ਚੰਡੀਗੜ੍ਹ: ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕੀਤੇ ਜਾ ਰਹੇ ਸਨ, ਅਤੇ ਉਸ ਉੱਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਕਿ ਨਵਜੋਤ ਸਿੰਘ ਸਿੱਧੂ ਪਟਿਆਲਾ ਤੋਂ ਮੇਰੇ ਖ਼ਿਲਾਫ਼ ਚੋਣ ਲੜ ਲੈਣ ਜੇਕਰ ਉਨ੍ਹਾਂ ਦੀ ਜ਼ਮਾਨਤ ਜ਼ਬਤ ਨਾ ਕਰਵਾਈ। ਉਸ ਤੋਂ ਬਾਅਦ ਇਹ ਅੰਦਾਜ਼ੇ ਲਾਏ ਜਾ ਰਹੇ ਸਨ, ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
ਇੰਨਾ ਹੀ ਨਹੀਂ ਖ਼ੁਦ ਜਦੋਂ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਿੱਚ ਇਹ ਕਿਹਾ ਗਿਆ ਸੀ, ਕਿ ਉਨ੍ਹਾਂ ਦਾ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇਗਾ ਉਸ ਵੇਲੇ ਵੀ ਚਰਚਾ ਛਿੜ ਗਈ ਸੀ, ਕਿ ਸ਼ਾਇਦ ਉਹ ਚਿਹਰਾ ਨਵਜੋਤ ਸਿੰਘ ਸਿੱਧੂ ਹੋ ਸਕਦੇ ਹਨ, ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਟਵੀਟ ਕਰ ਕੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਤਾਰੀਫ ‘ਚ ਕਿਹਾ ਸੀ, ਕਿ ਹਮੇਸ਼ਾਂ ਉਨ੍ਹਾਂ ਦੇ ਕੰਮ ਨੂੰ ਆਮ ਆਦਮੀ ਪਾਰਟੀ ਪਛਾਣਦੀ ਹੈ।
ਸਿੱਧੂ ਨੇ ਕਿਹਾ ਸੀ, ਕਿ ਉਨ੍ਹਾਂ ਨੂੰ ਇਹ ਪਤਾ ਹੈ ਕਿ ਅਸਲ ਵਿੱਚ ਪੰਜਾਬ ਲਈ ਕੌਣ ਲੜ ਰਿਹਾ ਹੈ। ਜਿਸ ਤੋਂ ਬਾਅਦ ਵੀ ਸਿਆਸਤ ਵਿੱਚ ਤੇਜ਼ੀ ਆ ਗਈ ਸੀ, ਪਰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਬਾਅਦ ਖੁੱਲ੍ਹ ਕੇ ਸਾਹਮਣੇ ਆਏ ਹਨ, ਅਤੇ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਧੜਾਧੜ ਬੈਠਕਾਂ ਕੀਤੀਆਂ ਹਨ। ਤਾਏ ਕਹਿਣਾ ਗਲਤ ਨਹੀਂ ਹੋਵੇਗਾ, ਕਿ ਆਮ ਆਦਮੀ ਪਾਰਟੀ ਜਿਹੜੇ ਸੁਫ਼ਨੇ ਲੈ ਰਹੀ ਸੀ, ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ, ਜਿਸ ਨਾਲ ਉਨ੍ਹਾਂ ਦੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਦੋਨਾਂ ਦੇ ਸੁਫ਼ਨੇ ਧਰੇ ਦੇ ਧਰੇ ਰਹਿ ਗਏ ਹਨ।
ਇਸ ਉੱਪਰ ਹੁਣ ਵਿਰੋਧੀਆਂ ਨੇ ਵੀ ਚੁਟਕੀਆਂ ਲੈਣਿਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਲੀਡਰ ਮਨੋਰੰਜਨ ਕਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਥ ਇੱਕ ਵਾਰ ਫਿਰ ਤੋਂ ਖਾਲੀ ਰਹਿ ਗਏ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸੰਭਾਲਣਾ ਕਾਂਗਰਸ ਪਾਰਟੀ ਵਾਸਤੇ ਵੀ ਕੋਈ ਛੋਟੀ ਮੋਟੀ ਗੱਲ ਨਹੀਂ।
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਬਾਦੀ ਪਾਰਟੀ ਨਾਲ ਹਾਸੋਹੀਣੀ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ, ਜਦੋਂ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਆਏ ਸਨ, ਤਾਂ ਉਸ ਵੇਲੇ ਇਹ ਚਰਚਾ ਚੱਲ ਰਹੀ ਸੀ, ਕਿ ਪਰਗਟ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ, ਪਰ ਉਸ ਵੇਲੇ ਉਹ ਵੀ ਨਹੀਂ ਹੋਏ ਅਤੇ ਨਵਜੋਤ ਸਿੰਘ ਸਿੱਧੂ ਵੀ ਆਪ ਨੂੰ ਠੇਂਗਾ ਵਿਖਾ ਗਏ ਹਨ।
ਉਥੇ ਅਸ਼ਵਨੀ ਸੇਖੜੀ ਨੇ ਇਸ ਉਪਰ ਕੁਝ ਨਾ ਬੋਲਦੇ ਹੋਏ ਸਿਰਫ ਇੰਨਾ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਰ ਜਲਦ ਹੀ ਹਾਈਕਮਾਂਡ ਫੈਸਲਾ ਕਰ ਦੇਵੇਗੀ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਸੁਖਜਿੰਦਰ ਰੰਧਾਵਾ ਦੇ ਲਾਏ ਪੈਰੀ ਹੱਥ, ਜਾਣੋ ਕਿਉਂ...