ETV Bharat / state

Ranjit Singh Dhadrian Wala: ਰਣਜੀਤ ਸਿੰਘ ਢੱਡਰੀਆਂਵਾਲੇ ਨੇ ਅੰਮ੍ਰਿਤਪਾਲ ਸਿੰਘ ਨੂੰ ਘੇਰਿਆ-ਕਿਹਾ, ਅਜਨਾਲਾ ਕਾਂਡ ਨਾਲ ਕੀਹਨੂੰ ਕੀਤਾ ਫਾਇਦਾ? - ਗੁਰੂ ਗ੍ਰੰਥ ਸਾਹਿਬ ਦੀ ਹੋ ਸਕਦੀ ਸੀ ਬੇਅਦਬੀ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਅਜਨਾਲਾ ਦੇ ਥਾਣੇ ਬਾਹਰ ਵਾਪਰੀ ਘਟਨਾ ਤੋਂ ਬਾਅਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਤਿੱਖੇ ਸਵਾਲਾਂ ਨਾਲ ਘੇਰਿਆ ਗਿਆ ਹੈ। ਉਨ੍ਹਾਂ ਸਿੱਧਾ ਸਵਾਲ ਪੁੱਛਿਆ ਹੈ ਕਿ ਇਸ ਨਾਲ ਕਿਹੜੀ ਧਿਰ ਨੂੰ ਫਾਇਦਾ ਹੋਇਆ ਹੈ।

After the Ajnala incident, Ranjit Singh Dhadrian Wale's sharp statement
Ranjit Singh Dhadrian Wala : ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤਿੱਖੇ ਸਵਾਲਾਂ ਨਾਲ ਘੇਰਿਆ ਅੰਮ੍ਰਿਤਪਾਲ ਸਿੰਘ, 'ਕੱਲ੍ਹ ਕੀਹਦਾ ਫਾਇਦਾ ਕੀਤਾ, ਕੇਂਦਰ ਦਾ ਕਿ ਸਿੱਖਾਂ ਦਾ?'
author img

By

Published : Feb 24, 2023, 8:04 PM IST

Updated : Feb 24, 2023, 8:14 PM IST

ਚੰਡੀਗੜ੍ਹ: ਅਜਨਾਲਾ ਵਿੱਖੇ ਪੁਲਿਸ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮੌਜੂਦਗੀ ਵਿੱਚ ਹੋਈ ਝੜਪ ਤੋਂ ਬਾਅਦ ਸਿਆਸੀ ਤੇ ਧਾਰਮਿਕ ਤਿੱਖੇ ਪ੍ਰਤੀਕਰਮ ਆ ਰਹੇ ਹਨ। ਸਿਆਸਤ ਪੱਖੋਂ ਵਿਰੋਧੀਆਂ ਨੇ ਅੰਮ੍ਰਿਤਪਾਲ ਸਿੰਘ ਦੀ ਮੋਹਤਬਰੀ ਕਾਰਨ ਵਾਪਰੀ ਸਾਰੀ ਘਟਨਾ ਦੀ ਨਿੰਦਾ ਕੀਤੀ ਹੈ। ਕਈਆਂ ਨੇ ਇਹ ਵੀ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਦੀ ਹਦੂਦ ਲਾਗੇ ਲੈ ਕੇ ਜਾਣਾ ਬੇਅਦਬੀ ਵਰਗਾ ਹੈ। ਵਿਰੋਧੀ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਹ ਗੁੱਝੀ ਕੋਸ਼ਿਸ਼ ਕੀਤੀ ਹੈ। ਇਸ ਸਾਰੇ ਦਰਮਿਆਨ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੀ ਤਿੱਖਾ ਬਿਆਨ ਸਾਹਮਣੇ ਆ ਰਿਹਾ ਹੈ। ਢੱਡਰੀਆਂ ਵਾਲਾ ਨੇ ਅੰਮ੍ਰਿਤਪਾਲ ਸਿੰਘ ਨੂੰ ਕਈ ਸਵਾਲ ਕੀਤੇ ਹਨ।

ਜੇ ਬੇਅਦਬੀ ਹੋ ਜਾਂਦੀ ਤਾਂ ਜਿੰਮੇਦਾਰ ਕੌਣ ਸੀ: ਰਣਜੀਤ ਸਿੰਘ ਨੇ ਅੰਮ੍ਰਿਤਪਾਲ ਨੂੰ ਸਵਾਲ ਕੀਤਾ ਹੈ ਕਿ ਅਜਨਾਲਾ ਵਿਖੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਤਾਂ ਇਸ ਲਈ ਕੌਣ ਜਿੰਮੇਦਾਰ ਹੁੰਦਾ। ਉਨ੍ਹਾਂ ਅੰਮ੍ਰਿਤਪਾਲ ਸਿੰਘ ਉੱਤੇ ਇਲਜ਼ਾਮ ਵੀ ਲਗਾਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲਿਜਾ ਕੇ ਵਰਤਿਆ ਗਿਆ ਹੈ। ਜੇ ਕੋਈ ਘਟਨਾ ਵਾਪਰਦੀ ਤਾਂ ਕੀਹਦੇ ਸਿਰ ਇਲਜ਼ਾਮ ਜਾਂਦਾ। ਉਨ੍ਹਾਂ ਕਿਹਾ ਪਾਲਕੀ ਸਾਹਿਬ ਨੂੰ ਕੋਈ ਗਲਤ ਤਰੀਕੇ ਨਾਲ ਵਰਤ ਵੀ ਸਕਦਾ ਸੀ। ਢੱਡਰੀਆਂ ਵਾਲਾ ਨੇ ਇਹ ਸਾਰਾ ਕੁੱਝ ਇਕ ਵੀਡੀਓ ਸੰਦੇਸ਼ ਰਾਹੀਂ ਕਿਹਾ ਹੈ।

