ਚੰਡੀਗੜ੍ਹ: ਸ਼ਹਿਰ ਵਿੱਚ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸਦੀ ਤਾਜ਼ਾ ਉਦਾਹਰਣ ਚੰਡੀਗੜ੍ਹ ਦੇ ਸੈਕਟਰ 63 ਤੋਂ ਦੇਖਣ ਨੂੰ ਮਿਲੀ ਹੈ, ਜਿੱਥੇ ਬੰਦੂਕ ਦੀ ਨੋਕ 'ਤੇ ਪਤੀ ਪਤਨੀ ਨੂੰ ਬੰਧਕ ਬਣਾਕੇ 5 ਵਿਅਕਤੀ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਜਾਣਕਾਰੀ ਲਈ ਦੱਸ ਦੇਈਏ ਇੱਥੋਂ ਦੇ ਮਕਾਨ ਨੰਬਰ 2006 ਵਿੱਚ ਬੀਤੀ ਰਾਤ ਕਰੀਬ 12 ਵਜੇ 5 ਅਣਪਛਾਤੇ ਲੋਕਾਂ ਵੱਲੋਂ ਘਰ ਦੀ ਘੰਟੀ ਵਜ੍ਹਾ ਕੇ ਬੂਹਾ ਖੁਲਵਾਇਆ ਜਾਂਦਾ ਹੈ ਅਤੇ ਘਰ 'ਚ ਰਹਿ ਰਹੇ ਅਨਿਲ ਕੁਮਾਰ ਅਤੇ ਉਸਦੀ ਪਤਨੀ ਨੂੰ ਬੰਦੂਕ ਦੀ ਨੋਕ ਉਪਰ ਬਾਥਰੂਮ 'ਚ ਬੰਦ ਕਰਕੇ 4 ਮੋਬਾਇਲ ਫੋਨ ਅਤੇ ਕਰੀਬ ਸਾਢੇ ਤਿੰਨ ਲੱਖ ਰੁਪਏ ਕੇਸ਼ ਲੈਕੇ ਰਫੂ ਚੱਕਰ ਹੋ ਗਏ।
ਇਹ ਵੀ ਪੜੋ: ਬਰਨਾਲਾ ਵਿੱਚ ਸਿੱਖਿਆ ਮੰਤਰੀ ਦਾ ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਘਿਰਾਓ
ਹਾਲਾਂਕਿ ਆਰੋਪੀਆਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ, ਜਿਸਨੂੰ ਅਧਾਰ ਬਣਾਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।