ਚੰਡੀਗੜ੍ਹ: ਇੰਗਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ (Indian High Commissioner Vikram Doraiswamy) ਨੂੰ ਸਕਾਟਲੈਂਡ ਦੇ ਇੱਕ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕ ਜਾਣ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਇਸ ਮਾਮਲੇ ਨੂੰ ਜਿੱਥੇ ਬਰਤਾਨੀਆ ਦੇ ਵਿਦੇਸ਼ ਦਫ਼ਤਰ ਅਤੇ ਪੁਲਿਸ ਕੋਲ ਭਾਰਤ ਵੱਲੋਂ ਚੁੱਕਿਆ ਗਿਆ ਹੈ ਉੱਥੇ ਹੀ ਐੱਸਜੀਪੀਸੀ ਨੇ ਵੀ ਇਹ ਮੁੱਦਾ ਸਿੱਖਾਂ ਲਈ ਗੰਭੀਰ ਅਤੇ ਸੰਵੇਦਨਸ਼ੀਲ ਦੱਸਦਿਆਂ ਬਿਆਨ ਜਾਰੀ ਕੀਤਾ ਹੈ।
ਸਿੱਖਾਂ ਦੇ ਅਕਸ ਨੂੰ ਲੱਗਦੀ ਹੈ ਢਾਹ: ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਉੱਥੇ ਹਰ ਕੋਈ ਜਾ ਸਕਦਾ ਹੈ ਅਤੇ ਕਿਸੇ ਉੱਤੇ ਕੋਈ ਵੀ ਪਾਬੰਦੀ ਨਹੀਂ ਹੈ। ਉਨ੍ਹਾਂ ਸਾਫ ਸ਼ਬਦਾਂ ਵਿੱਚ ਕਿਹਾ ਕਿ ਇੰਗਲੈਂਡ ਵਿੱਚ ਲੋਕ ਜੱਗੀ ਜੌਹਲ ਦੀ ਗ਼ੈਰਕਾਨੂੰਨੀ ਗ੍ਰਿਫ਼ਤਾਰੀ ਤੋਂ ਨਾਰਾਜ਼ ਹਨ,ਇਸ ਲਈ ਇਹ ਵਰਤਾਰਾ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮੱਤਭੇਦਾਂ ਨੂੰ ਦੂਰ ਕਰਨਾ ਜ਼ਰੂਰੀ ਹੈ ਕਿਉਂਕਿ ਜੋ ਵੀ ਖ਼ਬਰਾਂ ਸਿੱਖਾਂ ਦੇ ਵਿਰੁੱਧ ਵਿਦੇਸ਼ ਤੋਂ ਆ ਰਹੀਆਂ ਹਨ ਉਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ (Destroy the image of Sikhs) ਲੱਗ ਰਹੀ ਹੈ।
- RP Singh On Pannu: ਭਾਜਪਾ ਆਗੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖਾਲਿਸਤਾਨੀ ਪੰਨੂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਦੀ ਕੀਤੀ ਅਪੀਲ
- India Uk Row: ਭਾਰਤੀ ਹਾਈ ਕਮਿਸ਼ਨਰ ਨੂੰ ਗੁਰੂਘਰ ਜਾਣ ਤੋਂ ਰੋਕਣ ਦਾ ਮਾਮਲਾ, ਭਾਰਤ ਨੇ ਬਰਤਾਨੀਆ ਦੇ ਵਿਦੇਸ਼ ਦਫਤਰ ਅੱਗੇ ਚੁੱਕਿਆ ਮੁੱਦਾ
- Amirtpal On Strike: ਡਿਬਰੂਗੜ੍ਹ ਜੇਲ੍ਹ 'ਚ ਅੰਮ੍ਰਿਤਪਾਲ ਸਿੰਘ ਨੇ ਸਾਥੀਆਂ ਕੈਦੀਆਂ ਨਾਲ ਮਿਲ ਡੀਸੀ ਅੰਮ੍ਰਿਤਸਰ ਖ਼ਿਲਾਫ਼ ਪ੍ਰਦਰਸ਼ਨ ਆਰੰਭਿਆ, ਜਾਣੋ ਕਾਰਣ
-
#WATCH | Patiala, Punjab: On Vikram Doraiswami, Indian High Commissioner to UK, allegedly stopped from entering a gurdwara in Scotland, SGPC General Secretary Gurcharan Singh Grewal says, "People of England, they are upset with the illegal arrest of Jaggi Johal. That is the… pic.twitter.com/AnE00Amw7b