ਕਿਤੇ ਕੇਂਦਰ ਨੂੰ ਤਾਂ ਨਹੀਂ ਕਰ ਰਹੇ ਫਾਇਦਾ: ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਇਹ ਜੋ ਸਾਰਾ ਗਰੁਪ ਹੈ, ਇਹ ਸੂਬੇ ਤੇ ਦਿੱਲੀ ਦੀ ਹਕੂਮਤ ਨਾਲ ਟੱਕਰ ਲੈਣ ਦੀ ਗੱਲ ਕਰਦਾ ਹੈ। ਹੁਣ ਕੱਲ੍ਹ ਦੀ ਘਟਨਾ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਇਹ ਬਿਆਨ ਆ ਰਹੇ ਹਨ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਢੱਡਰੀਆਂਵਾਲੇ ਨੇ ਸਿੱਧਾ ਸਵਾਲ ਕੀਤਾ ਕਿ ਕੱਲ੍ਹ ਸਿੱਖਾਂ ਦਾ ਜਾਂ ਸੈਂਟਰ ਦਾ ਫਾਇਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ ਇਹੋ ਜਿਹੀ ਹਥਿਆਰਬੰਦ ਲੜਾਈ ਲੜੀ ਅਤੇ ਬੰਦੀ ਬਣਾਏ ਗਏ ਸਨ। ਸਰਕਾਰਾਂ ਉਨ੍ਹਾਂ ਨੂੰ ਵੀ ਨਹੀਂ ਛੱਡ ਰਹੀਆਂ। ਜਿਹੜੇ ਬੰਦੀ ਜੇਲ੍ਹਾਂ ਵਿੱਚੋਂ ਬਾਹਰ ਆ ਰਹੇ ਹਨ, ਉਹ ਵੀ ਬਾਹਰ ਆ ਕੇ ਇਹੀ ਕਹਿ ਰਹੇ ਹਨ ਕਿ ਨੌਜਵਾਨਾਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਇਨ੍ਹਾਂ ਸਿੱਖ ਨੌਜਵਾਨਾਂ ਨੂੰ ਪੜ੍ਹਾਈ ਕਰਕੇ ਉੱਚੇ ਅਹੁਦੇ ਪਾਉਣ ਦੀਆਂ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਹਨ। ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡੀ ਦੁਨੀਆਂ ਵਿੱਚ ਚੰਗੀ ਪਛਾਣ ਜਾਵੇ। ਢੱਡਰੀਆਂਵਾਲੇ ਨੇ ਸਵਾਲ ਕੀਤਾ ਹੈ ਕਿ ਕੀ ਇਸ ਤਰ੍ਹਾਂ ਕਰਕੇ ਅਸੀਂ ਪੰਜਾਬ ਨੂੰ ਗਲਤ ਪਾਸੇ ਨਹੀਂ ਧੱਕ ਰਹੇ? ਉਨ੍ਹਾਂ ਕਿਹਾ ਕਿ ਇਹ ਬਹਿ ਕੇ ਸੋਚੀਏ ਕਿ ਇਸ ਨਾਲ ਕਿਤੇ ਕੇਂਦਰ ਨੂੰ ਤਾਂ ਨਹੀਂ ਫਾਇਦਾ ਹੋ ਰਿਹਾ।

