ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ (Punjab government reshuffled the police department) ਵੱਡੇ ਪੱਧਰ 'ਤੇ ਬਦਲਾਅ ਕੀਤਾ ਹੈ। ਪੰਜਾਬ ਸਰਕਾਰ ਨੇ ਅੱਜ ਵੱਡੇ ਪੱਧਰ ਉਤੇ ਪੁਲਿਸ ਪ੍ਰਸ਼ਾਸ਼ਨ ਵਿੱਚ ਫੇਰ ਬਦਲ ਕੀਤਾ ਹੈ। ਮਾਨ ਸਰਕਾਰ ਨੇ ਅੱਜ 54 ਆਈ ਪੀ ਐਸ/ਪੀ ਪੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਕੀਤੇ ਗਏ 54 ਉਚ ਪੁਲਿਸ ਅਫਸਰਾਂ ਦੇ ਤਬਾਦਲੇ ਵਿਚ ਪੰਜਾਬ ਵਿਚ ਵੱਡਾ ਮਸਲਾ ਬਣੇ ਲਾਅ ਐਂਡ ਆਰਡਰ ਨੂੰ ਨਵਾਂ ਏ ਡੀ ਜੀ ਪੀ ਮਿਲ ਗਿਆ ਹੈ।
ਹੁਣ 1993 ਬੈਚ ਦੇ ਆਈ ਪੀ ਐਸ ਅਧਿਕਾਰੀ ਅਰਪਿਤ ਸ਼ੁਕਲਾ ਏ ਡੀ ਜੀ ਪੀ ਲਾਅ ਐਂਡ ਆਡਰ ਨਿਯੁਕਤ ਕੀਤੇ ਗਏ ਹਨ। ਉਹ ਈਸ਼ਵਰ ਸਿੰਘ ਦੀ ਥਾਂ ਲੈਣਗੇ ਜਿਹਨਾਂ ਨੂੰ ਏ ਡੀ ਜੀ ਪੀ ਐਚ ਆਰ ਡੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰੀਕੇ 1994 ਬੈਚ ਦੇ ਆਈ ਪੀ ਐਸ ਪ੍ਰਵੀਨ ਸਿਨਹਾ ਨੂੰ ਪ੍ਰਵੀਨ ਸਿਨਹਾ ਨੂੰ ਏ ਡੀ ਜੀ ਪੀ ਸਾਈਬਰ ਕ੍ਰਾਈਮ ਲਗਾਇਆ ਗਿਆ ਹੈ। ਇਸਦੇ ਨਾਲ ਉਹ ਏ ਡੀ ਜੀ ਪੀ ਐਨ ਆਰ ਆਈ ਪੰਜਾਬ ਦਾ ਚਾਰਜ ਵੇਖਣਗੇ।
ਬਠਿੰਡਾ ਰੇਂਜ ਦੇ ਆਈ ਜੀ ਪੀ ਸ਼ਿਵੇ ਕੁਮਾਰ ਨੂੰ ਆਈ ਜੀ ਪੀ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸਦੇ ਨਾਲ ਉਹ ਆਈ ਜੀ ਪੀ ਸਕਿਓਰਿਟੀ ਦਾ ਚਾਰਜ ਵੀ ਵੇਖਣਗੇ।
ਇਸੇ ਤਰੀਕੇ ਐਸ ਐਸ ਪੀ ਲੁਧਿਆਣਾ ਦਿਹਾਤੀ, ਐਸ ਐਸ ਪੀ ਖੰਨਾ ਤੇ ਐਸ ਐਸ ਪੀ ਵਿਜੀਲੈਂਸ ਬਿਊਰੋ ਬਠਿੰਡਾ ਅਤੇ ਜਲੰਧਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਹੁਣ ਦਾਮਯਾ ਹਰੀਸ਼ ਓਮ ਪ੍ਰਕਾਸ਼ ਖੰਨਾ ਦੇ ਨਵੇਂ ਐਸ ਐਸ ਪੀ ਹੋਣਗੇ, ਜਦੋਂਕਿ ਵਿਜੀਲੈਂਸ ਬਿਊਰੋ ਦੇ ਬਦਲੇ ਐਸ ਐਸ ਪੀਜ਼ ਦੀ ਥਾਂ ’ਤੇ ਕੋਈ ਨਵੇਂ ਆਰਡਰ ਨਹੀਂ ਕੀਤੇ ਗਏ। ਹੋਰ ਕਈ ਜ਼ਿਲ੍ਹਿਆਂ ਵਿਚ ਐਸ ਪੀ ਰੈਂਕ ਦੇ ਅਫਸਰ ਬਦਲੇ ਗਏ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ 14 ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਕੀਤੇ ਨਿਯੁਕਤ