ਚੰਡੀਗੜ੍ਹ: ਸਮੂਹ ਵਿਸ਼ਵ ਦੇ ਵਿੱਚ ਵੈਲੇਨਟਾਈਨ ਡੇ ਮਨਾਇਆ ਜਾ ਰਿਹਾ ਹੈ। ਇਹ ਦਿਨ ਪਿਆਰ ਕਰਨ ਵਾਲਿਆਂ ਵਾਸਤੇ ਬਹੁਤ ਖ਼ਾਸ ਹੁੰਦਾ ਹੈ ਪਰ ਭਾਰਤ ਦੇ ਵਿੱਚ ਇਸ ਦੀ ਅਲੱਗ ਹੀ ਮਾਨਤਾ ਸਮਾਨਤਾ ਹੈ। ਇੱਥੋਂ ਦੇ ਲੋਕ ਇਸ ਨੂੰ ਸਿਰਫ ਪਿਆਰ ਕਰਨ ਵਾਲੇ ਜੋੜਿਆਂ ਦੇ ਰੂਪ 'ਚ ਨਹੀਂ ਮਨਾਉਂਦੇ ਸਗੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਜੀਆਂ ਨਾਲ ਪਿਆਰ ਦੇ ਇਜ਼ਹਾਰ ਵਜੋਂ ਮਨਾਉਂਦੇ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਟੀਵੀ ਨਾਲ ਵੈਲੇਨਟਾਈਨ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ
ਉਨ੍ਹਾਂ ਕਿਹਾ ਕਿ ਇਹ ਪੱਛਮੀ ਸੱਭਿਅਤਾ ਦਾ ਤਿਉਹਾਰ ਹੈ ਜੋ ਕਿ ਭਾਰਤ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਪਰ ਪੰਜਾਬ ਦੇ ਵਿੱਚ ਇਸ ਦੇ ਮਾਅਨੇ ਹੋਰ ਨੇ ਉਨ੍ਹਾਂ ਕਿਹਾ ਕਿ ਵੈਲੇਨਟਾਈਨਸ ਆਪਣੇ ਭੈਣ ਭਰਾ ਮਾਪਿਆਂ ਅਤੇ ਘਰ ਵਾਲਿਆਂ ਨੂੰ ਵੀ ਪਿਆਰ ਕਰਕੇ ਮਨਾਇਆ ਜਾ ਸਕਦਾ ਹੈ ਉਨ੍ਹਾਂ ਨੇ ਵੈਲੇਨਟਾਈਨਸ ਦੀ ਕਹਾਣੀ ਵੀ ਦੱਸੀ ਉਨ੍ਹਾਂ ਦੱਸਿਆ ਕਿ ਵੈਲਿੰਗਟਨ ਨਾਂ ਦੇ ਗੁਰੂ ਹੁੰਦੇ ਸੀ ਜੋ ਕਿ ਸਾਰਿਆਂ ਨੂੰ ਫੁੱਲ ਵੰਡਦੇ ਸੀ ਅਤੇ ਪ੍ਰੇਮ ਦਾ ਸੁਨੇਹਾ ਦਿੰਦੇ ਸੀ ਉਸੇ ਤਰ੍ਹਾਂ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਇਸ ਦਾ ਇੱਕ ਦਿਨ ਬਣਾਇਆ ਜਾਵੇ ਅਤੇ ਉਸ ਦਿਨ ਇੱਕ ਦੂਜੇ ਨੂੰ ਫੁੱਲ ਗੁਲਦਸਤੇ ਵੰਡ ਕੇ ਪਿਆਰ ਦਾ ਇਜ਼ਹਾਰ ਕੀਤਾ ਜਾਵੇ ਬੱਸ ਉਸ ਦਿਨ ਤੋਂ ਬਾਅਦ ਚੌਦਾਂ ਫਰਵਰੀ ਨੂੰ ਵੈਲੇਨਟਾਈਨ ਡੇਅ ਮਨਾਇਆ ਜਾਣ ਲੱਗਾ।
ਮੈਡਮ ਮਨੁੱਖ ਅਧਿਆਪਕ ਵੀ ਰਹੇ ਨੇ ਤਾਂ ਉਨ੍ਹਾਂ ਨੇ ਅਸ਼ਟਾਮ ਦੇ ਤਜ਼ੁਰਬੇ ਵੀ ਸਾਂਝੇ ਕੀਤੇ ਉਨ੍ਹਾਂ ਦੱਸਿਆ ਕਿ 10 ਸਾਲ ਪਹਿਲਾਂ ਜਦੋਂ ਅਧਿਆਪਕ ਵਜੋਂ ਪੜ੍ਹਾਉਂਦੇ ਸੀ ਉਦੋਂ ਬੱਚੇ ਗੱਲਾਂ ਕਰਦੇ ਸੀ ਵੈਲੇਨਟਾਈਨਸ ਦੀਆਂ ਅਤੇ ਉਹ ਆਪਣੇ ਕਲਾਸ ਦੇ ਸਾਰੇ ਬੱਚਿਆਂ ਨੂੰ ਇਕੱਠਾ ਕਰ ਕੇ ਵੈਲੇਨਟਾਈਨਸ ਮਨਾਉਂਦੇ ਸੀ ਉਨ੍ਹਾਂ ਕਿਹਾ ਸਾਰੇ ਇੱਕੋ ਜਿਹੇ ਹਾਲਾਤ 'ਚ ਨਹੀਂ ਹੁੰਦੇ ਕਿਸੇ ਬੱਚੇ ਕੋਲ ਪੈਸੇ ਹੋਣ ਤੇ ਕਿਸੇ ਕੋਲ ਨਾ ਹੋਣ ਫਿਰ ਉਹ ਆਪਣੇ ਕੋਲੋਂ ਪੈਸੇ ਪਾ ਕੇ ਸਾਰਿਆਂ ਨੂੰ ਵੈਲਨਟਾਈਨ ਤੇ ਪਾਰਟੀ ਕਰਵਾਉਂਦੇ ਹੁੰਦੇ ਸੀ।
ਉਨ੍ਹਾਂ ਕਿਹਾ ਕਿ ਇਹ ਸਭ ਵਿਦੇਸ਼ੀ ਚੋਂਚਲੇ ਨੇ ਸਾਨੂੰ ਇੱਕ ਦੂਜੇ ਪ੍ਰਤੀ ਸਨਮਾਨ ਅਤੇ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ ਇਸ ਕਰਕੇ ਇੱਕੋ ਦਿਨ ਵੈਲੇਨਟਾਈਨ ਨਾ ਮਨਾ ਕੇ ਹਰ ਦਿਨ ਵੈਲੇਨਟਾਈਨ ਮਨਾਇਆ ਜਾਵੇ।