ਜ਼ੀਰਕਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਰਾਸ਼ਨ ਘੁਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਕਾਂਗਰਸੀਆਂ ਜਿਨ੍ਹਾਂ ਨੇ ਗਰੀਬਾਂ ਲਈ ਆਏ ਰਾਸ਼ਨ ਦਾ ਘੁਟਾਲਾ ਕੀਤਾ, ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਲਈ ਵੀ ਆਖਿਆ।
-
While demanding a CBI probe into #RationScam against Congressmen who embezzled ration meant for the poor, SAD president S. Sukhbir Singh Badal said culprits must be brought to book. He also asked the Congress govt to reduce petrol & diesel prices by Rs10/ litre. 1/3#PunjabBachao pic.twitter.com/tkIefFaylJ
— Shiromani Akali Dal (@Akali_Dal_) July 7, 2020 " class="align-text-top noRightClick twitterSection" data="
">While demanding a CBI probe into #RationScam against Congressmen who embezzled ration meant for the poor, SAD president S. Sukhbir Singh Badal said culprits must be brought to book. He also asked the Congress govt to reduce petrol & diesel prices by Rs10/ litre. 1/3#PunjabBachao pic.twitter.com/tkIefFaylJ
— Shiromani Akali Dal (@Akali_Dal_) July 7, 2020While demanding a CBI probe into #RationScam against Congressmen who embezzled ration meant for the poor, SAD president S. Sukhbir Singh Badal said culprits must be brought to book. He also asked the Congress govt to reduce petrol & diesel prices by Rs10/ litre. 1/3#PunjabBachao pic.twitter.com/tkIefFaylJ
— Shiromani Akali Dal (@Akali_Dal_) July 7, 2020
ਜ਼ੀਰਕਪੁਰ ਵਿੱਚ ਇੱਕ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਇੱਕ ਵਾਰ ਪੰਜਾਬ ਸਰਕਾਰ ਤੇਲ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰੇ, ਇਸ ਮਗਰੋਂ ਉਹ ਕੇਂਦਰ ਨੂੰ ਵੀ ਅਜਿਹਾ ਹੀ ਕਰਨ ਵਾਸਤੇ ਆਖਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਪੈਟਰੋਲ ਅਤੇ ਡੀਜ਼ਲ 'ਤੇ ਆਬਕਾਰੀ ਡਿਊਟੀ ਘਟਾਉਣ ਦੀ ਮੰਗ ਕੀਤੀ ਸੀ।
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਕੋਈ ਵੀ ਵਿਦਿਆਰਥੀ ਇਸ ਲਈ ਨਿਸ਼ਾਨਾ ਨਾ ਬਣਾਇਆ ਜਾਵੇ ਕਿਉਂਕਿ ਉਸਦੇ ਮਾਪੇ ਕੋਰੋਨਾ ਸੰਕਟ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਕਟੌਤੀ ਕਾਰਨ ਫੀਸਾਂ ਭਰਨ ਵਿੱਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਅਜਿਹੇ ਵਿਦਿਆਰਥੀਆਂ ਦੀ ਛੇ ਮਹੀਨੇ ਦੀ ਫੀਸ ਪੇਸ਼ਗੀ ਅਦਾ ਕਰ ਕੇ ਇਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਮੁਆਵਜ਼ਾ ਅਦਾ ਕਰਨਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਸਰਕਾਰ ਨੂੰ ਤੇਲ ਕੀਮਤਾਂ ਅਤੇ ਬਿਜਲੀ ਦਰਾਂ ਤੇ ਹੋਰ ਟੈਕਸਾਂ ਵਿਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕਾਂਗਰਸੀਆਂ ਵੱਲੋਂ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, 4 ਹਜ਼ਾਰ ਕਰੋੜ ਰੁਪਏ ਦੇ ਬੀਜ ਘੁਟਾਲੇ ਅਤੇ ਹੁਣ ਤਾਜ਼ਾ ਬੀਮਾ ਘੁਟਾਲੇ ਸਮੇਤ ਲੜੀਵਾਰ ਘੁਟਾਲਿਆਂ ਰਾਹੀਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਾਰਨ ਅਜਿਹਾ ਹੋਇਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸੂਬੇ ਦੇ ਹਰ ਪਿੰਡ ਤੇ ਕਸਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਇਕ ਬੇਵਿਸਾਹੀ ਮਤਾ ਪਾਸ ਕੀਤਾ ਗਿਆ ਹੈ ਤੇ ਹੁਣ ਕਾਂਗਰਸ ਸਰਕਾਰ ਦੇ ਦਿਨ ਥੋੜੇ ਰਹਿ ਗਏ ਹਨ।
ਮਜੀਠੀਆ ਨੇ ਕਿਹਾ ਕਿ ਜਿਹੜੇ ਬੱਚਿਆਂ ਦੇ ਮਾਪਿਆਂ ਦੀ ਮਹਾਂਮਾਰੀ ਦੌਰਾਨ ਨੌਕਰੀ ਚਲੀ ਗਈ ਜਾਂ ਵਪਾਰਕ ਨੁਕਸਾਨ ਹੋਇਆ ਤੇ ਉਹ ਫੀਸ ਭਰਨ ਤੋਂ ਅਸਮਰਥ ਹਨ, ਅਜਿਹੇ ਬੱਚਿਆਂ ਦੀ ਛੇ ਮਹੀਨੇ ਦੀ ਫੀਸ ਸਰਕਾਰ ਨੂੰ ਭਰਨੀ ਚਾਹੀਦੀ ਹੈ।