ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵੱਡੀ ਕਾਰਵਾਈ ਵਿੱਢਣ ਜਾ ਰਹੇ ਹਨ। ਦਰਅਸਲ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਐੱਮ ਮਾਨ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਲਈ ਦੁਪਹਿਰ 12 ਵਜੇ ਦੇ ਕਰੀਬ ਪਹੁੰਚ ਰਹੇ ਹਨ। ਮਾਮਲਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ 1 ਨਵੰਬਰ ਨੂੰ ਪੰਜਾਬ ਡੇਅ ਮੌਕੇ ਐੱਸਵਾਈਐੱਲ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇਣ ਤੋਂ ਬਾਅਦ ਬੁਲਾਈ ਗਈ ਬਹਿਸ 'ਚ ਮੁੱਖ ਮੰਤਰੀ ਵੱਲੋਂ ਬਾਦਲ ਪਰਿਵਾਰ 'ਤੇ ਲਾਏ ਗਏ ਇਲਜ਼ਾਮਾਂ ਨਾਲ ਸਬੰਧਿਤ ਹੈ।
ਮੁਆਫੀ ਮੰਗਣ ਲਈ ਭੇਜਿਆ ਸੀ ਨੋਟਿਸ: ਦਰਅਸਲ, ਬੀਤੇ ਵਰੇ ਇੱਕ ਨਵੰਬਰ ਨੂੰ ਸੀਐੱਮ ਮਾਨ ਨੇ ਸੰਤਲੁਜ ਯਮੁਨਾ ਲਿੰਕ ਨਹਿਰ ਤਹਿਤ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਲੈਕੇ ਸਿੱਧੇ ਤੌਰ ਉੱਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ ਨੂੰ ਟਾਰਗੇਟ ਕੀਤਾ ਸੀ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ 17 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਸੀਐੱਮ ਮਾਨ ਨੇ ਬਾਦਲ ਪਰਿਵਾਰ ਦੇ ਮਾਣ-ਸਨਮਾਨ ਨੂੰ ਢਾਹ ਲਾਈ ਹੈ। ਇਸ ਲਈ ਨੋਟਿਸ ਮਿਲਣ ਦੇ 5 ਦਿਨਾਂ ਅੰਦਰ ਸੀਐੱਮ ਮਾਨ ਮੁਆਫ਼ੀ ਮੰਗਣ ਅਤੇ ਜੇਕਰ ਸੀਐਮ ਭਗਵੰਤ ਮਾਨ ਮੁਆਫ਼ੀ ਨਹੀਂ ਮੰਗਦੇ, ਤਾਂ ਫਿਰ ਉਨ੍ਹਾਂ ਖਿਲਾਫ ਮਾਣਹਾਨੀ ਦਾ ਕੇਸ ਠੋਕਿਆ ਜਾਵੇਗਾ। ਇਸ ਨੋਟਿਸ ਤੋਂ ਬਾਅਦ ਵੀ ਸੀਐੱਮ ਮਾਨ ਆਪਣੇ ਬਿਆਨ ਉੱਤੇ ਬਜ਼ਿੱਦ ਖੜ੍ਹੇ ਰਹੇ ਅਤੇ ਅਕਾਲੀ ਦਲ ਪ੍ਰਧਾਨ ਨੇ ਅੱਜ ਇਹ ਕਾਰਵਾਈ ਕਰਨ ਦੀ ਚਾਰਾਜੋਈ ਆਰੰਭੀ।
- ਪਠਾਨਕੋਟ ਦਾ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ, ਫਰਜ਼ੀ ਏਜੰਟ ਦੇ ਧੋਖੇ ਦਾ ਹੋਇਆ ਸ਼ਿਕਾਰ, ਪੁਲਿਸ ਨੇ ਅਰੰਭੀ ਕਾਰਵਾਈ
- ਲੁਧਿਆਣਾ 'ਚ ਦੁਕਾਨਾਂ ਸੀਲ ਹੋਣ ਮਗਰੋਂ ਵਿਧਾਇਕ ਨੇ ਲਿਆ ਵੱਡਾ ਐਕਸ਼ਨ, ਖੋਲ੍ਹ ਦਿੱਤੇ ਦੁਕਾਨਾਂ ਦੇ ਸ਼ਟਰ, ਜਾਣੋਂ ਮਾਮਲਾ
- ਦਿਵਿਆ ਪਾਹੂਜਾ ਕਤਲ ਕਾਂਡ ਦੇ 2 ਮੁਲਜ਼ਮਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ, ਖ਼ਬਰ ਦੇਣ 'ਤੇ 50 ਹਜ਼ਾਰ ਰੁਪਏ ਦਾ ਇਨਾਮ
ਨਕਾਰੇ ਸਾਰੇ ਇਲਜ਼ਾਮ: ਤੱਥਾਂ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ਨੇ ਉਸ ਸਮੇਂ ਇਹ ਵੀ ਜ਼ਿਕਰ ਕੀਤਾ ਸੀ ਕਿ ਬਿਨਾਂ ਕਿਸੇ ਰਿਕਾਰਡ ਜਾਂ ਇਤਿਹਾਸ ਉੱਤੇ ਝਾਤੀ ਮਾਰੇ ਪੰਜਾਬ ਦੇ ਮੁੱਖ ਮੰਤਰੀ ਬਾਦਲ ਪਰਿਵਾਰ ਖ਼ਿਲਾਫ਼ ਪਾਣੀਆਂ ਦੀ ਵੰਡ ਨੂੰ ਲੈਕੇ ਭੰਡੀ ਪ੍ਰਚਾਰ ਕਰ ਰਹੇ ਨੇ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦਾ ਅਕਸ ਖਰਾਬ ਕਰਨ ਲਈ ਇਹ ਦਾਅਵਾ ਕੀਤਾ ਗਿਆ ਕਿ 1998 ਵਿਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਬਾਲਾਸਰ ਵਿੱਚ ਬਾਦਲ ਫਾਰਮ ਤੱਕ ਨਹਿਰ ਲੁਆਉਣ ਲਈ ਭਾਖੜਾ ਮੇਨ ਲਾਈਨ ਨਹਿਰ ਦੀ ਉਚਾਈ ਹੋਰ ਚੁੱਕੀ। ਜਦੋਂ ਕਿ ਦੇਵੀ ਲਾਲ 1977 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਅਤੇ ਬਾਲਾਸਰ ਬ੍ਰਾਂਚ 12 ਮਾਰਚ 1964 ਨੂੰ ਹੋਂਦ ਵਿਚ ਆਈ ਸੀ। ਉਨ੍ਹਾਂ ਕਿਹਾ ਕਿ ਬਾਲਾਸਰ ਬ੍ਰਾਂਚ ਪੁਰਾਣੀ ਬ੍ਰਾਂਚ ਦਾ ਹਿੱਸਾ ਹੈ, ਜੋ ਅੱਗੇ ਭਾਖੜਾ ਨਹਿਰੀ ਪ੍ਰਣਾਲੀ ਦੀ ਪੰਜੋਆਣਾ ਪ੍ਰਣਾਲੀ ਦਾ ਹਿੱਸਾ ਹੈ।