ETV Bharat / state

SYL Canal Survey Portal: ਪੰਜਾਬ 'ਚ SYL ਨਹਿਰ ਸਰਵੇਖਣ ਪੋਰਟਲ ਜਾਰੀ!, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬਾਦਲ ਤੇ ਮਜੀਠੀਆ ਦੇ ਨਿਸ਼ਾਨੇ 'ਤੇ ਸਰਕਾਰ, CM ਮਾਨ ਤੋਂ ਮੰਗਿਆ ਅਸਤੀਫਾ - ਜਲ ਸਰੋਤ ਵਿਭਾਗ ਦੇ ਪੋਰਟਲ

ਪੰਜਾਬ 'ਚ SYL ਨੂੰ ਲੈਕੇ ਇੱਕ ਵਾਰ ਫਿਰ ਤੋਂ ਸਰਕਾਰ 'ਤੇ ਇਲਜ਼ਾਮ ਲਗਾਏ ਗਏ ਹਨ। ਜਿਸ 'ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਕਹਿਣਾ ਕਿ ਸਰਕਾਰ ਵਲੋਂ ਪੰਜਾਬ 'ਚ SYL ਨਹਿਰ ਸਰਵੇਖਣ ਪੋਰਟਲ ਜਾਰੀ ਕਰ ਦਿੱਤਾ ਗਿਆ ਹੈ। (SYL Canal Survey Portal)

SYL Canal Survey
SYL Canal Survey
author img

By ETV Bharat Punjabi Team

Published : Oct 15, 2023, 10:10 AM IST

ਚੰਡੀਗੜ੍ਹ: ਪੰਜਾਬ 'ਚ SYL ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਜਿਥੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹੱਕ 'ਚ ਖੜਨ ਦੇ ਦਾਅਵੇ ਕਰ ਰਹੀ ਤਾਂ ਉਥੇ ਹੀ ਸਿਆਸੀ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ 'ਤੇ ਸੂਬੇ ਦੇ ਲੋਕਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਾ ਰਹੇ ਹਨ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਲੋਂ ਸਰਕਾਰ ਅਤੇ ਮੁੱਖ ਮੰਤਰੀ ਮਾਨ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਜਿਸ 'ਚ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਵੀ ਮੰਗ ਕੀਤੀ ਹੈ।(SYL Canal Survey Portal)

ਜਲ ਸਰੋਤ ਵਿਭਾਗ ਦਾ ਪੋਰਟਲ ਆਨਲਾਈਨ: ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਜਲ ਸਰੋਤ ਵਿਭਾਗ ਦੇ ਪੋਰਟਲ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਸਤਲੁਜ ਯਮੁਨਾ ਲਿੰਕ (SYL) ਲਿੰਕ ਨਹਿਰ ਦਾ ਵੀ ਜ਼ਿਕਰ ਹੈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਮੁੱਖ ਮੰਤਰੀ ਮਾਨ ਨੂੰ ਦੱਸਿਆ ਕਠਪੁਤਲੀ: ਇਸ ਮੁੱਦੇ ਨੂੰ ਲੈਕੇ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਟਵੀਟ ਕਰਦਿਆ ਕਿਹਾ ਕਿ ਬਹਿਸ ਪਿੱਛੇ ਦਾ ਸ਼ੈਤਾਨ ਆਖਰਕਾਰ ਸਾਹਮਣੇ ਆ ਹੀ ਗਿਆ ਹੈ। ਇਥੇ ਤੱਕ ਕਿ "ਕਠਪੁਤਲੀ ਮੁੱਖ ਮੰਤਰੀ" ਭਗਵੰਤ ਮਾਨ ਦੇ ਰੂਪ ਵਿੱਚ ਵੀ। ਉਹ ਝੂਠੀ ਬਹਿਸ ਛੇੜ ਕੇ ਪੰਜਾਬੀਆਂ ਦਾ ਧਿਆਨ ਅਸਲ ਦਰਿਆਈ ਪਾਣੀਆਂ ਦੇ ਮੁੱਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਡਰਾਮੇ ਪਿੱਛੇ ਉਸ ਦੇ ਅਸਲ ਮਨੋਰਥ ਦਾ ਠੋਸ ਸਬੂਤ ਹੈ।

  • The Devil behind the debate is finally out.
    Even as "Puppet CM" @BhagwantMann was trying to divert Punjabis’ attention from the real river waters issue with propaganda about fake debate, here comes the clinching evidence of his true motive behind this drama.
    He has issued an… pic.twitter.com/QoDBKgvlLo

    — Sukhbir Singh Badal (@officeofssbadal) October 14, 2023 " class="align-text-top noRightClick twitterSection" data=" ">

ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਸਾਜ਼ਿਸ਼: ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਕਿ ਸਰਕਾਰ ਨੇ ਅੱਜ ਐਸਵਾਈਐਲ ਨਹਿਰ ਦੀ ਉਸਾਰੀ ਲਈ ਸਰਵੇਖਣ ਕਰਨ ਲਈ ਲਾਈਵ ਪੋਰਟਲ ਨੂੰ ਸਰਗਰਮ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਾਜ਼ਿਸ਼ ਨੂੰ ਛੁਪਾਉਣ ਅਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਐਸ.ਵਾਈ.ਐਲ ਦੇ ਸਰਵੇਖਣ ਵਿੱਚ ਆਈਟਮ ਨੰਬਰ 32 ਨੂੰ “ਨਦੀ ਜਲ ਸਰੋਤ” ਬਾਰੇ ਅਸਪੱਸ਼ਟ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ।

ਪੰਜਾਬ ਜਾਗ ਰਿਹਾ, ਗਲਤਫਹਿਮੀ ਨਾ ਰੱਖਿਓ: ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪੱਤਰ ਜਲ ਸਰੋਤ ਵਿਭਾਗ ਰਾਹੀਂ ਜਾਰੀ ਕੀਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗੇ ਪਰ ਪੰਜਾਬ ਜਾਗ ਰਿਹਾ ਹੈ। ਮੈਂ ਅਸਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸਦੇ ਕਠਪੁਤਲੀ ਭਗਵੰਤ ਮਾਨ ਨੂੰ ਇਸ ਹਰਕਤ ਵਿਰੁੱਧ ਚਿਤਾਵਨੀ ਦਿੰਦਾ ਹਾਂ। ਪੰਜਾਬ ਦੇ ਲੋਕ ਅਕਾਲੀ ਦਲ ਦੀ ਅਗਵਾਈ ਹੇਠ ਇਹ ਸਰਵੇਖਣ ਕਦੇ ਵੀ ਨਹੀਂ ਹੋਣ ਦੇਣਗੇ। ਇਸ ਹੁਕਮ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਪੂਰੇ ਪੰਜਾਬ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਸਾਡੀਆਂ ਲਾਸ਼ਾਂ 'ਤੇ ਹੀ SYL ਬਣੇਗੀ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਨੂੰ ਮੁੜ ਕਾਲੇ ਖੂਨੀ ਦੌਰ ਵਿੱਚ ਨਾ ਧੱਕੋ।

  • ਭਗਵੰਤ ਮਾਨ ਜੀ ਨੂੰ ਕਿਵੇਂ ਦਿੱਲੀ ਤੋਂ ਕਿਸ ਸਪੀਡ ’ਤੇ ਚਲਾਇਆ ਜਾ ਰਿਹਾ ਹੈ ਤੇ ਭਗਵੰਤ ਮਾਨ ਜੀ ਪੰਜਾਬੀਆਂ ਨਾਲ ਕਿਵੇਂ ਧੋਖਾ ਕਰ ਰਹੇ ਹਨ, ਉਸਦਾ ਇਕ ਹੋਰ ਪ੍ਰਤੱਖ ਪ੍ਰਮਾਣ ਪੰਜਾਬੀਆਂ ਸਾਹਮਣੇ ਹੈ....ਸੁਪਰੀਮ ਕੋਰਟ ਵਿਚ SYL ਦੀ ਸੁਣਵਾਈ 4 ਅਕਤੂਬਰ ਨੂੰ ਹੋਈ ਜਿਸ ਵਿਚ ਭਗਵੰਤ ਮਾਨ ਨੇ ਮੰਨਿਆ ਕਿ ਉਹ SYL ਨਹਿਰ ਬਣਾਉਣ ਲਈ ਤਿਆਰ ਨੇ....ਭਗਵੰਤ ਮਾਨ… pic.twitter.com/EqUG1R6j5Q

    — Bikram Singh Majithia (@bsmajithia) October 14, 2023 " class="align-text-top noRightClick twitterSection" data=" ">

ਮਜੀਠੀਆ ਨੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ: ਇਸ ਦੇ ਨਾਲ ਹੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਕਰਕੇ 'ਆਪ' ਸਰਕਾਰ ਨੂੰ ਘੇਰਿਆ ਹੈ। ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਭਗਵੰਤ ਮਾਨ ਜੀ ਨੂੰ ਕਿਵੇਂ ਦਿੱਲੀ ਤੋਂ ਕਿਸ ਸਪੀਡ ’ਤੇ ਚਲਾਇਆ ਜਾ ਰਿਹਾ ਹੈ ਤੇ ਭਗਵੰਤ ਮਾਨ ਜੀ ਪੰਜਾਬੀਆਂ ਨਾਲ ਕਿਵੇਂ ਧੋਖਾ ਕਰ ਰਹੇ ਹਨ, ਉਸਦਾ ਇਕ ਹੋਰ ਪ੍ਰਤੱਖ ਪ੍ਰਮਾਣ ਪੰਜਾਬੀਆਂ ਸਾਹਮਣੇ ਹੈ....ਸੁਪਰੀਮ ਕੋਰਟ ਵਿਚ SYL ਦੀ ਸੁਣਵਾਈ 4 ਅਕਤੂਬਰ ਨੂੰ ਹੋਈ ਜਿਸ ਵਿਚ ਭਗਵੰਤ ਮਾਨ ਨੇ ਮੰਨਿਆ ਕਿ ਉਹ SYL ਨਹਿਰ ਬਣਾਉਣ ਲਈ ਤਿਆਰ ਨੇ....ਭਗਵੰਤ ਮਾਨ ਨੇ ਬਹਿਸ ਲਈ 9 ਅਕਤੂਬਰ ਨੂੰ ਡਰਾਮੇਬਾਜ਼ੀ ਕੀਤੀ ਤੇ ਅਖੌਤੀ ਚੁਣੌਤੀ ਦਿੱਤੀ। ਇਸ ਮਗਰੋਂ ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਚੁਪ ਚੁਪੀਤੇ 12 ਅਕਤੂਬਰ ਨੂੰ SYL ਦੇ ਸਰਵੇਖਣ ਲਈ ਹੁਕਮ ਜਾਰੀ ਕਰ ਦਿੱਤੇ ਜਿਸ ਬਾਰੇ ਹੁਕਮਾਂ ਦੇ ਕਾਲਮ ਨੰਬਰ 32 (ਇਥੇ ਨੱਥੀ) ਵਿਚ ਸਪਸ਼ਟ ਅੰਕਿਤ ਹੈ।

ਭਗਵੰਤ ਮਾਨ ਜੀ ਨੂੰ ਕਿਵੇਂ ਦਿੱਲੀ ਤੋਂ ਕਿਸ ਸਪੀਡ ’ਤੇ ਚਲਾਇਆ ਜਾ ਰਿਹਾ ਹੈ ਤੇ ਭਗਵੰਤ ਮਾਨ ਜੀ ਪੰਜਾਬੀਆਂ ਨਾਲ ਕਿਵੇਂ ਧੋਖਾ ਕਰ ਰਹੇ ਹਨ, ਉਸਦਾ ਇਕ ਹੋਰ ਪ੍ਰਤੱਖ ਪ੍ਰਮਾਣ ਪੰਜਾਬੀਆਂ ਸਾਹਮਣੇ ਹੈ....ਸੁਪਰੀਮ ਕੋਰਟ ਵਿਚ SYL ਦੀ ਸੁਣਵਾਈ 4 ਅਕਤੂਬਰ ਨੂੰ ਹੋਈ ਜਿਸ ਵਿਚ ਭਗਵੰਤ ਮਾਨ ਨੇ ਮੰਨਿਆ ਕਿ ਉਹ SYL ਨਹਿਰ ਬਣਾਉਣ ਲਈ ਤਿਆਰ ਨੇ....ਭਗਵੰਤ ਮਾਨ ਨੇ ਬਹਿਸ ਲਈ 9 ਅਕਤੂਬਰ ਨੂੰ ਡਰਾਮੇਬਾਜ਼ੀ ਕੀਤੀ ਤੇ ਅਖੌਤੀ ਚੁਣੌਤੀ ਦਿੱਤੀ। ਇਸ ਮਗਰੋਂ ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਚੁਪ ਚੁਪੀਤੇ 12 ਅਕਤੂਬਰ ਨੂੰ SYL ਦੇ ਸਰਵੇਖਣ ਲਈ ਹੁਕਮ ਜਾਰੀ ਕਰ ਦਿੱਤੇ ਜਿਸ ਬਾਰੇ ਹੁਕਮਾਂ ਦੇ ਕਾਲਮ ਨੰਬਰ 32 (ਇਥੇ ਨੱਥੀ) ਵਿਚ ਸਪਸ਼ਟ ਅੰਕਿਤ ਹੈ। -ਬਿਕਰਮ ਮਜੀਠੀਆ, ਆਗੂ, ਸ਼੍ਰੋਮਣੀ ਅਕਾਲੀ ਦਲ

ਮੁੱਖ ਮੰਤਰੀ ਤੋਂ ਮੰਗਿਆ ਅਸਤੀਫਾ:
ਭਗਵੰਤ ਮਾਨ ਜੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ REMOTE CONTROL ਨਾਲ ਚਲ ਰਹੇ ਹਨ ਤੇ SYL ਦੀ ਨਹਿਰ ਦੀ ਉਸਾਰੀ ਵੱਲ ਇੰਨੀ ਤੇਜ਼ੀ ਨਾਲ ਵੱਧ ਰਹੇ ਹਨ ਕਿ 4 ਅਕਤੂਬਰ ਨੂੰ ਆਏ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ 12 ਅਕਤੂਬਰ ਨੂੰ ਹੀ ਕਰ ਦਿੱਤੀ ਤੇ ਸਰਵੇਖਣ ਦੇ ਹੁਕਮ ਦੇ ਦਿੱਤੇ। ਭਗਵੰਤ ਮਾਨ ਜੀ ਸੁਫਨੇ ਵਿਚ ਵੀ ਨਾ ਸੋਚਣ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬੀ ਕਦੇ ਇਹ ਨਹਿਰ ਬਣਨ ਦੇਣਗੇ, ਭਾਵੇਂ ਤੁਸੀਂ ਕੇਜਰੀਵਾਲ ਤੇ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਨਾਲ ਰਲ ਕੇ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਰਚ ਲਵੋ। ਅਸਤੀਫਾ ਦਿਓ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ।

