ਚੰਡੀਗੜ੍ਹ: ਪੰਜਾਬ ਵਿੱਚ ਜੁਲਾਈ ਮਹੀਨੇ ਹੋਏ ਕਹਿਰਾਂ ਦੇ ਮੀਂਹ ਨੇ ਤਬਾਹੀ ਦਾ ਜੋ ਮੰਜ਼ਰ ਪੇਸ਼ ਕੀਤਾ ਉਸ ਤੋਂ ਬਾਅਦ ਹੜ੍ਹ ਪੀੜਤ ਹੁਣ ਤੱਕ ਉਭਰਨ ਲਈ ਜੱਦੋ-ਜਹਿਦ ਕਰ ਰਹੇ ਨੇ। ਇਸ ਤੋਂ ਇਲਾਵਾ ਹੁਣ ਸੂਬੇ ਦੇ ਥੱਲੜੇ ਹਿੱਸਿਆਂ ਵਿੱਚ ਵੱਸਦੇ ਲੋਕਾਂ ਦੀ ਮੀਂਹ ਸਬੰਧੀ ਭਵਿੱਖਬਾਣੀ ਸੁਣ ਕੇ ਜਾਨ ਮੁੱਠੀ ਵਿੱਚ ਆ ਜਾਂਦੀ ਹੈ। ਅਜਿਹਾ ਹੀ ਅਲਰਟ ਮੌਸਮ ਵਿਭਾਗ ਨੇ ਮੁੜ ਤੋਂ ਜਾਰੀ ਕੀਤਾ ਹੈ ਪਰ ਇਸ ਵਾਰ ਅਲਰਟ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ: ਪੰਜਾਬ ਦੇ 19 ਜ਼ਿਲ੍ਹਿਆ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਕੋਈ ਖਤਰੇ ਦਾ ਅਲਰਟ ਨਹੀਂ ਹੈ ਪਰ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਮੀਂਹ ਆਮ ਵਾਂਗ ਹੋਣ ਜਾ ਰਿਹਾ ਹੈ। ਦੂਜੇ ਪਾਸੇ 3 ਦਿਨਾਂ ਬਾਅਦ ਇੱਕ ਵਾਰ ਫਿਰ ਭਾਖੜਾ ਡੈਮ ਅੰਦਰ ਪਾਣੀ ਦੇ ਪੱਧਰ ਵਿੱਚ ਇੱਕ ਫੁੱਟ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਇਸ ਦਿਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1625.01 ਫੁੱਟ ਸੀ ਜੋ ਅੱਜ ਦੇ ਪੱਧਰ ਨਾਲੋਂ 41 ਫੁੱਟ ਘੱਟ ਸੀ। ਭਾਖੜਾ ਡੈਮ ਹੁਣ ਵੀ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 14 ਫੁੱਟ ਹੇਠਾਂ ਹੈ।
- Monsoon Session 2023 Updates: ਬੇਭਰੋਸਗੀ ਮਤੇ 'ਤੇ ਚਰਚਾ ਜਾਰੀ, ਗੌਰਵ ਗੋਗੋਈ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ
- INDIA VS WEST INDIES: ਟੀਮ ਇੰਡੀਆ ਲਈ ਕਰੋ ਜਾਂ ਮਰੋ ਦੀ ਸਥਿਤੀ, ਵੈਸਟਇੰਡੀਜ਼ ਕਰ ਸਕਦਾ ਹੈ ਕਮਾਲ
- Big Saving Days Sale: ਅੱਜ ਫਲਿੱਪਕਾਰਟ ਸੇਲ 'ਚ Redmi 12 ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਜਾਣੋ ਇਸਦੇ ਫੀਚਰਸ ਅਤੇ ਕੀਮਤ
ਨਹਿਰ ਅਤੇ ਦਰਿਆਵਾਂ ਨੂੰ ਛੱਡਿਆ ਜਾ ਰਿਹਾ ਪਾਣੀ: ਇਹ ਵੀ ਦੱਸ ਦਈਏ ਕਿ ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1666.44 ਫੁੱਟ ਤੱਕ ਪਹੁੰਚ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 53200 ਕਿਊਸਿਕ ਦਰਜ ਕੀਤੀ ਗਈ ਹੈ ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41729 ਕਿਊਸਿਕ ਪਾਣੀ ਛੱਡਿਆ ਜਾਵੇਗਾ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।