ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 44 ਮੈਂਚਾਂ ਵਿੱਚ 64.60 ਦੀ ਔਸਤ ਨਾਲ 2455 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲਬਾਜ਼ ਬਣ ਗਏ ਹਨ। ਦੂਸਰੇ ਨੰਬਰ 'ਤੇ ਰੋਹਿਤ ਸ਼ਰਮਾ ਹਨ ਜਿਨ੍ਹਾਂ ਦੇ ਨਾਮ 2442 ਦੌੜਾਂ ਹਨ। ਤੀਸਰੇ ਨੰਬਰ 'ਤੇ ਬਾਬਰ ਆਜਮ ਹਨ, ਜਿਨ੍ਹਾਂ ਦੇ ਨਾਮ 2080 ਦੌੜਾਂ ਹਨ।
ਕੋਹਲੀ ਨੇ ਮਾਰੀ ਬਾਜੀ
ਇਸ ਤੋਂ ਪਹਿਲਾ ਵਿਰਾਟ ਕੋਹਲੀ ਨੇ ਸਾਲ 2016 ਵਿੱਚ 2595 ਦੌੜਾ, 2017 ਵਿੱਚ 2818 ਦੌੜਾਂ ਅਤੇ 2018 ਵਿੱਚ 2735 ਦੌੜਾਂ ਬਣਾਈਆਂ ਸਨ। ਉਥੇ ਹੀ ਵੈਸਟਇੰਡੀਜ਼ ਦੇ ਖ਼ਿਲਾਫ਼ ਆਖਰੀ ਵਨਡੇ ਤੋਂ ਪਹਿਲਾ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਕੋਹਲੀ ਤੋਂ ਅੱਗੇ ਚੱਲ ਰਹੇ ਸੀ ਪਰ ਸਾਲ ਦੇ ਅੰਤ ਵਿੱਚ ਕੋਹਲੀ, ਰੋਹਿਤ ਤੋਂ 13 ਦੌੜਾਂ ਅੱਗੇ ਨਿਕਲ ਗਏ।
ਵਨਡੇਅ ਵਿੱਚ ਰੋਹਿਤ ਬਣੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਨਡੇ ਕ੍ਰਿਕਟ ਵਿੱਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਕੋਹਲੀ ਤੋਂ ਅੱਗੇ ਹਨ। ਰੋਹਿਤ ਨੇ ਇਸ ਸਾਲ 28 ਮੈਚਾਂ ਵਿੱਚ 1490 ਦੌੜਾਂ ਬਣਾਈਆਂ ਹਨ। ਜਦੋਕਿ ਕੋਹਲੀ ਦੇ ਨਾਮ 1377 ਦੌੜਾਂ ਹਨ।
ਇਹ ਵੀ ਪੜੋ: ਹੈਦਰਾਬਾਦ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਕੀਤੀ ਜਾਰੀ
ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਸਾਲ 2019 ਵਧੀਆ ਰਿਹਾ, ਉਨ੍ਹਾਂ ਨੇ ਸ਼੍ਰੀ ਲੰਕਾ ਦੇ ਸਾਬਕਾ ਖਿਡਾਰੀ ਜੈ ਸੁਰੀਆ ਦਾ 22 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਨੇ ਬੱਲੇਬਾਜ਼ੀ ਕਰਦੇ ਹੋਏ ਜਿਵੇ ਹੀ 9 ਦੌੜਾਂ ਬਣਾਈਆਂ, ਇਹ ਰਿਕਾਰਡ ਟੁੱਟ ਗਿਆ। ਜੈ ਸੁਰੀਆ ਨੇ ਬਤੌਰ ਓਪਨਰ ਸਾਲ 1997 ਵਿੱਚ ਇੱਕ ਕੈਲੇਂਡਰ ਈਅਰ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਨਿਕਲ ਗਏ ਸੀ।