ਚੰਡੀਗੜ੍ਹ: ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਂਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਅੱਜ ਮੋਗਾ ਦੇ ਪਿੰਡ ਡਗਰੂ ਵਿਖੇ ਸਥਾਪਤ ਕੀਤੀ। ਭਾਰਤ ਦੀ ਸਭ ਤੋ ਵੱਡੀ ਸਾਈਲੋਜ਼ ਜਿੱਥੇ ਕਣਕ ਆਧੁਨਿਕ ਤਕਨੀਕ ਨਾਲ ਵੱਡੀ ਮਾਤਰਾ ਵਿੱਚ ਸਟੋਰ, ਸਾਫ਼-ਸਫ਼ਾਈ ਅਤੇ ਵੰਡ ਕੀਤੀ ਜਾਂਦੀ ਹੈ, ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜਨਰਲ ਮੈਨੇਜਰ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਪੰਜਾਬ ਅਰਸ਼ਦੀਪ ਸਿੰਘ ਥਿੰਦ ਵੀ ਮੌਜੂਦ ਸਨ।
![union minister rao sahib patil danve](https://etvbharatimages.akamaized.net/etvbharat/prod-images/6107716_kjbg.jpg)
ਜ਼ਿਕਰਯੋਗ ਹੈ ਕਿ ਆਦਾਨੀ ਐਗਰੀ ਮੈਜਿਸਟਿਕ ਲਿਮਟਿਡ ਵੱਲੋਂ ਸਥਾਪਤ ਕੀਤੀ। ਇਹ ਸਾਈਲੋਜ਼ ਜਿਸ ਦੀ ਭੰਡਾਰਨ ਸਮਰੱਥਾ 2 ਲੱਖ ਮੀਟ੍ਰਿਕ ਟਨ ਹੈ। ਇਸ ਨਾਲ ਐਫ.ਸੀ.ਆਈ ਨਾਲ ਖ੍ਰੀਦ ਅਤੇ ਵੰਡ ਦਾ ਐਗਰੀਮੈਟ ਕੀਤਾ ਹੋਇਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਡਿਵੀਜ਼ਨਲ ਮੈਨੇਜਰ ਐਫ.ਸੀ.ਆਈ ਵਿਵੇਕ ਪੁਡਾਰ, ਅਦਾਨੀ ਗਰੁੱਪ ਦੇ ਉਪ ਪ੍ਰਧਾਨ ਪੁਨੀਤ ਮਹਿੰਦੀ ਵੀ ਹਾਜ਼ਰ ਸਨ।
ਇਸ ਮੌਕੇ ਮਹਿੰਦੀ ਰੱਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਵਰਤੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ ਅਤੇ ਕਿਸਾਨ ਆਪਣੀ ਕਣਕ ਨੂੰ ਸਿੱਧੇ ਤੌਰ ਉੱਤੇ ਇੱਥੇ ਵੇਚ ਸਕਦੇ ਹਨ।
![union minister rao sahib patil danve](https://etvbharatimages.akamaized.net/etvbharat/prod-images/6107716_jk.jpg)
ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਵਿੱਚ ਨਾ-ਮਾਤਰ ਲੇਬਰ ਵਰਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਆਧੁਨਿਕ ਮਸ਼ੀਨਾਂ ਨਾਲ ਹੀ ਕਣਕ ਸਿੱਧੀ ਟਰਾਲੀਆਂ ਦੇ ਵਿੱਚੋ ਹੀ ਚੁੱਕੀ ਜਾਂਦੀ ਹੈ ਅਤੇ ਉਸ ਦੀ ਸੈਂਪਲਿੰਗ ਹੁੰਦੀ ਹੈ ਅਤੇ ਫ਼ਸਲ ਦੀ ਕੁਆਲਿਟੀ ਚੈੱਕ ਵੀ ਮਸ਼ੀਨਾਂ ਦੇ ਰਾਹੀ ਹੁੰਦੀ ਹੈ।
ਇਸ ਦੌਰਾਨ ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਇਸ ਪਲਾਂਟ ਦਾ ਦੌਰਾ ਕਰਕੇ ਇਸ ਪ੍ਰੋਜੈਕਟ ਦਾ ਨਿਰੀਖਣ ਕੀਤਾ ਅਤੇ ਜਾਣਕਾਰੀ ਹਾਸਲ ਕੀਤੀ, ਜੋ ਕਿ 2007 ਤੋ ਚੱਲ ਰਿਹਾ ਹੈ।