ਚੰਡੀਗੜ੍ਹ/ਮੋਹਾਲੀ: ਜ਼ੀਰਕਪੁਰ 'ਚ ਮੰਦਭਾਗੀ ਘਟਨਾ ਵਾਪਰੀ ਜਿਸ ਨੇ ਇੱਕ ਹੱਸਦੇ ਵੱਸਦੇ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ। ਦਰਅਸਲ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਸ਼ੁਭਮ ਦੀ ਬਾਸਕਟਬਾਲ ਖੇਡਦੇ ਹੋਏ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਡਿੱਗਣ ਕਾਰਨ ਉਸ ਦੀ ਗਰਦਨ ਫਰੈਕਚਰ ਹੋ ਗਈ ਸੀ, ਜਿਸ ਦੇ ਚਲਦਿਆਂ ਉਸ ਨੂੰ ਫੌਰੀ ਤੌਰ 'ਤੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸਕੂਲ ਪ੍ਰਬੰਧਕਾਂ ਮੁਤਾਬਿਕ ਵਿਦਿਆਰਥੀ ਸਕੂਲ 'ਚ ਅਪਣੇ ਭਰਾ ਨਾਲ ਬਾਸਕਟਬਾਲ ਖੇਡ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਸ਼ੁਭਮ ਖੇਡਦੇ ਸਮੇਂ ਅਚਾਨਕ ਬੇਹੋਸ਼ ਹੋ ਗਿਆ।
ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ : ਘਟਨਾ ਤੋਂ ਬਾਅਦ ਸ਼ੁਭਮ ਦੇ ਪਿਤਾ ਨਵੀਨ ਗਰਗ ਨੂੰ ਬੁਲਾਇਆ ਅਤੇ ਸ਼ੁਭਮ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸ ਨੂੰ ਜੀਐਮਸੀਐਚ-32 ਰੈਫਰ ਕਰ ਦਿਤਾ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਜਿਥੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਛੋਟੇ ਭਰਾ ਨਾਲ ਬਾਸਕਟਬਾਲ ਖੇਡ ਰਿਹਾ ਸੀ : ਮ੍ਰਿਤਕ ਸ਼ੁਭਮ ਦੇ ਪਿਤਾ ਨਵੀਨ ਗਰਗ ਨੇ ਦੱਸਿਆ ਕਿ ਸਵੇਰੇ ਪੌਣੇ ਨੌਂ ਵਜੇ ਦੇ ਕਰੀਬ ਸ਼ੁਭਮ ਆਪਣੇ 12 ਸਾਲਾ ਛੋਟੇ ਭਰਾ ਨਾਲ ਬਾਸਕਟਬਾਲ ਖੇਡ ਰਿਹਾ ਸੀ ਕਿ ਅਚਾਨਕ ਉਸ ਨੂੰ ਸਿਰ 'ਚ ਦਰਦ ਮਹਿਸੂਸ ਹੋਣ ਲੱਗਾ ਅਤੇ ਜਦੋਂ ਉਸ ਨੇ ਸਿਰ ਫੜਿਆ ਤਾਂ ਉਹ ਅਚਾਨਕ ਪਿੱਛੇ ਡਿੱਗ ਗਿਆ। ਸ਼ੁਭਮ ਦੇ ਪਿਤਾ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਆਪਣੇ ਬੱਚੇ ਨੂੰ ਸਕੂਲ ਛੱਡ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਵਾਪਸ ਸਕੂਲ ਚਲਾ ਗਿਆ।
- ਲੋਕ ਸਭਾ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਿੱਲ ਪਾਸ: ਦੇਸ਼ਧ੍ਰੋਹ ਕਾਨੂੰਨ ਖ਼ਤਮ; ਨਾਬਾਲਿਗ ਨਾਲ ਬਲਾਤਕਾਰ ਅਤੇ ਭੀੜ ਵੱਲੋਂ ਕੁੱਟਮਾਰ ਕਰਨ 'ਤੇ ਮੌਤ ਦੀ ਸਜ਼ਾ ਦਾ ਐਲਾਨ
- ਲੋਕ ਸਭਾ 'ਚ ਹਰਸਿਮਰਤ ਕੌਰ ਬਾਦਲ ਨੇ ਗਰਮਜੋਸ਼ੀ ਨਾਲ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਕਿਹਾ-ਹੁਣ ਤਰਸ ਦੇ ਅਧਾਰ 'ਤੇ ਆਉਣੇ ਚਾਹੀਦੇ ਨੇ ਸਾਰੇ ਬਾਹਰ
- ਕੀ ਮੈਂ ਇਹ ਕਹਾਂ ਦਲਿਤ ਹੋਣ ਕਾਰਨ ਮੈਨੂੰ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ: ਖੜਗੇ
ਇਸੇ ਦੌਰਾਨ ਨਿਊ ਏਜਲ ਪਬਲਿਕ ਸਕੂਲ ਦੇ ਡਾਇਰੈਕਟਰ ਜਸਵੰਤ ਸਿੰਘ ਸੈਣੀ ਨੇ ਦੱਸਿਆ ਕਿ ਸਕੂਲ ਸਾਢੇ ਨੌਂ ਵਜੇ ਸ਼ੁਰੂ ਹੁੰਦਾ ਹੈ। ਬੱਚੇ ਕਰੀਬ 8.30 ਵਜੇ ਸਕੂਲ ਆਏ ਅਤੇ ਖੇਡ ਰਹੇ ਸਨ। ਇਹ ਹਾਦਸਾ ਪੌਣੇ ਨੌਂ ਵਜੇ ਵਾਪਰਿਆ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਹਾਦਸੇ ਤੋਂ ਸਕੂਲ ਮੈਨੇਜਮੈਂਟ ਵੀ ਹੈਰਾਨ ਹੈ।
ਜ਼ਿਕਰਯੋਗ ਹੈ ਕਿ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਜਾਨੀ ਨੁਕਸਾਨ ਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਰੂਰੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਨਾਲ ਸਮਝਾਉਣ ਅਤੇ ਉਹਨਾਂ ਦੀ ਸਿਹਤ ਦਾ ਵੀ ਖਿਆਲ ਕਰਨ। ਹਾਲਾਂਕਿ ਲੋੜ ਬੱਚਿਆਂ ਨੂੰ ਵੀ ਹੈ ਕਿ ਜੇਕਰ ਕੋਈ ਤਕਲੀਫ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਮਾਪਿਆਂ ਨਾਲ ਜਾਂ ਅਧਿਆਪਕਾਂ ਨਾਲ ਜਰੂਰ ਸਾਂਝੀ ਕਰਨ।