ਚੰਡੀਗੜ੍ਹ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਵਿਚਾਲੇ (Bhagwant Mann and Governor Banwari Lal Purohit) ਤਕਰਾਰ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ । ਹੁਣ ਭਗਵੰਤ ਮਾਨ ਵੱਲੋਂ ਆਪਣੇ ਟਵਿੱਟਰ ਹੈਂਡਲ ਤੋਂ ਰਾਜਪਾਲ ਨੂੰ ਭੇਜੀ ਗਈ ਚਿੱਠੀ ਪੰਜਾਬੀ ਭਾਸ਼ਾ ਵਿੱਚ ਹੈ। ਜਦੋਂਕਿ ਪੰਜਾਬ ਰਾਜ ਭਵਨ ਨੂੰ ਮਿਲਿਆ ਪੱਤਰ ਅੰਗਰੇਜ਼ੀ ਭਾਸ਼ਾ ਵਿੱਚ ਹੈ। ਇਸ ਸਬੰਧੀ ਰਾਜਪਾਲ ਨੇ ਹੁਣ ਸੀਐਮ ਮਾਨ ਨੂੰ ਪੱਤਰ ਲਿਖ ਕੇ ਪੁੱਛਿਆ (Governor wrote a letter to CM Mann and asked) ਹੈ ਕਿ ਪੰਜਾਬੀ ਦਾ ਪੱਤਰ ਸਹੀ ਹੈ ਜਾਂ ਅੰਗਰੇਜ਼ੀ ਦਾ।
ਪੀਏਯੂ ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਸੀਐਮ ਭਗਵੰਤ ਮਾਨ ਨੇ ਰਾਜਪਾਲ ਨੂੰ ਪੰਜਾਬੀ ਵਿੱਚ ਲਿਖੀ ਚਿੱਠੀ (Mann wrote a letter to the Governor in Punjabi) ਵਿੱਚ ਕਾਫੀ ਝੂਠ ਬੋਲਿਆ ਹੈ। ਇਸ ਦੇ ਨਾਲ ਹੀ ਸਰਕਾਰ ਦੇ ਕੰਮ ਵਿੱਚ ਦਖਲ ਨਾ ਦੇਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੀਸੀ ਦੀ ਨਿਯੁਕਤੀ ਵੀ ਕਾਨੂੰਨ ਅਨੁਸਾਰ ਹੀ ਹੋਣ ਦੀ ਗੱਲ ਕਹੀ ਗਈ ਹੈ ਪਰ ਪੰਜਾਬ ਰਾਜ ਭਵਨ ਵੱਲੋਂ ਮਿਲੇ ਅੰਗਰੇਜ਼ੀ ਪੱਤਰ ਵਿੱਚ ਸੀਐਮ ਭਗਵੰਤ ਮਾਨ ਨੇ ਬੇਨਤੀ ਮੋਡ ਵਿੱਚ ਆਉਂਦੇ ਹੋਏ ਸਤਿਕਾਰ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਵਿੱਚ ਭਗਵੰਤ ਮਾਨ ਨੇ ਸਿਰਫ ਰਾਜਪਾਲ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਸੀਐਮ ਭਗਵੰਤ ਮਾਨ ਨੇ ਅੰਗਰੇਜ਼ੀ ਵਿੱਚ ਲਿਖੇ ਪੱਤਰ ਵਿੱਚ ਮੰਨਿਆ ਹੈ ਕਿ ਜੇਕਰ 2 ਮਹੀਨਿਆਂ ਤੱਕ ਵੀਸੀ ਦੀ ਅਸਾਮੀ ਖਾਲੀ ਰਹਿੰਦੀ ਹੈ ਤਾਂ ਧਾਰਾ-15 ਤਹਿਤ ਨਵੇਂ ਵੀਸੀ ਦੀ ਨਿਯੁਕਤੀ ਲਈ ਕੁਲਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਪੱਤਰ ਵਿੱਚ ਡਾ: ਸਤਬੀਰ ਸਿੰਘ ਗੋਸਲ ਨੂੰ ਵੀਸੀ ਦੀ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਕਰਨ ਸਮੇਤ ਇੱਕ ਵਾਰ ਫਿਰ ਵਿਦਵਾਨ ਅਤੇ ਉੱਘੇ ਵਿਅਕਤੀ ਦੱਸਿਆ ਗਿਆ ਹੈ। ਸੀਐਮ ਮਾਨ ਨੇ ਆਖਰਕਾਰ ਰਾਜਪਾਲ ਨੂੰ ਵੀਸੀ ਨੂੰ ਹਟਾਉਣ ਦੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਲਿਖਿਆ ਪੰਜਾਬੀ ਭਾਸ਼ਾ ਦਾ ਪੱਤਰ ਸਿਰਫ਼ ਇੱਕ ਪੰਨੇ ਦਾ ਹੈ। ਜਦੋਂ ਕਿ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਅੰਗਰੇਜ਼ੀ ਬੇਨਤੀ ਪੱਤਰ ਪੰਜ ਪੰਨਿਆਂ ਦਾ ਹੈ। ਇਸ ਦੁਚਿੱਤੀ ਕਾਰਨ ਰਾਜਪਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਪੁੱਛਿਆ ਹੈ ਕਿ ਕਿਹੜਾ ਪੱਤਰ ਸਹੀ (Which letter is correct ) ਹੈ।
ਇਹ ਵੀ ਪੜ੍ਹੋ: ਸਿੱਧੂ ਦੀ ਲੁਧਿਆਣਾ ਪੇਸ਼ੀ ਉੱਤੇ ਸਸਪੈਂਸ ਬਰਕਰਾਰ, ਹਾਈਕੋਰਟ ਵਿੱਚ ਹੋਵੇਗਾ ਫੈਸਲਾ !