ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸੂਬੇ ਦੇ ਰਾਜਪਾਲ ਪ੍ਰਤੀ ਟਕਰਾਅ ਵਾਲੇ ਰਵੱਈਏ ਨੂੰ ਪੂਰੀ ਤਰ੍ਹਾਂ ਗੈਰ-ਪੇਸ਼ੇਵਰ, ਬੇਲੋੜਾ ਅਤੇ ਗੈਰ-ਜ਼ਰੂਰੀ ਕਰਾਰ ਦਿੰਦਿਆਂ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਗਵੰਤ ਮਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਨਾਲ ਸਰਕਾਰ ਦੀਆਂ ਪ੍ਰਸ਼ਾਸ਼ਨਿਕ ਨਕਾਮੀਆਂ ਨੂੰ ਲੁਕਾਉਣ ਲਈ ਹਨ।
ਸੁਨੀਲ ਜਾਖੜ ਨੇ ਚੁੱਕੇ ਕਈ ਸਵਾਲ: ਸੁਨੀਲ ਜਾਖੜ ਨੇ ਕਿਹਾ ਕਿ ਜਿਸ ਕੌੜੀ ਸਚਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਹ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਡਰ ਅਤੇ ਬੇਵਸੀ ਦਾ ਮਾਹੌਲ ਹੈ, ਕਿਉਂਕਿ ਜੇਲ੍ਹਾਂ ਦੇ ਅੰਦਰੋਂ ਗੈਂਗਸਟਰ ਆਪਣਾ ਰਾਜ ਚਲਾ ਰਹੇ ਹਨ ਅਤੇ ਇੱਥੋਂ ਤੱਕ ਕਿ ਛੋਟੇ ਦੁਕਾਨਦਾਰਾਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਨਸ਼ੇ ਦੀ ਜ਼ਿਆਦਾ ਵਰਤੋਂ ਕਾਰਨ ਮੌਤਾਂ ਦੀਆਂ ਰੋਜ਼ਾਨਾ ਰਿਪੋਰਟਾਂ ਆਉਂਦੀਆਂ ਹਨ। ਪੁਲਿਸ ਅਧਿਕਾਰੀ ਜ਼ਮਾਨਤ 'ਤੇ ਆਏ ਗੈਂਗਸਟਰਾਂ ਦੀਆਂ ਜਨਮ ਦਿਨ ਪਾਰਟੀਆਂ ‘ਚ ਨੱਚਦੇ ਦੇਖੇ ਜਾਂਦੇ ਹਨ।
ਲੋਕਾਂ ਦਾ ਧਿਆਨ ਭਟਕਾਉਣ ਦਾ ਇੱਕ ਹੋਰ ਡਰਾਮਾ: ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਸਲੀਅਤ ਤੋਂ ਭੱਜ ਰਹੇ ਹਨ ਅਤੇ ਸਿਰਫ ਇਸ਼ਤਿਹਾਰਾਂ ਰਾਹੀਂ ਆਪਣੀ ਛਵੀ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਨੂੰ ਲੋਕਾਂ ਦਾ ਧਿਆਨ ਭਟਕਾਉਣ ਦਾ ਇੱਕ ਹੋਰ ਡਰਾਮਾ ਕਰਾਰ ਦਿੰਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਨੂੰ ਮਾਣਯੋਗ ਰਾਜਪਾਲ ਨੂੰ ਮਿਲਣ ਅਤੇ ਉਹ ਜਾਣਕਾਰੀ ਦੇਣ ਵਿਚ ਕੀ ਇਤਰਾਜ ਹੈ, ਜੋ ਉਹ ਟੈਲੀਵਿਜ਼ਨ 'ਤੇ ਦੱਸਦੇ ਰਹਿੰਦੇ ਹਨ। ਸੂਬੇ ਦੇ ਇੱਕ ਸੰਵਿਧਾਨਕ ਮੁਖੀ ਕੋਲ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਤੋਂ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ।
- Haryana SGMC: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਬੰਧਕੀ ਇਕੱਤਰਤਾਵਾਂ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਗਾਈ ਰੋਕ
- Women Equality Day: ਆਧੁਨਿਕਤਾ ਵੱਲ ਵੱਧਦਾ ਪੰਜਾਬ ਪਰ ਔਰਤਾਂ ਨੂੰ ਅੱਜ ਤੱਕ ਨਹੀਂ ਮਿਲੀ ਸਮਾਜਿਕ ਬਰਾਬਰਤਾ, ਦੇਖੋ ਖਾਸ ਰਿਪੋਰਟ
- Transfer bribe DSP: ਭ੍ਰਿਸ਼ਟਾਚਾਰ ਮਾਮਲੇ 'ਚ ਦੋ ਦਿਨਾਂ ਰਿਮਾਂਡ 'ਤੇ ਚੱਲਦੇ DSP ਦੀ ਬਦਲੀ ਨੇ ਛੇੜੀ ਚਰਚਾ
ਮੁੱਖ ਮੰਤਰੀ ਨੇ ਆਪਣੀਆਂ ਅਸਫਲਤਾਵਾਂ ਤੋਂ ਕੁਝ ਨਹੀਂ ਸਿੱਖਿਆ: ਸੁਨੀਲ ਜਾਖੜ ਨੇ ਦੁਹਰਾਉਂਦੇ ਹੋਏ ਕਿਹਾ ਕਿ ਇਹ ਬਚਕਾਨਾ ਪਹੁੰਚ ਇੱਕ ਪ੍ਰਸ਼ਾਸਨਿਕ ਅਣਹੋਂਦ ਵੱਲ ਦੇਖ ਰਹੇ ਸੂਬੇ ਲਈ ਬਹੁਤ ਮਾੜੀ ਹੈ। ਅਸੀਂ ਇਸ ਨੂੰ ਹਾਲ ਹੀ ਵਿੱਚ ਹੜ੍ਹਾਂ ਦੌਰਾਨ ਦੇਖਿਆ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਆਪਣੇ ਗੰਭੀਰ ਫਰਜਾਂ ਨੂੰ ਨਿਭਾਉਣ ਵਿਚ ਅਸਮਰਥ ਰਹੀ ਹੈ ਤੇ ਲੋਕਾਂ ਨੇ ਇਸ ਡਰਾਵਣੇ ਮੰਜ਼ਰ ਨੂੰ ਬਹੁਤ ਨੇੜਿਓ ਵੇਖਿਆ ਹੈ। ਸਾਡੇ ਤਾਂ ਅਜਿਹਾ ਸਿਸਟਮ ਹੈ ਜਿੱਥੇ ਇੱਕ ਆਮ ਵਿਅਕਤੀ ਵੀ ਆਰ.ਟੀ.ਆਈ. ਰਾਹੀਂ ਜਾਣਕਾਰੀ ਮੰਗ ਸਕਦਾ ਹੈ। ਰਾਜਪਾਲ ਵਲੋਂ ਚੁੱਕੇ ਗਏ ਸਵਾਲ ਜਾਇਜ਼ ਹਨ ਅਤੇ ਮੁੱਖ ਮੰਤਰੀ ਨੂੰ ਇੱਕ ਪੱਤਰ ਰਾਹੀਂ ਇਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਇਸ ਨੂੰ ਜਨਤਕ ਤਮਾਸ਼ੇ ਵਿੱਚ ਬਦਲਣ ਦਾ ਇਹ ਰਾਹ ਚੁਣਨਾ ਦੁਹਰਾਉਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਆਪਣੀਆਂ ਅਸਫਲਤਾਵਾਂ ਤੋਂ ਕੁਝ ਨਹੀਂ ਸਿੱਖਿਆ ਹੈ। (ਪ੍ਰੈਸ ਨੋਟ)