ETV Bharat / state

ਲੌਕਡਾਊਨ ਤੋਂ ਬਾਅਦ ਪਹਿਲੀ ਵਾਰ ਪੜੀ ਗਈ ਜੁੰਮੇ ਦੀ ਨਮਾਜ਼

ਲੌਕਡਾਊਨ ਕਰਕੇ ਪਿਛਲੇ 3 ਮਹੀਨਿਆਂ ਤੋਂ ਸਾਰੀਆਂ ਧਾਰਮਿਕ ਸੰਸਥਾਨ ਬੰਦ ਸਨ, ਕੁਝ ਦਿਨ ਪਹਿਲਾਂ ਹੀ ਧਾਰਮਿਕ ਸੰਸਥਵਾਂ ਦੇ ਵਿੱਚ ਜਾਣ ਦੇ ਲਈ ਰਾਹਤ ਦਿੱਤੀ ਗਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਜੁੰਮੇ ਦੀ ਨਮਾਜ਼ ਪੜ੍ਹੀ ਗਈ ਹੈ। ਮਸਜਿਦ ਦੇ ਇਮਾਮ ਸ਼ਮਸ਼ੇਰ ਅਲੀ ਕਾਸਿਮ ਨੇ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਅੱਜ ਪਹਿਲੀ ਵਾਰ ਜੁੰਮੇ ਦੀ ਨਮਾਜ਼ ਅਦਾ ਕੀਤੀ ਗਈ ਹੈ ਤੇ ਸਾਰੀਆਂ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

The first Jummah prayer to be recited after the lockdown
ਲੌਕਡਾਊਨ ਤੋਂ ਬਾਅਦ ਪਹਿਲੀ ਵਾਰ ਪੜੀ ਗਈ ਜੁੰਮੇ ਦੀ ਨਮਾਜ਼
author img

By

Published : Jun 12, 2020, 10:41 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਰਕੇ ਦੇਸ਼ ਭਰ ਵਿੱਚ ਲੌਕਡਾਊਨ ਲੱਗਾ ਹੋਇਆ ਸੀ ਜਿਸ ਕਰਕੇ ਪਿਛਲੇ 3 ਮਹੀਨਿਆਂ ਤੋਂ ਸਾਰੀਆਂ ਧਾਰਮਿਕ ਸੰਸਥਾਨ ਬੰਦ ਸਨ। ਕੁਝ ਦਿਨ ਪਹਿਲਾਂ ਹੀ ਧਾਰਮਿਕ ਸੰਸਥਵਾਂ ਦੇ ਵਿੱਚ ਜਾਣ ਦੇ ਲਈ ਰਾਹਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਜੁੰਮੇ ਦੀ ਨਮਾਜ਼ ਪੜ੍ਹੀ ਗਈ ਹੈ। ਇਸ ਮੌਕੇ ਸੈਕਟਰ-45 ਦੀ ਜਾਮਾ ਮਸਜ਼ਿਦ ਵਿਖੇ ਨਮਾਜ ਪੜ੍ਹਨ ਆਏ ਨਮਾਜ਼ੀਆਂ ਨੇ ਖੁਸ਼ੀ ਜਾਹਿਰ ਕੀਤੀ ਹੈ।

ਲੌਕਡਾਊਨ ਤੋਂ ਬਾਅਦ ਪਹਿਲੀ ਵਾਰ ਪੜ੍ਹੀ ਗਈ ਜੁੰਮੇ ਦੀ ਨਮਾਜ਼

ਇਸ ਮੌਕੇ ਈਟੀਵੀ ਨਾਲ ਗੱਲ ਕਰਦਿਆਂ ਮਸਜਿਦ ਦੇ ਇਮਾਮ ਸ਼ਮਸ਼ੇਰ ਅਲੀ ਕਾਸਿਮ ਨੇ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਅੱਜ ਪਹਿਲੀ ਵਾਰ ਜੁੰਮੇ ਦੀ ਨਮਾਜ਼ ਅਦਾ ਕੀਤੀ ਗਈ ਹੈ ਤੇ ਸਾਰੀਆਂ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਮਾਜ਼ ਪੜ੍ਹਨ ਦੇ ਲਈ ਸਿਰਫ਼ 15 ਬੰਦੇ ਹੀ ਇਕੱਠੇ ਹੋਏ ਹਨ ਤੇ ਉਹ ਵੀ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਸਭ ਨੇ ਨਮਾਜ਼ ਪੜ੍ਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਜੋ ਵੀ ਬੰਦਾ ਨਮਾਜ਼ ਬਣਨਾ ਚਾਹੁੰਦਾ ਹੈ, ਜੇ ਜ਼ਰੂਰੀ ਹੋਵੇ ਤਾਂ ਹੀ ਮਸਜਿਦ ਵਿੱਚ ਆਏ ਨਹੀਂ ਤਾਂ ਆਪਣੇ ਘਰ ਦੇ ਵਿੱਚ ਹੀ ਨਮਾਜ਼ ਅਦਾ ਕੀਤੀ ਜਾਵੇ।

ਉੱਥੇ ਹੀ ਨਮਾਜ਼ ਅਦਾ ਕਰਨ ਆਏ ਫਹੀਮ ਅਹਿਮਦ ਨੇ ਦੱਸਿਆ ਕਿ ਉਹ ਲਗਭਗ 3 ਮਹੀਨੇ ਬਾਅਦ ਅੱਜ ਮਸਜਿਦ ਵਿੱਚ ਆਇਆ ਹੈ। ਇੱਥੇ ਆ ਕੇ ਉਨ੍ਹਾਂ ਨੇ ਦੇਖਿਆ ਕਿ ਕੁਝ ਲੋਕ ਹੀ ਨਮਾਜ਼ ਵਿੱਚ ਸ਼ਰੀਕ ਹੋਏ ਹਨ। ਇਸ ਕਰਕੇ ਉਨ੍ਹਾਂ ਨੇ ਨਮਾਜ਼ ਮਸਜਿਦ ਦੇ ਵਿੱਚ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਰ ਮਸਜਿਦ ਦੇ ਵਿੱਚ ਜ਼ਿਆਦਾ ਲੋਕ ਇਕੱਠੇ ਹੁੰਦੇ ਤਾਂ ਮੈਂ ਹਮੇਸ਼ਾ ਦੀ ਤਰ੍ਹਾਂ ਘਰ ਵਿੱਚ ਹੀ ਨਮਾਜ਼ ਅਦਾ ਕਰਨੀ ਸੀ।

ਨਮਾਜ਼ ਅਦਾ ਕਰਨ ਆਏ 1 ਹੋਰ ਨਮਾਜ਼ੀ ਮੇਹਰੁਦੀਨ ਨੇ ਦੱਸਿਆ ਕਿ ਲੌਕਡਾਊਨ ਕਾਰਨ ਉਹ ਘਰ ਹੀ ਸੀ ਧਾਰਮਿਕ ਸੰਸਥਾਵਾਂ ਬਜ਼ੁਰਗਾਂ ਦੇ ਆਉਣ ਦੇ ਲਈ ਹੁੰਦਿਆ ਹਨ। ਇੱਥੇ ਜੁੰਮੇ ਦੀ ਨਮਾਜ਼ ਅਦਾ ਕਰਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਇੱਥੇ ਪੂਰੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.