ਭਗਵੰਤ ਮਾਨ ਜੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ REMOTE CONTROL ਨਾਲ ਚਲ ਰਹੇ ਹਨ ਤੇ SYL ਦੀ ਨਹਿਰ ਦੀ ਉਸਾਰੀ ਵੱਲ ਇੰਨੀ ਤੇਜ਼ੀ ਨਾਲ ਵੱਧ ਰਹੇ ਹਨ ਕਿ 4 ਅਕਤੂਬਰ ਨੂੰ ਆਏ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ 12 ਅਕਤੂਬਰ ਨੂੰ ਹੀ ਕਰ ਦਿੱਤੀ ਤੇ ਸਰਵੇਖਣ ਦੇ ਹੁਕਮ ਦੇ ਦਿੱਤੇ....ਭਗਵੰਤ ਮਾਨ ਜੀ ਸੁਫਨੇ ਵਿਚ ਵੀ ਨਾ ਸੋਚਣ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬੀ ਕਦੇ ਇਹ ਨਹਿਰ ਬਣਨ ਦੇਣਗੇ..ਭਾਵੇਂ ਤੁਸੀਂ ਕੇਜਰੀਵਾਲ ਤੇ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਨਾਲ ਰਲ ਕੇ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਰਚ ਲਵੋ...ਅਸਤੀਫਾ ਦਿਓ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ। -ਬਿਕਰਮ ਮਜੀਠੀਆ, ਆਗੂ, ਸ਼੍ਰੋਮਣੀ ਅਕਾਲੀ ਦਲ

ਮੁੱਖ ਮੰਤਰੀ ਵਲੋਂ ਖੁੱਲ੍ਹੀ ਬਹਿਸ ਦਾ ਚੈਲੰਜ:
ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ 'ਚ ਸਰਕਾਰ ਨੂੰ ਪਈ ਝਾੜ ਤੋਂ ਬਾਅਦ ਲਗਾਤਾਰ ਵਿਰੋਧੀ ਪਾਰਟੀਆਂ ਸਰਕਾਰ 'ਤੇ ਇਲਜ਼ਾਮ ਲਾ ਰਹੀਆਂ ਕਿ ਸਰਕਾਰ ਨੇ ਸੁਪਰੀਮ ਕੋਰਟ 'ਚ ਐਸਵਾਈਐਲ ਨਹਿਰ ਬਣਾਉਣ ਦੀ ਗੱਲ ਸਵੀਕਾਰ ਕੀਤੀ ਹੈ। ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੁੱਲ੍ਹੀ ਬਹਿਸ ਦੀ ਚੁਣੌਤੀ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਦਿੱਤੀ ਗਈ ਸੀ। ਇਸ ਵਿਚਾਲੇ ਅਕਾਲੀ ਦਲ ਨੇ ਫਿਰ ਤੋਂ ਇਲਜ਼ਾਮ ਲਾਇਆ ਸੀ ਕਿ 1 ਨਵੰਬਰ ਨੂੰ ਕੇਂਦਰ ਦੀ ਟੀਮ ਐਸਵਾਈਐਲ ਨੂੰ ਲੈਕੇ ਪੰਜਾਬ 'ਚ ਸਰਵੇਖਣ ਲਈ ਆ ਰਹੀ ਹੈ, ਜਿਸ ਤੋਂ ਮੁੱਖ ਮੰਤਰੀ ਲੋਕਾਂ ਦਾ ਧਿਆਨ ਭਟਕਾ ਕੇ ਇਸ ਬਹਿਸ ਵਾਲੇ ਮੁੱਦੇ ਵੱਲ ਲਾਉਣਾ ਚਾਹੁੰਦੇ ਹਨ। ਜਦਕਿ ਸਰਕਾਰ ਦੇ ਮੰਤਰੀਆਂ ਨੇ ਬੀਤੇ ਦਿਨ ਕਿਹਾ ਸੀ ਕਿ ਜੇ ਕੇਂਦਰ ਦੀ ਟੀਮ ਪੰਜਾਬ ਆਉਂਦੀ ਹੈ ਤਾਂ ਉਸ ਨੂੰ ਸਰਵੇਖਣ ਨਹੀਂ ਕਰਨ ਦਿੱਤਾ ਜਾਵੇਗਾ ਪਰ ਉਸ ਵਿਚਾਲੇ ਸਰਕਾਰ ਦਾ ਅਜਿਹਾ ਪੱਤਰ ਨਿਕਲ ਕੇ ਸਾਹਮਣੇ ਆਉਣਾ ਕਈ ਸਵਾਲ ਖੜੇ ਕਰਦਾ ਹੈ। (Open Debate Challenge)

ETV Bharat Logo

Copyright © 2024 Ushodaya Enterprises Pvt. Ltd., All Rights Reserved.