ਚੰਡੀਗੜ੍ਹ: ਸਿਟੀ ਬਿਊਟੀਫੁੱਲ ਵਿੱਚ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਔਡ-ਈਵਨ ਯੋਜਨਾ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ 3 ਸਤੰਬਰ ਤੱਕ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਔਡ-ਈਵਨ ਦੀ ਪਾਲਣਾ ਕਰਨੀ ਹੋਵੇਗੀ।
ਇਨ੍ਹਾਂ ਬਾਜ਼ਾਰਾਂ ਵਿੱਚ ਸੈਕਟਰ 41, ਕ੍ਰਿਸ਼ਨਾ ਮਾਰਕੀਟ, ਬੁੜੈਲ ਚੌਕੀ, ਸੈਕਟਰ 22, ਸ਼ਾਸਤਰੀ ਮਾਰਕੀਟ, ਸੈਕਟਰ 15, ਪਟੇਲ ਮਾਰਕੀਟ, ਸੈਕਟਰ 8, ਇੰਟਰਨਲ ਮਾਰਕੀਟ, ਸੈਕਟਰ 30, ਆਜ਼ਾਦ ਮਾਰਕੀਟ, ਸੈਕਟਰ 20, ਪੈਲੇਸ ਮਾਰਕੀਟ, ਸੈਕਟਰ 1, ਬੂਥ ਮਾਰਕੀਟ, ਸੈਕਟਰ 9, ਪਾਲਿਕਾ ਬਾਜ਼ਾਰ, ਸੈਕਟਰ 19, ਸਦਰ ਬਾਜ਼ਾਰ, ਸੈਕਟਰ 27, ਜਨਤਾ ਮਾਰਕੀਟ, ਜੋ ਔਡ-ਈਵਨ ਪ੍ਰਣਾਲੀ ਦੇ ਹਿਸਾਬ ਨਾਲ ਖੁੱਲ੍ਹੇਗੀ, ਉਥੇ ਹੀ ਇਲੈਕਟ੍ਰਾਨਿਕ ਮਾਰਕੀਟ ਜੋ ਕਿ ਸੈਕਟਰ 18 ਵਿੱਚ ਹੈ, ਉਸ ਨੂੰ ਵੀ 3 ਤਰੀਕ ਤੱਕ ਅੱਗੇ ਵਧਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਖੇਤੀ ਸੈਕਟਰ 42 ਵਿਖੇ ਸਕੂਟਰ ਰਿਪੇਅਰ ਮਾਰਕੀਟ 3 ਸਤੰਬਰ ਤੱਕ ਹਰੇਕ ਐਤਵਾਰ ਨੂੰ ਬੰਦ ਰਹੇਗੀ, ਉਥੇ ਹੀ ਸੈਕਟਰ 22 ਦੀ ਰਾਧਾ ਮਾਰਕੀਟ, ਅਟਾਰੀ ਮਾਰਕੀਟ, ਸਿਟੀ ਮਾਰਕੀਟ ਇਹ ਬੇਸਮੈਂਟ ਦੀਆਂ ਮਾਰਕੀਟ ਸਨ, ਜੋ ਕਿ ਬੰਦ ਰਹਿਣਗੀਆਂ। ਹੁਣ ਇਨ੍ਹਾਂ ਨੂੰ ਬੰਦ ਕਰਨ ਦਾ ਆਦੇਸ਼ 3 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ।