ਚੰਡੀਗੜ੍ਹ ਡੈਸਕ : ਪੰਜਾਬ ਵਿੱਚ ਹੜ੍ਹਾਂ ਅਤੇ ਮੀਂਹ ਕਾਰਨ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨ ਵੀ ਲਗਾਤਾਰ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਈ ਥਾਵਾਂ ਉੱਤੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਹੜ੍ਹ ਪੀੜਤ ਲੋਕਾਂ ਅਤੇ ਕਿਸਾਨਾਂ ਲਈ ਸਰਕਾਰ ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗਿਆ ਹੈ। ਕਿਸਾਨ ਕਹਿ ਰਹੇ ਹਨ ਕਿ ਸਰਕਾਰ ਸਿਰਫ 6800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲੋਕਾਂ ਨੂੰ ਮੁਆਵਜ਼ਾ ਵੰਡ ਰਹੀ ਹੈ। ਇਸੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਉੱਤੇ ਟਵੀਟ ਕੀਤਾ ਹੈ।
-
ਮੁਰਗ਼ੀਆਂ ਬੱਕਰੀਆਂ ਦੇ ਪੈਸੇ ਦੇਣ ਵਾਲਾ @BhagwantMann ਹੁਣ ਇੱਕ ਏਕੜ ਫਸਲ ਦੇ ਨੁਕਸਾਨ ਦਾ 6800 ਰੁਪਏ ਦੇਣ ਉੱਪਰ ਆ ਡਿਗਿਆ ਹੈ ਜਿਸ ਵਿੱਚੋਂ ਮਾਲ ਅਫਸਰ ਵੀ ਪੈਸੇ ਖਾ ਰਹੇ ਹਨ। ਕੀ ਇਹ ਹੈ ਤੁਹਾਡਾ ਫਰਜੀ ਬਦਲਾਉ - ਖਹਿਰਾ @INCPunjab pic.twitter.com/TxuReZVCbs
— Sukhpal Singh Khaira (@SukhpalKhaira) August 24, 2023 " class="align-text-top noRightClick twitterSection" data="
">ਮੁਰਗ਼ੀਆਂ ਬੱਕਰੀਆਂ ਦੇ ਪੈਸੇ ਦੇਣ ਵਾਲਾ @BhagwantMann ਹੁਣ ਇੱਕ ਏਕੜ ਫਸਲ ਦੇ ਨੁਕਸਾਨ ਦਾ 6800 ਰੁਪਏ ਦੇਣ ਉੱਪਰ ਆ ਡਿਗਿਆ ਹੈ ਜਿਸ ਵਿੱਚੋਂ ਮਾਲ ਅਫਸਰ ਵੀ ਪੈਸੇ ਖਾ ਰਹੇ ਹਨ। ਕੀ ਇਹ ਹੈ ਤੁਹਾਡਾ ਫਰਜੀ ਬਦਲਾਉ - ਖਹਿਰਾ @INCPunjab pic.twitter.com/TxuReZVCbs
— Sukhpal Singh Khaira (@SukhpalKhaira) August 24, 2023ਮੁਰਗ਼ੀਆਂ ਬੱਕਰੀਆਂ ਦੇ ਪੈਸੇ ਦੇਣ ਵਾਲਾ @BhagwantMann ਹੁਣ ਇੱਕ ਏਕੜ ਫਸਲ ਦੇ ਨੁਕਸਾਨ ਦਾ 6800 ਰੁਪਏ ਦੇਣ ਉੱਪਰ ਆ ਡਿਗਿਆ ਹੈ ਜਿਸ ਵਿੱਚੋਂ ਮਾਲ ਅਫਸਰ ਵੀ ਪੈਸੇ ਖਾ ਰਹੇ ਹਨ। ਕੀ ਇਹ ਹੈ ਤੁਹਾਡਾ ਫਰਜੀ ਬਦਲਾਉ - ਖਹਿਰਾ @INCPunjab pic.twitter.com/TxuReZVCbs
— Sukhpal Singh Khaira (@SukhpalKhaira) August 24, 2023
ਕੀ ਲਿਖਿਆ ਟਵੀਟ ਵਿੱਚ : ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ ਕਿ ਮੁਰਗ਼ੀਆਂ ਬੱਕਰੀਆਂ ਦੇ ਪੈਸੇ ਦੇਣ ਵਾਲਾ ਭਗਵੰਤ ਮਾਨ ਹੁਣ ਇੱਕ ਏਕੜ ਫਸਲ ਦੇ ਨੁਕਸਾਨ ਦਾ 6800 ਰੁਪਏ ਦੇਣ ਉੱਪਰ ਆ ਡਿਗਿਆ ਹੈ। ਖਹਿਰਾ ਨੇ ਲਿਖਿਆ ਹੈ ਕਿ ਇਸ ਵਿੱਚੋਂ ਵੀ ਮਾਲ ਅਫਸਰ ਪੈਸੇ ਖਾ ਰਹੇ ਹਨ। ਖਹਿਰਾ ਨੇ ਸਵਾਲ ਕੀਤਾ ਹੈ ਕਿ ਕੀ ਇਹ ਹੈ ਤੁਹਾਡਾ ਫਰਜੀ ਬਦਲਾਉ।
- ਗੁਰਦਾਸਪੁਰ ਦੇ ਦੋ ਦਾਅਵੇਦਾਰ ਸਿਆਸੀ ਦੌੜ ਤੋਂ ਬਾਹਰ, ਹੁਣ ਭਾਜਪਾ ਕਿਵੇਂ ਬਚਾਵੇਗੀ ਆਪਣਾ ਸਿਆਸੀ ਕਿਲ੍ਹਾ, ਦੇਖੋ ਖਾਸ ਰਿਪੋਰਟ
- Rajguru: ਅਮਰ ਸ਼ਹੀਦ ਰਾਜਗੁਰੂ ਦੇ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਮਾਨ ਨੇ ਕੀਤਾ ਯਾਦ, ਕਿਹਾ- ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਨਾਮ
- ਪੰਜਾਬ ਅਤੇ ਪੰਥ ਬੈਚੇਨ ਵਾਲੇ ਬਿਆਨ ਦੇ ਕੀ ਮਾਇਨੇ? ਕੀ ਭਾਜਪਾ ਪੰਜਾਬ ਵਿਚ ਪੰਥਕ ਮੁੱਦਿਆਂ ਨੂੰ ਬਣਾਉਣਾ ਚਾਹੁੰਦੀ ਹੈ ਅਧਾਰ, ਦੇਖੋ ਖਾਸ ਰਿਪੋਰਟ
ਇਹ ਵੀ ਯਾਦ ਰਹੇ ਕਿ ਕਿਸਾਨਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨ ਅਤੇ ਕਾਂਗਰਸ ਪਾਰਟੀ ਸਰਕਾਰ ਤੋਂ ਮੁਆਵਜ਼ਾ ਮੰਗ ਰਹੀ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਾਅਵਾ ਕੀਤਾ ਸੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਖਲੋਤੇ ਹਨ। ਉਨ੍ਹਾਂ ਵੱਲੋਂ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਪ੍ਰਦਰਸ਼ਨ ਦੌਰਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ 2024 ਵਿੱਚ ਸਰਕਾਰ ਨਾਲ ਆਪਣਾ ਹਿਸਾਬ ਬਰਾਬਰ ਕਰ ਲੈਣਗੇ।