— ANI (@ANI) September 30, 2023 " class="align-text-top noRightClick twitterSection" data="
">#WATCH | Patiala, Punjab: On Vikram Doraiswami, Indian High Commissioner to UK, allegedly stopped from entering a gurdwara in Scotland, SGPC General Secretary Gurcharan Singh Grewal says, "People of England, they are upset with the illegal arrest of Jaggi Johal. That is the… pic.twitter.com/AnE00Amw7b
— ANI (@ANI) September 30, 2023#WATCH | Patiala, Punjab: On Vikram Doraiswami, Indian High Commissioner to UK, allegedly stopped from entering a gurdwara in Scotland, SGPC General Secretary Gurcharan Singh Grewal says, "People of England, they are upset with the illegal arrest of Jaggi Johal. That is the… pic.twitter.com/AnE00Amw7b
— ANI (@ANI) September 30, 2023
ਐੱਸਜੀਪੀਸੀ ਦਾ ਪ੍ਰਤੀਕਰਮ: ਇੰਗਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਕਥਿਤ ਤੌਰ ’ਤੇ ਸਕਾਟਲੈਂਡ ਦੇ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕੇ ਜਾਣ ’ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ, ‘‘ਇੰਗਲੈਂਡ ਦੇ ਲੋਕ ਜੱਗੀ ਜੌਹਲ ਦੀ ਗ਼ੈਰਕਾਨੂੰਨੀ ਗ੍ਰਿਫ਼ਤਾਰੀ ਤੋਂ ਨਾਰਾਜ਼ ਹਨ। ਇਹ ਸਭ ਕੁਝ ਕਿਉਂ ਹੋ ਰਿਹਾ ਹੈ... ਅਸੀਂ ਭਾਰਤੀ ਦੂਤਾਵਾਸ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਾ ਕੀਤਾ ਜਾਵੇ... ਜੇਕਰ ਕਿਸੇ ਗੁਰਦੁਆਰੇ 'ਚ ਕਿਸੇ ਰਾਜਦੂਤ ਨਾਲ ਅਜਿਹਾ ਕੁਝ ਹੋਇਆ ਹੈ, ਤਾਂ ਇਸ ਨਾਲ ਸਿੱਖਾਂ ਦੀ ਸਾਖ 'ਤੇ ਅਸਰ ਪੈਂਦਾ ਹੈ... ਇਸ ਤੋਂ ਪਹਿਲਾਂ ਕਿਸੇ ਰਾਜਦੂਤ ਦੀ ਕੁੱਟਮਾਰ ਹੋਈ ਸੀ, ਅਸੀਂ ਇਸ ਦਾ ਸਮਰਥਨ ਨਹੀਂ ਕਰਦੇ... ਸਿੱਖਾਂ ਦੀ ਸਾਖ ਪੂਰੀ ਦੁਨੀਆ 'ਚ ਪ੍ਰਭਾਵਿਤ ਹੁੰਦੀ ਹੈ... ਕਿਸੇ ਵੀ ਗੁਰਦੁਆਰੇ 'ਚ ਦਾਖਲ ਹੋਣ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਪਤਾ ਨਹੀਂ ਉਨ੍ਹਾਂ ਦੇ ਕਾਰਨ ਕੀ ਸਨ। ਵਿਕਰਮ ਦੋਰਾਇਸਵਾਮੀ ਦੇ ਦੌਰੇ ਕਾਰਨ ਪੈਦਾ ਹੋਏ ਕਿਸੇ ਵੀ ਤਣਾਅ ਤੋਂ ਬਚੋ, ਉਨ੍ਹਾਂ ਨੇ ਉਸ ਨੂੰ ਰੋਕਿਆ ਹੋਣਾ ਚਾਹੀਦਾ ਹੈ..."