ਚੰਡੀਗੜ੍ਹ : ਸਮਾਰਟ ਫੋਨ ਆਧੁਨਿਕ ਦੌਰ ਵਿੱਚ ਸਭ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਬੱਚੇ ਵੀ ਇਸ ਦੀ ਲਤ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਸਿੱਖਿਆ ਪ੍ਰਣਾਲੀ ਨੂੰ ਸਮਾਰਟ ਫੋਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਕੋਰੋਨਾ ਕਾਲ ਤੋਂ ਜਿਸ ਦੌਰ ਦੀ ਸ਼ੁਰੂਆਤ ਹੋਈ, ਉਹ ਦੌਰ ਹੁਣ ਆਧੁਨਿਕ ਸਿੱਖਿਆ ਪ੍ਰਣਾਲੀ ਲਈ ਖ਼ਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਬੱਚਿਆਂ ਦੀ ਮਾਨਸਿਕਤਾ, ਭਾਵਾਤਮਕਤਾ, ਬੌਧਿਕਤਾ ਅਤੇ ਕਲਾਸ ਰੂਮ ਕਲਚਰ ਨੂੰ ਸਮਾਰਟਫੋਨ ਪ੍ਰਭਾਵਿਤ ਕਰਦਾ ਜਾ ਰਿਹਾ। ਪੰਜਾਬ ਦੇ ਸਕੂਲਾਂ ਵਿਚ ਵੀ ਸਮਾਰਟ ਫੋਨ ਦਾ ਰੁਝਾਨ ਵਧਿਆ ਹੋਇਆ ਹੈ।
ਯੂਨੈਸਕੋ ਦੀ ਰਿਪੋਰਟ 'ਚ ਖੁਲਾਸੇ
UNESCO ਦਾ ਕੀ ਕਹਿਣਾ: ਯੂਨੈਸਕੋ ਦੀ ਡਾਇਰੈਕਟਰ ਜਨਰਲ ਆਂਦਰੇ ਅਜੌਲੇ ਦਾ ਕਹਿਣਾ ਹੈ ਕਿ "ਡਿਜੀਟਲ ਕ੍ਰਾਂਤੀ ਵਿੱਚ ਅਥਾਹ ਸੰਭਾਵਨਾਵਾਂ ਹਨ, ਪਰ ਜਿਵੇਂ ਸਮਾਜ ਵਿੱਚ ਇਸਨੂੰ ਕਿਵੇਂ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ, ਇਸ ਲਈ ਚੇਤਾਵਨੀਆਂ ਦਿੱਤੀਆਂ ਗਈਆਂ ਹਨ। ਉਸੇ ਤਰ੍ਹਾਂ ਸਿੱਖਿਆ ਵਿੱਚ ਇਸ ਦੀ ਵਰਤੋਂ ਦੇ ਤਰੀਕੇ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।" 14 ਦੇਸ਼ਾਂ ਵਿਚ ਇਸ ਦਾ ਨਾਂ ਪੱਖੀ ਅਸਰ ਹੋਇਆ ਹੈ।
