ETV Bharat / state

ਸ੍ਰੀ ਗੁਰੂ ਅੰਗਦ ਦੇਵ ਜੀ ਦੇ 483ਵੇਂ ਗੁਰਗੱਦੀ ਦਿਵਸ ਉਤੇ ਵਿਸ਼ੇਸ਼ - Guru Angad Dev Ji Gurgaddi Diwas

ਅੱਜ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ(Sri Guru Angad Dev Ji Gurgaddi Diwas 2022) ਜੀ ਦਾ 483 ਵਾਂ ਗੁਰਗੱਦੀ ਦਿਵਸ ਹੈ। ਸਿੱਖ ਧਰਮ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਉਹ ਗੁਰੂ ਹਨ ਜਿਨ੍ਹਾਂ ਦੇ ਯਤਨਾ ਸਦਕਾ ਗੁਰਮੁਖੀ ਭਾਸ਼ਾ ਜਨ ਸਾਧਾਰਨ ਤੱਕ ਪਹੁੰਚੀ।

Etv Bharat
Etv Bharat
author img

By

Published : Sep 15, 2022, 10:40 AM IST

Updated : Sep 15, 2022, 10:58 AM IST

ਚੰਡੀਗੜ੍ਹ: ਅੱਜ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ(Sri Guru Angad Dev Ji Gurgaddi Diwas 2022) ਦਾ 483 ਵਾਂ ਗੁਰਗੱਦੀ ਦਿਵਸ ਹੈ। ਸਿੱਖ ਧਰਮ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਉਹ ਗੁਰੂ ਹਨ ਜਿਨ੍ਹਾਂ ਦੇ ਯਤਨਾ ਸਦਕਾ ਗੁਰਮੁਖੀ ਭਾਸ਼ਾ ਜਨ ਸਾਧਾਰਨ ਤੱਕ ਪਹੁੰਚੀ। ਗੁਰੂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸਰਾਏਨਾਗਾ ਵਿੱਚ ਬਹੁਤ ਪ੍ਰਸਿੱਧ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਦਾ ਜਨਮ ਅਸਥਾਨ ਵੱਜੋਂ ਜਾਣਿਆ ਜਾਂਦਾ ਹੈ।

ਧੰਨ-ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਜਨਮ ਅਸਥਾਨ ਹੈ। ਇੱਥੇ ਉਨ੍ਹਾਂ ਦੇ ਪਿਤਾ ਫੇਰੂ ਮੱਲ ਆਪਣੇ ਕਾਰੋਬਾਰ ਨੂੰ ਲੈ ਕੇ ਆਏ ਸੀ। ਗੁਰੂ ਅੰਗਦ ਦੇਵ ਜੀ ਦੇ ਪਿਤਾ ਗੁਜਰਾਤ ਤੋਂ ਕਾਰੋਬਾਰ ਨੂੰ ਲੈ ਕੇ ਇੱਥੇ ਆਏ। ਇਥੋਂ ਚੌਧਰੀ ਧੜੱਲੇਦਾਰ ਤਖ਼ਤਮੱਲ ਰਹਿੰਦਾ ਸੀ ਉਨ੍ਹਾਂ ਕੋਲ ਮਹਾਰਾਜ ਦੇ ਪਿਤਾ ਨੇ ਮੁਨੀਮੀ ਦਾ ਕੰਮ ਕੀਤਾ ਇੱਥੇ ਹੀ ਗੁਰੂ ਅੰਗਦ ਦੇਵ ਜੀ ਦਾ ਜਨਮ ਭਾਈ ਲਹਿਣਾ ਜੀ ਦੇ ਰੂਪ ਵਿੱਚ ਜਨਮ ਹੋਇਆ। ਜਨਮ 31 ਮਾਰਚ 1504 ਨੂੰ ਹੋਇਆ। ਜਦੋਂ ਮਹਾਰਾਜ ਦੀ ਉਮਰ ਗਿਆਰਾਂ ਸਾਲ ਜਾਂ ਸਤਾਰਾਂ ਸਾਲ ਸੀ ਉਦੋਂ ਇਹ ਪਿੰਡ ਉਜੜ ਗਿਆ ਤਾਂ ਮਹਾਰਾਜ ਦਾ ਪਰਿਵਾਰ ਖਡੂਰ ਸਾਹਿਬ ਚਲੇ ਗਏ।

ਗੁਰੂਮੁਖੀ ਲਿਪੀ ਦੀ ਰਚਨਾ: ਗੁਰੂ ਅੰਗਦ ਦੇਵ ਜੀ ਨੇ 'ਮਹਾਜਨੀ ਲਿਪੀ' 'ਚ ਸੁਧਾਰ ਕਰ ਕੇ 'ਗੁਰਮੁਖੀ ਲਿਪੀ' ਦੀ ਰਚਨਾ ਕੀਤੀ। ਗੁਰਮੁੱਖੀ ਲਿਪੀ ਦੇ ਪਾਸਾਰ ਅਤੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬੱਚਿਆ ਲਈ 'ਬਾਲ-ਬੋਧ' ਦੀ ਰਚਨਾ ਕੀਤੀ। ਆਪ ਬਾਲਕਾਂ ਨੂੰ ਗੁਰਮੁਖੀ ਪੜ੍ਹਾਉਂਦੇ ਅਤੇ ਲਿਖਾਉਂਦੇ ਸਨ।

Sri Guru Angad Dev Ji Gurgaddi Diwas 2022

ਦੁਸ਼ਮਣ ਨੂੰ ਨਿਮਰਤਾ ਦਾ ਪਾਠ ਪੜ੍ਹਾਇਆ: ਜਦ 1540 ਨੂੰ ਆਪ ਖਡੂਰ ਸਾਹਿਬ ਵਿਚ ਹੀ ਸਨ ਤਾਂ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਖਾ ਕੇ ਭੱਜੇ ਆਉਂਦੇ ਹਮਾਯੂੰ ਨੂੰ ਨਿਮਰਤਾ ਦਾ ਪਾਠ ਪੜ੍ਹਾ ਕੇ ਉਸ ਦਾ ਹੰਕਾਰ ਤੋੜਿਆ। ਗੁਰੂ ਅੰਗਦ ਦੇਵ ਜੀ ਨੇ ਆਪ 9 ਵਾਰਾਂ ਵਿਚ ਅੰਕਿਤ 63 ਸਲੋਕਾਂ ਦੀ ਰਚਨਾ ਕੀਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

ਅੱਜ ਅਸੀਂ ਗੁਰੂ ਜੀ ਦੀ 483 ਵਾਂ ਗੁਰਗੱਦੀ ਦਿਵਸ ਮਨਾ ਰਹੇ ਹਾਂ, ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਸ਼ੋਸਲ ਮੀਡੀਆ ਰਾਹੀਂ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਕਈ ਜਗ੍ਹਾਵਾਂ ਉਤੇ ਜੋੜ ਮੇਲਿਆਂ ਦਾ ਆਯੋਜਨ ਕੀਤਾ ਗਿਆ।

ਇਹ ਵੀ ਪੜ੍ਹੋ:ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

Last Updated : Sep 15, 2022, 10:58 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.