਬ ਚੰਨੀ' ਨੂੰ CM ਚਿਹਰਾ ਐਲਾਨਿਆਂ: ਭਗਵੰਤ ਮਾਨ