ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸਰਕਾਰ ਨੇ ਕੁੱਲ੍ਹ 12 ਆਈਪੀਐੱਸ ਅਤੇ 1 ਆਈਐਫਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਹੈ। ਆਈਐਫਐੱਸ ਅਧਿਕਾਰੀ ਐਸਪੀ ਆਨੰਦ ਕੁਮਾਰ ਨੂੰ ਸਪੈਸ਼ਲ ਸੈਕਰੇਟਰੀ ਸਪੋਰਟਸ ਅਤੇ ਯੁਵਕ ਭਲਾਈ ਸੇਵਾਵਾਂ ਦੇ ਅਹੁਦੇ ਦੀ ਨਵੀਂ ਜਿੰਮੇਵਾਰੀ ਦਿੱਤੀ। ਇਹ ਅਹੁਦਾ ਹੁਣ ਤੱਕ ਖਾਲੀ ਸੀ। ਜਿਹਨਾਂ 12 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਉਹਨਾਂ ਵਿੱਚ ਸਰਵਜੀਤ ਸਿੰਘ, ਮਨਜੀਤ ਸਿੰਘ ਬਰਾੜ, ਪਰਮਪਾਲ ਕੌਰ ਸਿੱਧੂ, ਰਵੀ ਭਗਤ, ਰਾਹੁਲ ਤਿਵਾੜੀ, ਰਾਜੀ ਪੀ. ਸ਼੍ਰੀਵਾਸਤਵ, ਇੰਦੂ ਮਲਹੋਤਰਾ, ਸੋਨਾਲੀ ਗਿਰੀ, ਕੁਮਾਰ ਰਾਹੁਲ, ਅੰਮ੍ਰਿਤ ਕੌਰ ਗਿੱਲ, ਕੁਮਾਰ ਅਮਿਤ, ਰਾਖੀ ਗੁਪਤਾ ਭੰਡਾਰੀ ਹਨ।
1992 ਬੈਚ ਦੇ ਆਈਏਐੱਸ ਅਧਿਕਾਰੀ ਸਰਵਜੀਤ ਸਿੰਘ ਨੂੰ ਬਤੌਰ ਐਡੀਸ਼ਨਲ ਚੀਫ਼ ਸਕੱਤਰ ਖੇਡਾਂ ਅਤੇ ਯੁਵਕ ਭਲਾਈ ਵਿਭਾਗ ਦਾ ਚਾਰਜ ਸੌਂਪਿਆ ਗਿਆ। ਪਹਿਲਾਂ ਉਹਨਾਂ ਕੋਲ ਪਾਰਲੀਮੈਂਟਰੀ ਮਾਮਲਿਆਂ ਦੇ ਐਡੀਸ਼ਨਲ ਚੀਫ਼ ਸਕੱਤਰ ਦੀ ਜ਼ਿੰਮੇਵਾਰੀ ਸੀ। 1992 ਬੈਚ ਦੀ ਆਈਪੀਐੱਸ ਅਧਿਕਾਰੀ ਰਾਜੀ ਪੀ ਸ਼੍ਰੀਵਾਸਤਵਾ ਨੂੰ ਬਤੌਰ ਐਡੀਸ਼ਨਲ ਮੁੱਖ ਸਕੱਤਰ ਆਜ਼ਾਦੀ ਘੁਲਾਟੀਆ ਵਿਭਾਗ ਅਤੇ ਇਸਤਰੀ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿੰੰਮੇਵਰੀ ਦਿੱਤੀ ਗਈ ਦੱਸ ਦਈਏ ਇਹ ਅਹੁੱਦਾ ਵੀ ਖਾਲੀ ਸੀ। ਸ਼੍ਰੀਵਾਸਤਵਾ ਕੋਲ ਪਹਿਲਾਂ ਇਕੱਲਾ ਅਜ਼ਾਦੀ ਘੁਲਾਟੀਆ ਵਿਭਾਗ ਸੀ। 1997 ਬੈਚ ਦੀ ਆਈਪੀਐੱਸ ਅਧਿਕਾਰੀ ਰਾਖੀ ਗੁਪਤਾ ਭੰਭਾਰੀ ਨੂੰ ਪਾਰਲੀਮੈਂਟਰੀ ਮਾਮਲਿਆਂ ਦੇ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਖੇਡ ਅਤੇ ਯੁਵਕ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸਨ।
ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ: ਇਸ ਤੋਂ ਇਲਾਵਾ 2000 ਬੈਚ ਦੇ ਆਈਏਐੱਸ ਅਧਿਕਾਰੀ ਰਾਹੁਲ ਤਿਵਾੜੀ ਨੂੰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਤਨੂੰ ਕਸ਼ਯਪ ਕੋਲ ਸੀ। 2000 ਬੈਚ ਦੇ ਆਈਏਐੱਸ ਅਧਿਕਾਰੀ ਕੁਮਾਰ ਰਾਹੁਲ ਨੂੰ ਜਨਰਲ ਪ੍ਰਸ਼ਾਸਨ ਅਤੇ ਤਾਲਮੇਲ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕਿਰਤ ਸਿਖਲਾਈ, ਰੁਜ਼ਗਾਰ ਵਸੀਲੇ ਦੇ ਵਾਧੂ ਚਾਰਜ ਦਿੱਤਾ ਗਿਆ। 2005 ਬੈਚ ਦੀ ਆਈਏਐੱਸ ਅਧਿਕਾਰੀ ਇੰਦੂ ਮਲਹੋਤਰਾ ਜੰਗਲਾਤ ਅਤੇ ਵਾਈਲਡ ਲਾਈਫ ਦਾ ਵਾਧੂ ਚਾਰਜ ਦਿੱਤਾ ਗਿਆ ਹੈ । ਨਾਲ ਹੀ ਰੂਪਨਗਰ ਡਿਵੀਜ਼ਨ ਦਾ ਐਡੀਸ਼ਨ ਕਮਿਸ਼ਨਰ ਬਣਾਇਆ ਗਿਆ। ਇਸ ਤੋਂ ਇਲਾਵਾ ਸੋਨਾਲੀ ਗਿਰੀ, ਅੰਮ੍ਰਿਤ ਕੌਰ ਗਿੱਲ, ਕੁਮਾਰ ਅਮਿਤ, ਮਨਜੀਤ ਸਿੰਘ ਬਰਾੜ, ਪਰਮਪਾਲ ਕੌਰ ਸਿੱਧੂ, ਰਵੀ ਭਗਤ ਦੇ ਵਿਭਾਗਾਂ ਵਿੱਚ ਤਬਦੀਲੀ ਕਰਕੇ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਦੱਸ ਦੀਏਏ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਉੱਚ ਅਧਿਆਕਾਰੀਆਂ ਅਤੇ ਪੀਸੀਐੱਸ ਅਫ਼ਸਰਾਂ ਦੇ ਵੱਡੇ ਪੱਧਰ ਉੱਤੇ ਤਬਾਦਲੇ ਕੀਤੇ ਗਏ ਸਨ। ਸੂਬੇ ਅੰਦਰ ਜਿੱਥੇ ਡੀਐੱਸਪੀ ਪੱਧਰ ਦੇ 24 ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਸਨ ਉੱਥੇ ਹੀ ਪੰਜਾਬ ਦੇ 13 ਪੀਸੀਐੱਸ ਅਫ਼ਸਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਵਿਸਾਖੀ ਮੌਕੇ ਡੀਜੀਪੀ ਪੰਜਾਬ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ, ਕਿਹਾ- ਨਹੀਂ ਵਿਗੜਨ ਦਿੱਤਾ ਜਾਵੇਗਾ ਮਾਹੌਲ