ਥਾਣੇ ਤੋਂ 70 ਫੁੱਟ ਦੂਰ ਰਹਿ ਗਈ ਪਾਲਕੀ: ਢੱਡਰੀਆਂਵਾਲੇ ਨੇ ਕਿਹਾ ਕਿ ਬਹੁਤੇ ਪੁਲਿਸ ਵਾਲੇ ਵੀ ਸਿੱਖ ਹੈ, ਉਹ ਗੁਰੂ ਸਾਹਿਬ ਨੂੰ ਕਿਵੇਂ ਰੋਕ ਸਕਦੇ ਹਨ। ਥਾਣੇ ਤੋਂ 70 ਫੁੱਟ ਦੂਰ ਪਾਲਕੀ ਰਹਿ ਗਈ ਸੀ। ਕੀ ਇਹ ਬੇਅਦਬੀ ਨਹੀਂ ਸੀ? ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਢੱਡਰੀਆਂਵਾਲੇ ਨੇ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਕਿੱਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰ ਦਿੱਤੀਆਂ ਜਾਂਦੀਆਂ ਤਾਂ ਫਿਰ ਕੀ ਹਾਲ ਹੁੰਦਾ? ਪੁਲਿਸ ਵਾਲੇ ਦਿਮਾਗ ਨਾ ਵਰਤਦੇ ਤਾਂ ਗੁਰੂ ਸਾਹਿਬ ਦੀ ਬੇਅਦਬੀ ਹੋ ਵੀ ਸਕਦੀ ਸੀ। ਉਨ੍ਹਾਂ ਕਿਹਾ ਕਿ ਪੁਰਾਣੇ ਸਿੱਖ ਜਦੋਂ ਇਹੋ ਜਿਹੀਆਂ ਥਾਵਾਂ ਉੱਤੇ ਪਾਲਕੀ ਲੈ ਕੇ ਜਾਂਦੇ ਸੀ ਤਾਂ ਪਹਿਲਾਂ ਸੁਰੱਖਿਅਤ ਥਾਂ ਪਾਲਕੀ ਸਜਾ ਕੇ ਅੱਗੇ ਜਾਂਦੇ ਸੀ।

ਇਹ ਵੀ ਪੜ੍ਹੋ: Kotakpura shooting incident: ਕੋਟਕਪੂਰਾ ਗੋਲੀਕਾਂਡ ਮਾਮਲਾ: SIT ਨੇ 7000 ਹਜ਼ਾਰ ਪੰਨਿਆਂ ਦੀ ਦਾਇਰ ਕੀਤੀ ਚਾਰਜ਼ਸ਼ੀਟ, ਵੱਡੇ ਅਤੇ ਛੋਟੇ ਬਾਦਲ ਦਾ ਆਇਆ ਨਾਂ

ਕੌਣ ਹੈ ਰਣਜੀਤ ਸਿੰਘ ਢੱਡਰੀਆਂ ਵਾਲਾ: ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਕਈ ਮਾਮਲਿਆਂ ਵਿੱਚ ਵਿਵਾਦਾਂ ਵਿੱਚ ਘਿਰਿਆ ਰਹਿਣ ਵਾਲਾ ਵਿਦਵਾਨ ਵੀ ਹੈ। ਸਿੱਖ ਜਥੇਬੰਦੀਆਂ ਵਲੋਂ ਕਈ ਵਾਰ ਵਿਚਾਰਕ ਮਤਭੇਦ ਰਹਿਣ ਕੇ ਸਵਾਲ ਵੀ ਖੜ੍ਹੇ ਹੁੰਦੇ ਰਹੇ ਹਨ। ਅਕਾਲ ਤਖਤ ਸਾਹਿਬ ਵਲੋਂ ਵੀ ਢੱਡਰੀਆਂਵਾਲੇ ਦੇ ਧਾਰਮਿਕ ਦੀਵਾਨਾਂ ਨੂੰ ਲੈ ਕੇ ਸਵਾਲ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਢੱਡਰੀਆਂ ਵਾਲੇ ਦਾ ਜਨਮ ਬਰਨਾਲੇ ਲਾਗੇ ਪਿੰਡ ਢੱਡਰੀਆਂ ਵਿੱਚ ਹੋਇਆ ਹੈ ਅਤੇ ਇਹ ਬਾਬਾ ਕਰਮ ਸਿੰਘ ਭੀਖੀ ਵਾਲਿਆਂ ਕੋਲ ਹੀ ਰਿਹਾ ਹੈ। ਇਸ ਤੋਂ ਬਾਅਦ ਕਈ ਧਾਰਮਿਕ ਸਖਸ਼ੀਅਤਾਂ ਕੋਲੋਂ ਵੀ ਇਨ੍ਹਾਂ ਵਿਦਿਆ ਲਈ ਹੈ। ਪਟਿਆਲੇ ਤੋਂ ਸੰਗਰੂਰ ਮਾਰਗ 'ਤੇ ਸ਼ੇਖੂਪੁਰਾ ਪਿੰਡ ‘ਚ ਇਨ੍ਹਾਂ ਵਲੋਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਬਣਾ ਕੇ ਸੇਵਾ ਕੀਤੀ ਜਾਂਦੀ ਹੈ। ਇਹ ਡੇਰਾ ਕਈ ਏਕੜ ਜ਼ਮੀਨ ਵਿੱਚ ਬਣਿਆ ਹੋਇਆ ਹੈ। ਵਿਚਾਰਕ ਮਤਭੇਦ ਕਰਕੇ ਵੀ ਇਕ ਵਾਰ ਢੱਡਰੀਆਂਵਾਲੇ ਉੱਤੇ ਜਾਨਲੇਵਾ ਹਮਲਾ ਵੀ ਹੋਇਆ ਸੀ।

Last Updated : Feb 24, 2023, 8:14 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.