ਸਮਾਰਟਫੋਨ ਕਾਰਨ ਹੇਠਾਂ ਰਿਹਾ ਸਿੱਖਿਆ ਦਾ ਮਿਆਰ ਪੰਜਾਬ 'ਚ ਕੀ ਹਾਲਾਤ: ਪੰਜਾਬ ਦੀ ਗੱਲ ਕਰੀਏ, ਤਾਂ ਸਾਲ 2020 ਵਿੱਚ ਕੈਪਟਨ ਸਰਕਾਰ ਵੱਲੋਂ 1.78 ਲੱਖ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ। ਕੋਰੋਨਾ ਕਾਲ ਤੋਂ ਬਾਅਦ ਹੁਣ ਤੱਕ ਤਕਰੀਬਨ 95 ਫੀਸਦੀ ਵਿਦਿਆਰਥੀ ਪੜ੍ਹਾਈ ਲਈ ਸਮਾਰਟ ਫੋਨ ਦੀ ਵਰਤੋਂ ਕਰਨ ਲੱਗੇ ਹਨ। ASER ਸਰਵੇਖਣ ਦੇ ਮੁਤਾਬਿਕ 2018 ਵਿੱਚ ਗ੍ਰਾਮੀਣ ਭਾਰਤ ਵਿੱਚ ਸਮਾਰਟਫ਼ੋਨ ਦੀ ਉਪਲਬਧਤਾ 36.5% ਸੀ, ਜੋ 2020 ਵਿੱਚ 61.8% ਅਤੇ 2021 ਵਿੱਚ 67.6% ਹੋ ਗਈ। ASER 2021 ਦੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ 89% ਬੱਚਿਆਂ ਕੋਲ ਘਰ ਵਿੱਚ ਸਮਾਰਟਫੋਨ ਹੈ ਜਿਹਨਾਂ ਵਿਚੋਂ 52.8% ਸਰਕਾਰੀ ਸਕੂਲਾਂ ਵਿੱਚ ਦਾਖਲ ਹਨ, ਜਦਕਿ 2 ਸਾਲ ਬਾਅਦ ਸਮਾਰਟਫੋਨ ਦੀ ਉਪਲਬਧਤਾ ਹੋਰ ਵੱਧ ਰਹੀ ਹੈ।
ਸਮਾਰਟਫੋਨ ਬੱਚਿਆਂ ਨੂੰ ਮਨੋਵਿਗਿਆਨਕ ਤੌਰ 'ਤੇ ਬਣਾ ਰਿਹਾ ਕਮਜ਼ੋਰ ਸਮਾਰਟਫੋਨ ਕਾਰਨ ਹੇਠਾਂ ਰਿਹਾ ਸਿੱਖਿਆ ਦਾ ਮਿਆਰ ? : ਸਮਾਰਟਫੋਨ ਦੀ ਵਰਤੋਂ ਕੋਰੋਨਾ ਕਾਲ ਵਿੱਚ ਇਕ ਬਦਲ ਦੇ ਤੌਰ 'ਤੇ ਸ਼ੁਰੂ ਹੋਈ ਸੀ। ਲਾਕਡਾਊਨ ਦੇ ਚੱਲਦਿਆਂ ਸਭ ਕੁਝ ਬੰਦ ਹੋ ਗਿਆ ਅਤੇ ਬੱਚਿਆਂ ਨੂੰ ਪੜਾਈ ਨਾਲ ਜੋੜਕੇ ਰੱਖਣ ਲਈ ਸਮਾਰਟਫੋਨ ਰਾਹੀਂ ਪੜਾਈ ਦੀ ਸ਼ੁਰੂਆਤ ਕੀਤੀ। ਉਥੇ ਤੱਕ ਠੀਕ ਸੀ ਹੁਣ ਸਕੂਲ ਖੁੱਲਣ ਤੋਂ ਬਾਅਦ ਵੀ ਸਮਾਰਟਫੋਨ ਕਲਚਰ ਉਸੇ ਤਰ੍ਹਾਂ ਚੱਲ ਰਿਹਾ ਹੈ। ਸਮਾਰਟ ਫੋਨਾਂ ਨੇ ਪੜਾਈ ਦਾ ਤਰੀਕਾ ਬਦਲ ਦਿੱਤਾ ਹੈ। ਜ਼ਿਆਦਾ ਸਮੇਂ ਅਧਿਆਪਕਾਂ ਅਤੇ ਬੱਚਿਆਂ ਦਾ ਰੁਝਾਨ ਮੋਬਾਈਲ ਫੋਨ ਉੱਤੇ ਰਹਿੰਦਾ ਹੈ। ਸਿੱਖਿਆ ਦੇ ਨਾਲ ਨਾਲ ਸਮਾਰਟ ਫੋਨ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਘਾਣ ਕਰ ਰਿਹਾ ਹੈ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਛੁੱਟੀਆਂ ਬਹੁਤ ਜ਼ਰੂਰੀ ਹਨ ਅਤੇ ਸਮਾਰਟ ਫੋਨ ਨੇ ਛੁੱਟੀ ਵਾਲੇ ਦਿਨ ਵੀ ਵਟਸਐਪ ਗੁਰੱਪਾਂ ਵਿਚ ਅਧਿਆਪਕ ਕੰਮ ਪਾਉਂਦੇ ਰਹਿੰਦੇ ਹਨ। ਇਸ ਰੁਝਾਨ ਨੇ ਪੜਾਈ ਵਿਚ ਇਕਸਾਰਤਾ ਅਤੇ ਬੱਚਿਆਂ ਦੇ ਵਿਕਾਸ ਵਿਚ ਰੁਕਾਵਟ ਪਾਈ ਹੈ। ਸਮਾਰਟ ਫੋਨ ਨਾਲ ਪੜ੍ਹਾਈ ਤੇ ਸਭ ਤੋਂ ਮਾੜਾ ਪ੍ਰਭਾਵ ਇਹ ਪੈਂਦਾ ਹੈ ਕਿ ਬੱਚੇ ਪੜ੍ਹਾਈ ਉੱਤੇ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ।
ਸਮਾਰਟਫੋਨ ਨਾਲ ਪੜ੍ਹਾਈ ਕਾਰਨ ਹੇਠਾਂ ਡਿੱਗ ਰਿਹਾ ਸਿੱਖਿਆ ਦਾ ਮਿਆਰ ! ਸਮਾਰਟਫੋਨ ਬੱਚਿਆਂ ਨੂੰ ਮਨੋਵਿਗਿਆਨਕ ਤੌਰ 'ਤੇ ਬਣਾ ਰਿਹਾ ਕਮਜ਼ੋਰ : ਇਕ ਸਿੱਕੇ ਦੇ ਪਹਿਲੂ ਹੁੰਦੇ ਹਨ। ਇਸੇ ਤਰ੍ਹਾਂ ਸਮਾਰਟਫੋਨ ਦੇ ਵੀ ਦੋ ਪਹਿਲੂ ਹਨ, ਜਿੱਥੇ ਤਕਨੀਕ ਅਤੇ ਸਮਾਰਟਫੋਨ ਜ਼ਿੰਦਗੀ ਸੌਖੀ ਕਰ ਰਹੇ ਹਨ ਉਥੇ ਹੀ, ਆਪਸੀ ਗੱਲਬਾਤ ਅਤੇ ਤਾਲਮੇਲ ਘੱਟ ਰਿਹਾ ਹੈ। ਬੱਚੇ ਇਕ ਦੂਜੇ ਨਾਲੋਂ ਵਾਰਤਾਲਾਪ ਕਰਕੇ ਜ਼ਿਆਦਾ ਸਿੱਖਦੇ ਹਨ, ਜਦਕਿ ਸਮਾਰਟ ਫੋਨ ਸਿੱਖਣ ਪ੍ਰਕਿਰਿਆ ਨੂੰ ਸੀਮਤ ਕਰ ਦਿੰਦਾ ਹੈ। ਸਮਾਰਟ ਫੋਨ ਤੋਂ ਸਿੱਖੀ ਗਈ ਵਿਦਿਆ ਮੁਸ਼ਕਿਲਾਂ ਨਾਲ ਅਤੇ ਆਪਣੇ ਆਲੇ ਦੁਆਲੇ ਨਾਲ ਨਜਿੱਠਣ ਨਹੀਂ ਸਿਖਾਉਂਦੀ। ਮਨੋਵਿਗਿਆਨ ਖੋਜਾਂ ਕਹਿੰਦੀਆਂ ਹਨ। ਬੱਚਿਆਂ ਵਿੱਚ ਸਮਾਰਟਫੋਨ ਦੀ ਵਰਤੋਂ ਆਟੀਜ਼ਮ ਦੀ ਬਿਮਾਰੀ ਦਾ ਖ਼ਤਰਾ ਵਧਾਉਂਦਾ ਹੈ। ਆਟੀਜ਼ਮ ਇਕ ਨਿਊਰੋ ਵਿਕਾਸ ਨਾਲ ਸਬੰਧਿਤ ਬਿਮਾਰੀ ਹੈ ਜਿਸ ਤੋਂ ਪੀੜਤ ਬੱਚੇ ਦਾ ਬਾਹਰੀ ਦੁਨੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ। ਬੱਚਾ ਆਪਣੀ ਕਲਪਨਾ ਦੀ ਦੁਨੀਆਂ 'ਚ ਗੁਆਚਿਆ ਰਹਿੰਦਾ ਹੈ।
ਸਮਾਰਟਫੋਨ ਨਾਲ ਪੜ੍ਹਾਈ ਕਾਰਨ ਹੇਠਾਂ ਡਿੱਗ ਰਿਹਾ ਸਿੱਖਿਆ ਦਾ ਮਿਆਰ
ਸਿੱਖਿਆ ਮਾਹਿਰਾਂ ਦਾ ਕੀ ਕਹਿਣਾ ? : ਸਰਕਾਰੀ ਅਧਿਆਪਕ ਯੂਨੀਅਨ, ਮੁਹਾਲੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਮਾਰਟ ਫੋਨ ਅਧਿਆਪਕਾਂ ਅਤੇ ਬੱਚਿਆਂ ਵਿਚ ਸਿੱਧੇ ਸੰਪਰਕ ਨੂੰ ਖ਼ਤਮ ਕਰ ਰਿਹਾ ਹੈ ਅਤੇ ਬੱਚਿਆਂ ਦੇ ਰਵੱਈਏ ਵਿਚ ਵੀ ਫ਼ਰਕ ਆ ਰਿਹਾ ਹੈ। ਸਮਾਰਟ ਫੋਨ ਵਿਚ ਬੱਚਿਆਂ ਦੀ ਸਿਖਲਾਈ ਲਈ ਮਦਦਗਾਰ ਤਾਂ ਹੁੰਦਾ ਹੈ, ਪਰ ਕਿਤਾਬਾਂ ਰਾਹੀਂ ਜੋ ਬੱਚਿਆਂ ਦਾ ਮਾਨਸਿਕ ਅਤੇ ਵਿਦਿਅਕ ਵਿਕਾਸ ਹੁੰਦਾ ਹੈ, ਉਹ ਨਹੀਂ ਹੋ ਸਕਦਾ। ਵੱਡੇ ਵੱਡੇ ਆਈਏਐਸ ਅਤੇ ਹੋਰ ਯੋਗਤਾ ਆਧਾਰਿਤ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਕਈ ਮਹੀਨਿਆਂ ਅਤੇ ਸਾਲਾਂ ਤੱਕ ਫੋਨ ਤੋਂ ਦੂਰ ਰਹਿੰਦੇ ਹਨ। ਮਾਪਿਆਂ ਵਿਚ ਵੀ ਇਹੀ ਰੁਝਾਨ ਹੋ ਗਿਆ ਹੈ ਕਿ ਬੱਚਿਆਂ ਨੂੰ ਫੋਨ ਦੇ ਧਿਆਨੇ ਲਾ ਕੇ ਰੱਖੋ ਅਤੇ ਆਪਣਾ ਕੰਮ ਕਰਦੇ ਰਹੋ। ਅਧਿਆਪਕਾਂ ਨੇ ਸਮਾਰਟ ਫੋਨ ਰਾਹੀਂ ਪੜ੍ਹਾਈ ਦੀ ਰਿਵਾਇਤ ਅਜੇ ਤਿਆਗੀ ਨਹੀਂ। ਬੱਚਿਆਂ ਵਿਚੋਂ ਅਨੁਸ਼ਾਸਨ ਅਤੇ ਸਮਾਰਟ ਫੋਨ ਕਲਚਰ ਖ਼ਤਮ ਹੋ ਰਿਹਾ ਹੈ।