ETV Bharat / state

Ban on tractor stunts in punjab: ਪੰਜਾਬ ਸਰਕਾਰ ਨੇ ਟਰੈਕਟਰ ਸਟੰਟਾਂ ਉੱਤੇ ਲਾਈ ਪੂਰਨ ਪਾਬੰਦੀ, ਗੁਰਦਾਸਪੁਰ 'ਚ ਟਰੈਕਟਰ ਸਟੰਟ ਦੌਰਾਨ ਹੋਈ ਸੀ ਨੌਜਵਾਨ ਦੀ ਮੌਤ

ਪੰਜਾਬ ਵਿੱਚ ਅਕਸਰ ਲੋਕ ਮੇਲਿਆਂ ਉੱਤੇ ਜਾਂ ਖੇਡ ਮੇਲਿਆਂ ਦੌਰਾਨ ਨੌਜਵਾਨਾਂ ਵੱਲੋਂ ਟਰੈਕਟਰਾਂ ਰਾਹੀ ਹੈਰਾਨੀਜਨਕ ਸਟੰਟ ਕੀਤੇ ਜਾਂਦੇ ਨੇ ਪਰ ਹੁਣ ਇਹ ਸਟੰਟ ਭਵਿੱਖ ਵਿੱਚ ਵੇਖਣ ਨੂੰ ਨਹੀਂ ਮਿਲਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਸੂਬੇ ਅੰਦਰ ਟਰੈਕਟਰ ਸਟੰਟ ਉੱਤੇ ਪਾਬੰਦੀ ਲਗਾ ਦਿੱਤੀ ਹੈ। ਯਾਦ ਰਹੇ ਕਿ ਬੀਤੇ ਦਿਨ੍ਹੀਂ ਗੁਰਦਾਪੁਰ 'ਚ ਟਰੈਕਟਰ ਸਟੰਟ ਕਰਦੇ ਨੌਜਵਾਨ ਦੀ ਮੌਤ ਵੀ ਹੋਈ ਸੀ।

The Punjab government has imposed a complete ban on tractor stunts in the state
Ban on tractor stunts in punjab: ਪੰਜਾਬ ਸਰਕਾਰ ਨੇ ਟਰੈਕਟਰ ਸਟੰਟਾਂ ਉੱਤੇ ਲਾਈ ਪੂਰਨ ਪਾਬੰਦੀ,ਗੁਰਦਾਸਪੁਰ 'ਚ 'ਟਰੈਕਟਰ ਸਟੰਟ ਦੌਰਾਨ ਗਈ ਸੀ ਨੌਜਵਾਨ ਦੀ ਜਾਨ
author img

By ETV Bharat Punjabi Team

Published : Oct 30, 2023, 6:38 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਟਰੈਕਟਰ ਸਟੰਟ ਉੱਤੇ ਸਖ਼ਤ ਫੈਸਲਿਆਂ ਕਰਦਿਆਂ ਇਸ ਨੂੰ ਬੈਨ ਕਰ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਟਰੈਕਟਰ ਖੇਤਾਂ ਦਾ ਰਾਜਾ ਹੈ ਅਤੇ ਇਸ ਨੂੰ ਨੌਜਵਾਨਾਂ ਦੀ ਮੌਤ ਦਾ ਦੂਤ ਨਾ ਬਣਾਓ ਨਾਲ ਹੀ ਉਨ੍ਹਾਂ ਨੇ ਪੋਸਟ ਰਾਹੀਂ ਤੁਰੰਤ ਪ੍ਰਭਾਵ ਨਾਲ ਸੂਬੇ ਵਿੱਚ ਟਰੈਕਟਰ ਸਟੰਟ ਉੱਤੇ ਪਾਬੰਦੀ (Ban on tractor stunts) ਲਾਉਣ ਦਾ ਹੁਕਮ ਵੀ ਦਿੱਤਾ ਹੈ।

  • ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ.. pic.twitter.com/qxEA6gUdmy

    — Bhagwant Mann (@BhagwantMann) October 30, 2023 " class="align-text-top noRightClick twitterSection" data=" ">

ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ..ਭਗਵੰਤ ਸਿੰਘ ਮਾਨ- ਮੁੱਖ ਮੰਤਰੀ,ਪੰਜਾਬ

ਖੇਡ ਮੇਲੇ ਦੌਰਾਨ ਸਟੰਟਮੈਨ ਦੀ ਹੋਈ ਸੀ ਮੌਤ: ਦੱਸ ਦਈਏ ਪੰਜਾਬ ਵਿੱਚ ਖੇਡ ਮੇਲਿਆਂ ਦੌਰਾਨ ਸਟੰਟ (Stunts during sports fairs) ਕਰਨ ਦਾ ਟ੍ਰੈਂਡ ਬਹੁਤ ਲੰਮੇਂ ਸਮੇਂ ਤੋਂ ਹੈ ਪਰ ਸਰਕਾਰ ਵੱਲੋਂ ਜੋ ਇਹ ਫੈਸਲਾ ਸਟੰਟ ਬੈਨ ਕਰਨ ਦਾ ਕੀਤਾ ਗਿਆ ਹੈ। ਉਸ ਦਾ ਵੱਡਾ ਕਾਰਨ ਬੀਤੇ ਦਿਨ੍ਹੀਂ ਗੁਰਦਾਸਪੁਰ ਵਿੱਚ ਵਾਪਰੀ ਮੰਦਭਾਗੀ ਘਟਨਾ ਨੂੰ ਮੰਨਿਆ ਜਾ ਰਿਹਾ ਹੈ। ਦਰਅਸਲ ਗੁਰਦਾਸਪੁਰ ਵਿੱਚ ਸਟੰਟਮੈਨ ਸੁਖਮਨਦੀਪ ਸਿੰਘ ਪੇਂਡੂ ਖੇਡ ਮੇਲੇ ਦੌਰਾਨ ਖਤਰਿਆਂ ਨਾਨ ਭਰੇ ਸਟੰਟ ਕਰ ਰਿਹਾ ਸੀ। ਇਸ ਦੌਰਾਨ ਟਰੈਕਟਰ ਦਾ ਸੰਤੁਲਨ ਥੋੜ੍ਹਾ ਜਿਹਾ ਵਿਗੜਿਆ ਤਾਂ ਸਟੰਟਮੈਨ ਸੁਖਮਨਦੀਪ ਸਿੰਘ (Stuntman Sukhmandeep Singh) ਨੇ ਇਸ ਨੂੰ ਮੁੜ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਦੌਰਾਨ ਉਹ ਟਰੈਕਟਰ ਦੀ ਲਪੇਟ ਵਿੱਚ ਆ ਗਿਆ ਅਤੇ ਲੋਕਾਂ ਦੇ ਸਾਹਮਣੇ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜੋ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਫੈਲੀ ਅਤੇ ਹੁਣ ਸਰਕਾਰ ਤੱਕ ਵੀ ਇਸ ਦਾ ਸੇਕ ਪਹੁੰਚਿਆ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਸਟੰਟਬਾਜ਼ੀ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.