ਚੰਡੀਗੜ੍ਹ/ਚਮਕੌਰ ਸਾਹਿਬ: ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਵਿੱਤਰ ਇਤਿਹਾਸਿਕ ਨਗਰੀ ਸ੍ਰੀ ਚਮਕੌਰ ਸਾਹਿਬ ਨੂੰ ਵਿਸ਼ਵ ਦੇ ਮੁੱਖ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ 47 ਕਰੋੜ ਰੁਪਏ ਰੁਪਏ ਦੇ ਵਿਕਾਸ ਕਾਰਜ਼ਾ ਨੂੰ ਮੁੱਖ ਮੰਤਰੀ ਵਲੋਨ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਤਹਿਤ 14 ਕਰੋੜ ਸੁੰਦਰੀਕਰਨ ਪ੍ਰੋਜੈਕਟ 'ਤੇ ਖਰਚੇ ਜਾਣਗੇ ਅਤੇ 33 ਕਰੋੜ ਰੁਪਏ ਨਾਲ ਥੀਮ ਪਾਰਕ ਦੀ ਉਸਰੀ ਕੀਤੀ ਜਾ ਰਹੀ ਹੈ।
-
#PunjabGovernment under the leadership of CM @capt_amarinder Singh making special efforts to develop holy historic city of #SriChamkaurSahib as one of best tourist destination in world. The Chief Minister has approved ₹47 Cr for beautification and theme park under this project. pic.twitter.com/ZlVX8p1DZe
— Government of Punjab (@PunjabGovtIndia) May 24, 2020 " class="align-text-top noRightClick twitterSection" data="
">#PunjabGovernment under the leadership of CM @capt_amarinder Singh making special efforts to develop holy historic city of #SriChamkaurSahib as one of best tourist destination in world. The Chief Minister has approved ₹47 Cr for beautification and theme park under this project. pic.twitter.com/ZlVX8p1DZe
— Government of Punjab (@PunjabGovtIndia) May 24, 2020#PunjabGovernment under the leadership of CM @capt_amarinder Singh making special efforts to develop holy historic city of #SriChamkaurSahib as one of best tourist destination in world. The Chief Minister has approved ₹47 Cr for beautification and theme park under this project. pic.twitter.com/ZlVX8p1DZe
— Government of Punjab (@PunjabGovtIndia) May 24, 2020
ਅੱਜ ਇੱਥੇ ਸੁੰਦਰੀਕਰਨ ਪ੍ਰੋਜੈਕਟ ਗੁਰੂ ਸਾਹਿਬ ਦੇ ਚਰਨਾਂ `ਚ ਅਰਦਾਸ ਕਰਨ ਉਪਰੰਤ ਅਗਾਜ਼ ਕਰ ਦਿੱਤਾ ਗਿਆ, ਇਸ ਮੌਕੇ ਸਥਾਨਕ ਵਿਧਾਇਕ ਅਤੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਸੇਸ਼ ਤੌਰ 'ਤੇ ਹਾਜ਼ਿਰ ਹੋਏ। ਸੁੰਦਰੀਕਰਨ ਦੇ ਪ੍ਰੋਜੈਕਟ ਦੀ ਸ਼ੂਰਆਤ ਮੋਕੇ ਜਾਣਕਾਰੀ ਸਾਂਝੀ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਧੀਨ ਗੁਰਦੁਆਰਾ ਕਤਲਗੜ੍ਹ ਸਾਹਿਬ ਨੂੰ ਜਾਣ ਵਾਲੇ ਮਾਰਗ `ਤੇ ਸਾਰੀਆਂ ਦੁਕਾਨਾਂ ਦੇ ਬਾਹਰ ਸੁੰਦਰੀਕਰਨ ਕਰਨ, ਸੜਕ ਦਾ ਨਵ-ਨਿਰਮਾਣ, ਸੀਵਰ ਲਾਈਨ ਪਾਉਣ ਦਾ ਕੰਮ ਸੰਪੂਰਨ ਕੀਤਾ ਜਾਵੇਗਾ।
ਕੈਬਿਨੇਟ ਮੰਤਰੀ ਚੰਨੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਚਮਕੌਰ ਸਾਹਿਬ ਦੀ ਸੁੰਦਰਤਾ ਦੇ ਲਈ ਇਸ ਪ੍ਰਾਜੈਕਟ ਦੀ ਮਨਜ਼ੂਰੀ ਮੁੱਖ ਮੰਤਰੀ ਵਲੋਂ ਦਿੱਤੀ ਅਤੇ ਗਈ ਹੈ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਵੱਲੋਂ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਜਾਵੇਗਾ ।
ਉਨ੍ਹਾਂ ਨਾਲ ਹੀ ਦੱਸਿਆ ਕਿ ਸ੍ਰੀ ਚਮਕੋਰ ਸਾਹਿਬ ਦੀ ਧਰਤੀ ਨੂੰ ਸਿੱਖ ਇਤਹਾਸ ਵਿਚ ਪਵਿੱਤਰ ਅਸਥਾਨ ਦਾ ਦਰਜਾ ਪ੍ਰਾਪਤ ਹੈ, ਇਸ ਅਸਥਾਨ 'ਤੇ ਮੁਗਲਾਂ ਦੇ ਖਿਲਾਫ ਲੜਦਿਆਂ ਦਸਮ ਪਾਤਸ਼ਾਹ ਸ੍ਰੀ ਗੁਰੁ ਗਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਦੀ ਗੜੀ ਵਿਚ ਸ਼ਹਾਦਤ ਪ੍ਰਾਪਤ ਕੀਤੀ ਸੀ। ਇਸ ਅਸਥਾਨ 'ਤੇ ਦੁਨੀਆਂ ਭਰ ਤੋਂ ਸਿੱਖ ਸ਼ਰਧਾਲੂ ਦਰਸ਼ਨਾ ਲਈ ਆਉਂਦੇ ਹਨ, ਜਿਸ ਦੀ ਮਹੱਤਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਇਸ ਅਸਥਾਨ ਦੀ ਦਿੱਖ ਸੰਵਾਰਨ ਵਿਚ ਕੋਈ ਕਸਰ ਬਾਕੀ ਨਹੀਨ ਛੱਡੀ ਜਾਵੇਗੀ
ਇਸ ਦੇ ਨਾਲ ਚੰਨੀ ਨੇ ਦੱਸਿਆ ਕਿ ਹੀ ਥੀਮ ਪਾਰਕ ਵਿਖੇ ਵੀ 33 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਜਿਸ ਵਾਸਤੇ ਦੁਨੀਆਂ ਭਰ ਦੇ ਵਿੱਚ ਅੱਤ ਆਧੁਨਿਕ ਤਕਨੀਕਾਂ ਵਾਲੇ ਡਿਜ਼ਾਈਨਰਾਂ, ਇੰਜੀਨੀਅਰਾਂ, ਕਲਾਕਾਰਾਂ, ਗਾਇਕਾਂ, ਵੱਲੋਂ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ।ਇਸ ਕੰਮ ਨੂੰ ਸਮਾਂ ਰਹਿੰਦੇ ਹੀ ਮੁਕੰਮਲ ਕਰ ਲਿਆ ਜਾਵੇਗਾ।