ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅੱਜ ਫਰੀਦਕੋਟ, ਕਪੂਰਥਲਾ, ਬਠਿੰਡਾ, ਖੰਨਾ ਤੇ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਦੇ ਐੱਸਐੱਸਪੀ ਅਤੇ 13 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਦੀ ਸੂਚੀ ਇਸ ਸੂਚੀ ਅਨੁਸਾਰ ਹੈ।
ਸੂਬਾ ਸਰਕਾਰ ਵੱਲੋਂ 10 ਐੱਸਐੱਸਪੀ ਸਣੇ 13 ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ, ਉਨ੍ਹਾਂ ਵਿੱਚ ਆਈਪੀਐੱਸ ਰਾਜਪਾਲ ਸਿੰਘ ਨੂੰ ਐੱਸਐੱਸਪੀ ਫਰੀਦਕੋਟ ਤੋਂ ਐੱਸਐੱਸਪੀ ਕਪੂਰਥਲਾ, ਨਵਨੀਤ ਸਿੰਘ ਬੈਂਸ ਨੂੰ ਐੱਸਐੱਸਪੀ ਕਪੂਰਥਲਾ ਤੋਂ ਐੱਸਐੱਸਪੀ ਲੁਧਿਆਣਾ ਦਿਹਾਤੀ, ਹਰਜੀਤ ਸਿੰਘ ਨੂੰ ਏਆਈਜੀ ਅਰਮਾਨ ਪੰਜਾਬ ਚੰਡੀਗੜ੍ਹ ਅਤੇ ਵਧੀਕ ਐੱਸਐੱਸਪੀ ਲੁਧਿਆਣਾ ਦਿਹਾਤੀ ਤੋਂ ਏਆਈਜੀ ਅਰਮਾਨ ਪੰਜਾਬ ਚੰਡੀਗੜ੍ਹ ਅਤੇ ਵਧੀਕ ਐੱਸਐੱਸਪੀ ਫਰੀਦਕੋਟ ਅਤੇ ਇਨ੍ਹਾਂ ਦੇ ਨਾਲ ਕਈ ਹੋਰ ਅਧਿਕਾਰੀ ਵੀ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤੇ ਗਏ ਹਨ।