ਚੰਡੀਗੜ੍ਹ : ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਫ਼ਤਿਹਵੀਰ ਲਈ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਸਪੈਸ਼ਲ ਟੀਮ ਤੇ ਵਿਭਾਗ ਤਿਆਰ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ।
ਦੱਸਣਯੋਗ ਹੈ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਵੀਰਵਾਰ ਤੋਂ 2 ਸਾਲਾ ਫ਼ਤਿਹਵੀਰ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਉਸ ਦਿਨ ਤੋਂ ਹੁਣ ਤੱਕ NDRF ਟੀਮ ਤੇ ਡੇਰਾ ਸੱਚਾ ਸੌਦਾ ਵਲੋਂ 2 ਸਾਲਾ ਮਾਸੂਮ ਲਈ ਬਚਾਅ ਕਾਰਜ ਜਾਰੀ ਹੈ।
ਮੌਕੇ 'ਤੇ ਸਿਹਤ ਸਹੂਲਤ ਦੇ ਮੱਦੇਨਜ਼ਰ ਕੋਲ ਹੀ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਫ਼ਤਿਹਵੀਰ ਦੇ ਬਾਹਰ ਆਉਂਦਿਆਂ ਹੀ ਉਸ ਨੂੰ ਲੁਧਿਆਣਾ ਦੇ DMC ਹਸਪਤਾਲ ਲਿਜਾਇਆ ਜਾਵੇਗਾ।
ਪਿੰਡ ਤੇ ਪੰਜਾਬ ਭਰ ਦੇ ਲੋਕਾਂ ਨੂੰ ਉਮੀਦ ਹੈ ਕਿ ਅੱਜ ਯਾਨੀ 10 ਜੂਨ ਨੂੰ ਫ਼ਤਿਹਵੀਰ ਬੋਰਵੈੱਲ ਤੋਂ ਬਾਹਰ ਆ ਕੇ ਆਪਣਾ ਜਨਮਦਿਨ ਮਨਾਵੇਗਾ। ਬੱਚੇ ਦੀ ਸਲਾਮਤੀ ਲਈ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਹਨ।