ETV Bharat / state

World Theatre Day 2023: ਪੰਜਾਬੀ ਰੰਗਮੰਚ 100 ਸਾਲ ਪੁਰਾਣਾ, ਪਰ ਵਿਸ਼ਵ ਪੱਧਰ 'ਤੇ ਨਹੀਂ ਬਣਾ ਸਕਿਆ ਚੰਗੀ ਥਾਂ, ਵੇਖੋ ਖਾਸ ਰਿਪੋਰਟ - Theatre Artist of Punjab

ਬੇਸ਼ੱਕ ਦੂਜੇ ਦੇਸ਼ਾਂ ਦੇ ਮੁਕਾਬਲੇ ਪੰਜਾਬੀ ਰੰਗਮੰਚ ਦੀ ਉਮਰ ਕੋਈ ਬਹੁਤ ਜ਼ਿਆਦਾ ਨਹੀਂ ਹੈ, ਪਰ ਪੰਜਾਬੀ ਰੰਗਮੰਚ ਨੇ ਜਿੰਨਾਂ ਵੀ ਕੰਮ ਕੀਤਾ ਵਧੀਆ ਕੀਤਾ ਹੈ। ਕਈ ਪੰਜਾਬੀ ਨਾਟਕਾਂ ਨੇ, ਤਾਂ ਵਿਸ਼ਵ ਪੱਧਰ 'ਤੇ ਵਾਹਵਾਈ ਖੱਟੀ, ਪਰ ਫਿਰ ਵੀ ਵਿਸ਼ਵ ਪੱਧਰ ਉੱਤੇ ਚੰਗੀ ਥਾਂ ਅਜੇ ਤੱਕ ਨਹੀਂ ਬਣ ਸਕੀ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਥੀਏਟਰ ਅਤੇ ਫ਼ਿਲਮ ਕਲਾਕਾਰ ਕੁਲਜਿੰਦਰ ਸਿੱਧੂ ਨਾਲ ਖਾਸ ਗੱਲਬਾਤ ਕੀਤੀ ਹੈ। ਵੇਖੋ ਇਹ ਸਪੈਸ਼ਲ ਰਿਪੋਰਟ।

World Theatre Day 2023, chandigarh, Theatre Artist, Kuljinder Singh Sidhu
World Theatre Day 2023
author img

By

Published : Mar 27, 2023, 8:02 AM IST

World Theatre Day 2023: ਪੰਜਾਬੀ ਰੰਗਮੰਚ 100 ਸਾਲ ਪੁਰਾਣਾ, ਪਰ ਵਿਸ਼ਵ ਪੱਧਰ 'ਤੇ ਨਹੀਂ ਬਣਾ ਸਕਿਆ ਚੰਗੀ ਥਾਂ, ਵੇਖੋ ਖਾਸ ਰਿਪੋਰਟ

ਚੰਡੀਗੜ੍ਹ: ਵਿਸ਼ਵ ਰੰਗ ਮੰਚ ਦਿਹਾੜਾ ਹਰ ਸਾਲ 27 ਮਾਰਚ ਨੂੰ ਮਨਾਇਆ ਜਾਂਦਾ ਹੈ। ਰੰਗਮੰਚ ਅੰਗਰੇਜ਼ੀ ਦੇ ਸ਼ਬਦ ਥੀਏਟਰ ਤੋਂ ਬਣਿਆ ਜਿਸ ਨਾਟਕ, ਨਾਚ, ਡਰਾਮਾ, ਨੁਕੜ ਨਾਟਕ ਮੰਚ 'ਤੇ ਵਿਖਾਏ ਜਾਂਦੇ ਹਨ। ਵਿਸ਼ਵ ਰੰਗਮੰਚ ਦੀ ਜੇ ਗੱਲ ਕਰੀਏ, ਤਾਂ ਵਿਸ਼ਵ ਪੱਧਰ 'ਤੇ ਪੰਜਾਬੀ ਰੰਗਮੰਚ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਪੰਜਾਬੀ ਰੰਗਮੰਚ 100 ਸਾਲ ਹੀ ਪੁਰਾਣਾ ਹੈ ਕਈ ਨਾਟਕ, ਨੁਕੜ ਨਾਟਕ, ਸਟੇਜ ਪਲੇਅ ਰੰਗਮੰਚ ਦੀ ਸਟੇਜ ਉੱਤੇ ਵੱਖਰੇ ਵੱਖਰੇ ਕਿਰਦਾਰ ਪੇਸ਼ ਕੀਤੇ। ਆਓ ਵਿਸ਼ਵ ਰੰਗਮੰਚ ਦਿਹਾੜੇ ਉੱਤੇ ਪੰਜਾਬੀ ਰੰਗਮੰਚ ਦੀਆਂ ਪ੍ਰਾਪਤੀਆਂ, ਚੁਣੌਤੀਆਂ ਅਤੇ ਪੰਜਾਬੀ ਰੰਗਮੰਚ ਦੇ ਭਵਿੱਖ ਬਾਰੇ ਜਾਣਦੇ ਹਾਂ।

ਥੀਏਟਰ ਕਰਨਾ ਵੀ ਇਕ ਮਹਿੰਗਾ ਸ਼ੌਂਕ : ਗੱਲਬਾਤ ਕਰਦਿਆਂ ਥੀਏਟਰ ਅਤੇ ਫ਼ਿਲਮ ਕਲਾਕਾਰ ਕੁਲਜਿੰਦਰ ਸਿੱਧੂ ਨੇ ਕਿਹਾ ਕਿ ਬੇਸ਼ੱਕ ਦੂਜੇ ਦੇਸ਼ਾਂ ਦੇ ਮੁਕਾਬਲੇ ਪੰਜਾਬੀ ਰੰਗਮੰਚ ਦੀ ਉਮਰ ਕੋਈ ਬਹੁਤ ਜ਼ਿਆਦਾ ਨਹੀਂ ਹੈ, ਪਰ ਪੰਜਾਬੀ ਰੰਗਮੰਚ ਨੇ ਜਿੰਨਾਂ ਵੀ ਕੰਮ ਕੀਤਾ ਵਧੀਆ ਕੀਤਾ। ਕਈ ਪੰਜਾਬੀ ਨਾਟਕਾਂ ਨੇ, ਤਾਂ ਵਿਸ਼ਵ ਪੱਧਰ 'ਤੇ ਵਾਹਵਾਈ ਖੱਟੀ। ਰੰਗਮੰਚ ਬਹੁਤ ਜਜ਼ਬੇ ਵਾਲੇ ਲੋਕਾਂ ਦਾ ਕੰਮ ਹੈ। ਪੰਜਾਬ ਦੇ ਕਈ ਥੀਏਟਰ ਕਲਾਕਾਰਾਂ ਅਨੀਤਾ ਸਬਦੀਸ਼, ਸੈਮੂਅਲ ਜੌਨ, ਰਾਣਾ ਰਣਬੀਰ, ਪਾਲੀ ਭੁਪਿੰਦਰ, ਪੰਜਾਬੀ ਰੰਗਮੰਚ ਲਈ ਬਹੁਤ ਮਿਹਨਤ ਕਰਦੇ ਰਹੇ। ਥੀਏਟਰ ਕਰਨਾ ਵੀ ਇਕ ਮਹਿੰਗਾ ਸ਼ੌਂਕ ਹੈ।

ਪੰਜਾਬੀ ਰੰਗਮੰਚ ਰੁਜ਼ਗਾਰ ਦਾ ਸਾਧਨ ਨਹੀਂ ਬਣ ਸਕਿਆ: ਪੰਜਾਬੀ ਫ਼ਿਲਮ ਅਤੇ ਰੰਗਮੰਚ ਕਲਾਕਾਰ ਕੁਲਜਿੰਦਰ ਸਿੱਧੂ ਨੇ ਈਟੀਵੀ ਭਾਰਤ ਨਾਲ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਖੁੱਲ੍ਹ ਕੇ ਗੱਲਬਾਤ ਕੀਤੀ। ਜਿਨ੍ਹਾਂ ਆਪਣੇ ਮਨ ਦੇ ਵਲਵਲੇ ਉਜਾਗਰ ਕਰਦਿਆਂ ਦੱਸਿਆ ਕਿ ਪੰਜਾਬੀ ਰੰਗਮੰਚ ਨਾ ਤਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣ ਸਕਿਆ ਅਤੇ ਨਾ ਹੀ ਰੁਜ਼ਗਾਰ ਦਾ ਸਾਧਨ ਬਣ ਸਕਿਆ ਜਿਸ ਲਈ ਦਰਸ਼ਕ ਬਰਾਬਰ ਦੇ ਜ਼ਿੰਮੇਵਾਰ ਹਨ। ਜਿਨ੍ਹਾਂ ਨੇ ਰੰਗਮੰਚ ਉੱਤੇ ਹੋਣ ਵਾਲੇ ਨਾਟਕਾਂ ਲਈ ਟਿਕਟ ਖਰੀਦਣੀ ਕਦੇ ਮੁਨਾਸਿਬ ਨਹੀਂ ਸਮਝੀ।

ਗੀਤ, ਸੰਗੀਤ, ਫ਼ਿਲਮਾਂ ਵੇਖਣ ਲਈ ਦਰਸ਼ਕ ਲਾਈਨਾਂ ਲਾ ਕੇ ਟਿਕਟਾਂ ਖ਼ਰੀਦਦੇ ਹਨ। ਜਦਕਿ, ਬਾਹਰਲੇ ਮੁਲਕਾਂ ਵਿਚ ਲੋਕ ਥੀਏਟਰ ਪਲੇਸ ਵੇਖਣ ਵਿਚ ਦਿਲਚਸਪੀ ਵਿਖਾਉਂਦੇ ਹਨ ਅਤੇ ਪੈਸਾ ਵੀ ਖਰਚਦੇ ਹਨ। ਬਾਹਰ ਰੰਗਮੰਚ ਦੀ ਇੰਨੀ ਅਹਿਮੀਅਤ ਹੈ ਕਿ 200 ਡਾਲਰ ਦੀ ਟਿਕਟ ਖਰਚ ਕੇ ਵੀ ਸਟੇਜ ਪਲੇਸ ਵੇਖੇ ਜਾਂਦੇ ਹਨ। ਪੰਜਾਬੀ ਰੰਗਮੰਚ ਕੁਝ ਲੋਕਾਂ ਨੇ ਜਿਊਂਦਾ ਜ਼ਰੂਰ ਰੱਖਿਆ, ਪਰ ਹਾਲਤ ਮਾੜੀ ਹੈ।

ਵਿਸ਼ਵ ਪੱਧਰ 'ਤੇ ਪੰਜਾਬੀ ਰੰਗਮੰਚ ਦਾ ਸਥਾਨ ਕੋਈ ਬਹੁਤ ਚੰਗਾ ਨਹੀਂ: ਗੱਲਬਾਤ ਕਰਦਿਆਂ ਥੀਏਟਰ ਅਤੇ ਫ਼ਿਲਮ ਕਲਾਕਾਰ ਕੁਲਜਿੰਦਰ ਸਿੱਧੂ ਨੇ ਦੱਸਿਆ ਪੰਜਾਬ ਦੀ ਕਲਾ ਅਤੇ ਸੱਭਿਆਚਾਰ ਦਾ ਦਾਇਰਾ ਬਹੁਤ ਵਿਸ਼ਾਲ ਹੈ, ਪਰ ਪੰਜਾਬੀ ਰੰਗਮੰਚ ਵਿਸ਼ਵ ਪੱਧਰ 'ਤੇ ਆਪਣਾ ਕੋਈ ਜ਼ਿਆਦਾ ਵਧੀਆ ਮੁਕਾਮ ਸਥਾਪਿਤ ਨਹੀਂ ਕਰ ਸਕਿਆ। ਵਿਸ਼ਵ ਪੱਧਰ 'ਤੇ ਪੰਜਾਬੀ ਰੰਗਮੰਚ ਦਾ ਸਥਾਨ ਕੋਈ ਬਹੁਤਾ ਚੰਗਾ ਨਹੀਂ। ਪੰਜਾਬੀ ਰੰਗਮੰਚ ਨਾਲ ਜੁੜੀਆਂ ਕਈ ਸਖ਼ਸ਼ੀਅਤਾਂ ਇਸਦਾ ਗਿਲ੍ਹਾ ਕਈ ਵਾਰ ਜ਼ਾਹਿਰ ਕਰ ਚੁੱਕੀਆਂ ਹਨ।

ਯੂਰਪ ਅਤੇ ਵੈਸਟਰਨ ਦੇਸ਼ਾਂ ਵਿਚ ਥੀਏਟਰ 2000 ਸਾਲ ਪਹਿਲਾਂ ਤੋਂ ਹੀ ਹੋਂਦ ਵਿਚ ਆਇਆ ਵੱਡੇ ਵੱਡੇ ਨਾਟਕ, ਖੇਡੇ ਅਤੇ ਲਿਖੇ ਗਏ। ਰੰਗਮੰਚ ਪੱਛਮੀਂ ਦੇਸ਼ਾਂ ਦੇ ਸੱਭਿਆਚਾਰ ਵਿਚ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਰਿਹਾ। ਜਦਕਿ ਪਹਿਲਾਂ ਪੰਜਾਬੀ ਨਾਟਕ 1909 ਅਤੇ 10 ਦੇ ਆਸਪਾਸ ਖੇਡਿਆ ਗਿਆ। ਪੰਜਾਬੀ ਰੰਗਮੰਚ 100 ਸਾਲ ਪੁਰਾਣਾ ਹੈ।100 ਸਾਲ ਅਤੇ 2000 ਸਾਲ ਦਾ ਫ਼ਰਕ ਵੱਡਾ ਹੈ। 100 ਸਾਲਾਂ 'ਚ ਪੰਜਾਬੀ ਰੰਗਮੰਚ ਹਨ, ਜੋ ਕੀਤਾ ਵਧੀਆ ਕੀਤਾ।

ਕਲਾਕਾਰ ਫ਼ਿਲਮਾਂ ਵਿੱਚ ਜਾਣ ਦੀ ਦਿਲਚਸਪੀ ਰੱਖਦੇ ਨੇ: ਪੰਜਾਬੀ ਥੀਏਟਰ ਦੀ ਮੰਦਹਾਲੀ ਬਿਆਨ ਕਰਦਿਆਂ ਕੁਲਜਿੰਦਰ ਸਿੱਧੂ ਨੇ ਦੱਸਿਆ ਕਿ ਬਹੁਤ ਸਾਰੇ ਰੰਗਮੰਚ ਦੇ ਕਲਾਕਾਰ ਅਜਿਹੇ ਹਨ, ਜੋ ਥੀਏਟਰ ਜ਼ਰੀਏ ਫ਼ਿਲਮਾਂ ਵਿਚ ਜਾਣ ਦੀ ਰੁਚੀ ਰੱਖਦੇ ਹਨ। ਕਿਉਂਕਿ, ਥੀਏਟਰ ਉਨ੍ਹਾਂ ਦੇ ਘਰ ਚਲਾਉਣ ਵਿੱਚ ਸਹਾਈ ਨਹੀਂ ਹੁੰਦਾ। ਹੁਣ ਕਲਾਕਾਰਾਂ ਦਾ ਮਕਸਦ ਥੀਏਟਰ ਕਰਕੇ ਥੀਏਟਰ ਵਿੱਚ ਰਹਿਣਾ ਨਹੀਂ, ਬਲਕਿ ਥੀਏਟਰ ਵਿਚੋਂ ਫਿਲਮਾਂ ਵਿੱਚ ਜਾਣਾ ਹੈ। ਪਰ, ਜੋ ਗੱਲਬਾਤ ਰੰਗਮੰਚ ਵਿੱਚ ਹੈ, ਸਿਨੇਮਾ ਉਸ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ।

ਸਰਕਾਰ ਵੀ ਪੰਜਾਬੀ ਰੰਗਮੰਚ ਵੱਲ ਧਿਆਨ ਦੇਵੇ: ਰੰਗਮੰਚ ਕਰਨ ਵਾਲੇ ਕਲਾਕਾਰਾਂ ਦਾ ਕਹਿਣਾ ਹੈ ਕਿ, ਤਾਂ ਸਰਕਾਰਾਂ ਨੇ ਪੰਜਾਬੀ ਰੰਗਮੰਚ ਨੂੰ ਉੱਚਾ ਚੁੱਕਣ ਲਈ ਕਦੇ ਉਪਰਾਲੇ ਨਹੀਂ ਕੀਤੇ ਅਤੇ ਹਮੇਸ਼ਾ ਅਵੇਸਲੀਆਂ ਰਹੀਆਂ ਹਨ। ਹਾਲਾਂਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਆਸ ਜ਼ਰੂਰ ਰੱਖੀ ਜਾ ਰਹੀ ਹੈ ਕਿ ਉਹ ਪੰਜਾਬੀ ਰੰਗਮੰਚ ਬਾਰੇ ਜ਼ਰੂਰ ਕੁਝ ਸੋਚਣਗੇ, ਕਿਉਂਕਿ ਉਹ ਖੁਦ ਕਲਾਕਾਰ ਪਿਛੋਕੜ ਨਾਲ ਸਬੰਧ ਰੱਖਦੇ ਹਨ। ਪੰਜਾਬੀ ਰੰਗਮੰਚ ਵਿਚ ਰੁਜ਼ਗਾਰ ਦੇ ਵਸੀਲੇ ਇਸ ਲਈ ਵੀ ਘੱਟ ਹਨ ਕਿਉਂਕਿ ਮਨੋਰੰਜਨ ਹੇਠ ਨਾਟਕ ਘੱਟ ਅਤੇ ਸਮਾਜਿਕ ਮਸਲਿਆ ਤੇ ਜ਼ਿਆਦਾ ਕੀਤੇ ਜਾਂਦੇ ਹਨ। ਜੇ ਸਰਕਾਰ ਰੰਗਮੰਚ ਨੂੰ ਹੁਲਾਰਾ ਦੇਵੇ ਤਾਂ ਪੰਜਾਬੀ ਰੰਗਮੰਚ ਵੱਡੇ ਪੱਧਰ 'ਤੇ ਪ੍ਰਫੁਲਿਤ ਹੋ ਸਕਦਾ ਹੈ। ਕਈ ਸੂਬਿਆਂ ਵਿਚ ਸਰਕਾਰਾਂ ਰੰਗਮੰਚ ਲਈ ਗ੍ਰਾਂਟਾਂ ਦਿੰਦੀਆਂ ਹਨ, ਜੋ ਕਿ ਪੰਜਾਬ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ।

ਕੌਣ ਹੈ ਕੁਲਜਿੰਦਰ ਸਿੰਘ: ਕੁਲਜਿੰਦਰ ਸਿੰਘ ਸਿੱਧੂ ਇੱਕ ਭਾਰਤੀ ਅਦਾਕਾਰ, ਲੇਖਕ ਅਤੇ ਫਿਲਮ ਨਿਰਮਾਤਾ ਹੈ, ਜੋ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਏ ਹਨ। ਕੁਲਜਿੰਦਰ ਨੇ ਇੱਕ ਅਭਿਨੇਤਾ ਅਤੇ ਲੇਖਕ ਦੇ ਤੌਰ 'ਤੇ ਆਪਣੀ ਸ਼ੁਰੂਆਤ ਫਿਲਮ 'ਸਾਡਾ ਹੱਕ' ਨਾਲ ਕੀਤੀ, ਜਿਸ ਦਾ ਉਨ੍ਹਾਂ ਨੇ ਹੀ ਨਿਰਮਾਣ ਵੀ ਕੀਤਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ 2014 ਦੀ ਪੰਜਾਬੀ ਫਿਲਮ 'ਯੋਧਾ: ਦਿ ਵਾਰੀਅਰ' ਦੀ ਕਹਾਣੀ ਅਤੇ ਸਕ੍ਰੀਨਪਲੇ ਦਾ ਨਿਰਮਾਣ ਅਤੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਵਿਰੋਧੀ ਰਾਹੁਲ ਦੇਵ ਦੀ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੂੰ ਫਿਲਮ 'ਸਾਡਾ ਹੱਕ' ਲਈ ਸਰਵੋਤਮ ਅਦਾਕਾਰੀ ਲਈ ਪੀਟੀਸੀ ਕ੍ਰਿਟਿਕਸ ਅਵਾਰਡ ਅਤੇ ਸਰਵੋਤਮ ਸਕ੍ਰੀਨਪਲੇ ਲੇਖਕ ਲਈ ਪੀਟੀਸੀ ਕ੍ਰਿਟਿਕਸ ਅਵਾਰਡ ਮਿਲਿਆ ਹੈ।

ਇਹ ਵੀ ਪੜ੍ਹੋ: Mera Punjab Bolda: ਪੰਜਾਬੀ ਮੇਲਾ ‘ਮੇਰਾ ਪੰਜਾਬ ਬੋਲਦਾ’ 1 ਅਪ੍ਰੈਲ ਤੋਂ ਯੂ.ਐਸ.ਏ ਵਿਚ ਸ਼ੁਰੂ, ਨਾਮਵਰ ਸ਼ਖ਼ਸ਼ੀਅਤਾਂ ਲੈਣਗੀਆਂ ਹਿੱਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.