ਚੰਡੀਗੜ੍ਹ: ਭੁਲੱਥ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਗਰਜਦੇ ਨਜ਼ਰ ਆਏ। ਮੋਦੀ ਸਰਕਾਰ ਦੀਆ ਨੀਤੀਆਂ ਖਿਲਾਫ਼ ਭਾਜਪਾ ਵੱਡਾ ਮੋਰਚਾ ਖੋਲਣ(A big front against the Modi government) ਜਾ ਰਹੀ ਹੈ।ਸੁਖਪਾਲ ਖਹਿਰਾ ਵੱਲੋਂ ਆਲ ਇੰਡੀਆ ਕਿਸਾਨ ਕਾਂਗਰਸ ਦੇ ਬੈਨਰ(Under the banner of All India Congress) ਹੇਠ 9 ਦਸੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਗਈ ਹੈ। ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਹਰੀਆਂ ਹਰੀਆਂ ਪੱਗਾਂ ਬੰਨ੍ਹ ਕੇ ਆਉਣ ਲਈ ਕਿਹਾ ਗਿਆ ਹੈ, ਇਹ ਪ੍ਰੋਗਰਾਮ ਕਿਸਾਨਾਂ ਨੂੰ ਸਮਰਪਿਤ ਹੋਵੇਗਾ। ਸੁਖਪਾਲ ਖਹਿਰਾ ਨੇ ਜਾਣਕਾਰੀ ਦਿੱਤੀ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਪ੍ਰਤੀ ਝੁਕਾਅ ਦੇ ਵਿਰੋਧ ਵਿਚ ਕਾਂਗਰਸ ਇਹ ਵੱਡਾ ਇਕੱਠ ਕਰਨ ਜਾ ਰਹੀ ਹੈ।
ਖਹਿਰਾ ਨੇ ਕੀਤੀ ਅਪੀਲ: ਸੁਖਪਾਲ ਖਹਿਰਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਜਾਰੀ ਕਰਕੇ 9 ਦਸੰਬਰ ਜੰਤਰ ਮੰਤਰ ਕਾਲ ਬਾਰੇ ਜਾਣਕਾਰੀ ਦਿੱਤੀ।ਇਸ ਵੀਡੀਓ ਵਿਚ ਉਹ ਆਲ ਇੰਡੀਆ ਕਿਸਾਨ ਕਾਂਗਰਸ ਦੀ ਮਜ਼ਬੂਤੀ ਦਾ ਜ਼ਿਕਰ ਕਰ ਰਹੇ ਹਨ।ਆਲ ਇੰਡੀਆਂ ਕਾਂਗਰਸ ਵੱਲੋਂ ਹੀ ਜੰਤਰ ਮੰਤਰ ਵਿਚ (Jantar Mantra will be performed) ਪ੍ਰਦਰਸ਼ਨ ਕੀਤਾ ਜਾਵੇਗਾ।
ਕਿਸਾਨਾਂ ਦਾ ਸੰਘਰਸ਼ ਜਾਰੀ: ਬੇਸ਼ੱਕ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਦਾ ਸੰਘਰਸ਼ ਖ਼ਤਮ ਹੋ ਗਿਆ (struggle of farmers from the borders ended) ਹੋਵੇ ਪਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਸਮੇਂ ਸਮੇਂ ਤੇ ਇਸ ਸੰਘਰਸ਼ ਨੂੰ ਸਿਆਸੀ ਤੂਲ ਵੀ ਦਿੱਤੀ ਜਾਂਦੀ ਰਹੀ ਅਤੇ ਕਈ ਸਿਆਸੀ ਪਾਰਟੀਆਂ ਵੱਲੋਂ ਕਿਸਾਨੀ ਹਿਤੇਸ਼ੀ ਹੋਣ ਦਾ ਨਾਅਰਾ ਵੀ ਮਾਰਿਆ ਗਿਆ। ਪਰ ਕਿਸੇ ਵੀ ਪਾਰਟੀ ਦੀ ਸੱਤਾ ਹੋਵੇ ਜਾਂ ਕੋਈ ਵੀ ਸਿਆਸੀ ਪਾਰਟੀ ਹੋਵੇ ਕਿਸਾਨਾਂ, ਮਜ਼ਦੁਰ ਵਰਗ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਹਮੇਸ਼ਾ ਸੜਕਾਂ ਤੇ ਹੀ ਉਤਰਣਾ ਪੈਂਦਾ ਰਿਹਾ। ਅੱਜ ਵੀ ਕਿਸਾਨਾਂ ਵੱਲੋਂ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਇਕ ਮਾਰਚ ਕੱਢਿਆ ਗਿਆ ਜੋ ਕਿ ਚੰਡੀਗੜ ਦੇ ਰਾਜ ਭਵਨ ਜਾ ਕੇ ਸਮਾਪਤ ਹੋਇਆ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਹ ਵੀ ਪੜ੍ਹੋ: ਕਿਸਾਨਾਂ ਨੇ ਏਡੀਸੀ ਨੂੰ ਸੌਪਿਆਂ ਮੰਗ ਪੱਤਰ, 8 ਮੈਂਬਰੀ ਵਫਦ ਦੀ ਰਾਜਪਾਲ ਨਾਲ ਮੰਗਾਂ ਨੂੰ ਲੈਕੇ ਮੁਲਾਕਾਤ
ਕਿਸਾਨੀ ਸੰਘਰਸ਼ ਵਿਚ ਹਰੇ ਰੰਗ ਦਾ ਕੀ ਮਹੱਤਵ: ਹਰਾ ਰੰਗ ਹਰੀ ਕ੍ਰਾਂਤੀ ਅਤੇ ਹਰਿਆਲੀ (Green color symbolizes green revolution ) ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਿਸਦਾ ਕਿਸਾਨੀ ਨਾਲ ਗੂੜਾ ਨਾਤਾ ਹੈ। ਇਸ ਲਈ ਕਿਸਾਨੀ ਸੰਘਰਸ਼ ਵਿਚ ਹਰੇ ਝੰਡੇ ਝੂਲਦੇ ਰਹੇ ਅਤੇ ਕਿਤੇ ਕਿਤੇ ਕ੍ਰਾਂਤੀ ਦਾ ਪ੍ਰਤੀਕ ਬਸੰਤੀ ਰੰਗ ਵੀ ਹਰੇ ਰੰਗ ਦਾ ਸੁਮੇਲ ਬਣਿਆ। 60 ਦੇ ਦਹਾਕੇ ਤੋਂ ਪਹਿਲਾਂ ਦੇਸ਼ ਭੁੱਖਮਰੀ ਦੀ ਹਾਲਤ ਚੋਂ ਗੁਜਰ ਰਿਹਾ ਸੀ। ਇਸੇ ਦੌਰਾਨ ਜਦੋਂ ਹਰੀ ਕ੍ਰਾਂਤੀ ਆਈ ਤਾਂ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਭਰਨ ਵਿਚ ਅਹਿਮ ਭੂਮਿਕਾ ਨਿਭਾਈ।ਹਰੀ ਕ੍ਰਾਂਤੀ ਖੁਸ਼ਹਾਲੀ ਲੈ ਕੇ ਆਈ ਇਸੇ ਲਈ ਕਿਸਾਨੀ ਨਾਲ ਹਰੇ ਰੰਗ ਦਾ ਗੂੜਾ ਨਾਤਾ ਹੈ।