ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh maan) ਵਿਰੁੱਧ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਨੂੰ ਲੈਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਮੁਹਾਲੀ ਪੁਲਿਸ (Mohali Police) ਵੱਲੋਂ ਵੀਰਵਾਰ ਨੂੰ ਸੈਕਟਰ 3 ਚੰਡੀਗੜ੍ਹ ਤੋਂ ਕੀਤੀ ਗਈ ਸੀ।
ਪੁਲਿਸ ਨੇ ਕੋਰਟ ਤੋਂ ਮੰਗਿਆ ਸੀ ਬੰਟੀ ਰੋਮਾਣਾ ਦਾ ਰਿਮਾਂਡ: ਦੱਸ ਦਈਏ ਪੁਲਿਸ ਨੇ ਗ੍ਰਿਫ਼ਤਾਰੀ ਮਗਰੋਂ ਬੰਟੀ ਰੋਮਾਣਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਜਾਣਕਾਰੀ ਲੈਣ ਲਈ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਿਮਾਂਡ ਦੀ ਲੋੜ ਨਹੀਂ ਜਾਪਦੀ, ਜਿਸ ਤੋਂ ਬਾਅਦ ਅਦਾਲਤ ਨੇ ਬੰਟੀ ਰੋਮਾਣਾ ਨੂੰ 14 ਦਿਨਾਂ ਦੀ ਨਿਆਂਇਕ ਹਿਰਸਤ (14 days judicial custody) ਵਿੱਚ ਭੇਜ ਦਿੱਤਾ। ਜੇਲ੍ਹ ਵਿੱਚ ਜਾਣ ਤੋਂ ਪਹਿਲਾਂ ਬੰਟੀ ਰੋਮਾਣਾ ਦਾ ਮੁਹਾਲੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਨ੍ਹਾਂ ਦਾ ਮੈਡੀਕਲ ਭਾਰੀ ਸੁਰੱਖਿਆ ਵਿਚਕਾਰ ਹੋਇਆ। ਇਸ ਦੌਰਾਨ ਰੋਮਾਣਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਜਿੰਨ੍ਹਾਂ ਮਰਜ਼ੀ ਜ਼ੋਰ ਲਗਾ ਲੈਣ ਪਰ ਉਹ ਚੜ੍ਹਦੀਕਲਾ ਵਿੱਚ ਹੈ।
ਸੀਐੱਮ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ: ਜ਼ਿਕਰਯੋਗ ਹੈ ਕਿ ਬੰਟੀ ਰੋਮਾਣਾ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ’ਤੇ ਇਲਜ਼ਾਮ ਹੈ ਕਿ ਗਾਇਕ ਕੰਵਰ ਗਰੇਵਾਲ ਦੇ ਸਾਲ 2014 'ਚ ਹੋਏ ਸ਼ੋਅ ਦੀ ਵੀਡੀਓ ਨੂੰ ਐਡਿਟ ਕਰਕੇ ਭਾਵ ਵੀਡੀਓ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਗਿਆ ਹੈ। ਇਸ ਰਾਹੀਂ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ( attempt to spoil the image of the Chief Minister) ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੋਹਾਣਾ ਵਾਸੀ ਸੰਦੀਪ ਸਿੰਘ ਨੇ ਕਿਹਾ ਕਿ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਂ ਤੋਂ ਐਕਸ ਤੋਂ 25 ਅਕਤੂਬਰ ਦੀ ਸ਼ਾਮ ਨੂੰ ਇੱਕ ਲਿੰਕ ਪੋਸਟ ਕੀਤਾ ਗਿਆ, ਜਿਸ ਨੂੰ ਉਸ ਨੇ ਲੈਪਟਾਪ ’ਚ ਦੇਖਿਆ ਸੀ। ਪੋਸਟ ਕੀਤੇ ਗਏ ਲਿੰਕ 'ਚ ਗਾਇਕ ਕੰਵਰ ਗਰੇਵਾਲ ਦੇ ਸਾਲ 2014 ਦੇ ਯੂਕੇ ਵਿੱਚ ਕੀਤੇ ਗਏ ਸ਼ੋਅ ਦੀ ਵੀਡੀਓ ਨੂੰ ਐਡਿਟ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ ਗਿਆ ਸੀ।
- Ludhiana Chemical Leak: ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਡਰੰਮ ਵਿੱਚੋਂ ਕੈਮੀਕਲ ਲੀਕ, ਲੋਕਾਂ ਨੂੰ ਸਾਹ ਲੈਣ ਵਿੱਚ ਹੋ ਰਹੀ ਪਰੇਸ਼ਾਨੀ, ਅੱਖਾਂ ਵਿੱਚ ਜਲਨ ਦੀ ਸ਼ਿਕਾਇਤ
- Road Accident In Sultanpur Lodhi : ਨੌਜਵਾਨ ਨੂੰ ਕਾਰ ਦੇ ਬੋਨਟ 'ਤੇ 10 ਕਿਲੋਮੀਟਰ ਤੱਕ ਲੈ ਗਿਆ ਡਰਾਇਵਰ, ਟੱਕਰ ਦੀ ਸੀਸੀਟੀਵੀ ਵਾਇਰਲ, ਇਹ ਹੈ ਹਾਦਸੇ ਦੀ ਅਸਲ ਵਜ੍ਹਾ
- Ban on online order and sale of crackers: ਪੰਜਾਬ ਵਿੱਚ ਪਟਾਕਿਆਂ ਦੇ ਆਨਲਾਈਨ ਆਰਡਰ ਅਤੇ ਵਿਕਰੀ ਲਈ ਸਾਰੀਆਂ ਈ-ਕਾਮਰਸ ਵੈੱਬਸਾਈਟਾਂ 'ਤੇ ਲਗਾਈ ਪਾਬੰਦੀ
ਮਾਮਲੇ ਸਬੰਧੀ ਮਟੌਰ ਥਾਣਾ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਇਸ ਟਵਿੱਟਰ ਹੈਂਡਲ (X) ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਸਾਈਬਰ ਸੈੱਲ ਨੇ ਇਸ ਦੀ ਜਾਂਚ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਖ਼ਿਲਾਫ਼ ਆਈਟੀ ਐਕਟ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਮੁਹਾਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਸੀ। ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ ਅਤੇ ਇਸ ਮਾਮਲੇ ਦਾ ਵਿਰੋਧ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰ ਸੀਨੀਅਰ ਅਕਾਲੀ ਆਗੂਆਂ ਅਤੇ ਵਕੀਲਾਂ ਨਾਲ ਐੱਸ.ਐੱਸ.ਪੀ.ਮੋਹਾਲੀ ਦੇ ਦਫ਼ਤਰ ਪੁੱਜੇ ਸਨ।