ETV Bharat / state

Search Opration Amritpal: ਅਜਨਾਲਾ ਮਾਮਲੇ ਵਿੱਚ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਥਾਣਾ ਅਜਨਾਲਾ ਵਿੱਚ ਕੀਤਾ ਗਿਆ ਪੇਸ਼

SEARCH OPRATION AMRITPAL LIVE UPDATES March 25, 2023

author img

By

Published : Mar 25, 2023, 7:03 AM IST

Updated : Mar 25, 2023, 9:29 PM IST

16:22 March 25

* ਅਜਨਾਲਾ ਅਦਾਲਤ 'ਚ ਪੇਸ਼ ਕੀਤੇ ਗਏ ਅਮ੍ਰਿਤਪਾਲ ਦੇ 2 ਸਾਥੀ ਪਾਏ ਗਏ HIV ਪੋਜ਼ਿਟਿਵ

ਇਨ੍ਹਾਂ ਵਿੱਚੋਂ ਸੁਖਪ੍ਰੀਤ ਸਿੰਘ ਬੀਤੇ ਕੱਲ੍ਹ ਗਿਰਫ਼ਤਾਰ ਕੀਤਾ ਗਿਆ ਸੀ। ਸੁਖਪ੍ਰੀਤ ਦਾ ਨਾਮ ਵੀ ਅਜਨਾਲਾ ਥਾਣੇ 'ਤੇ ਹੋਏ ਹਮਲੇ ਦੇ ਸਬੰਧ 'ਚ ਕੀਤੀ ਗਈ FIR ਨੰਬਰ 39 'ਚ ਸੀ ਸ਼ਾਮਿਲ ਸੀ। ਇਸ ਨੂੰ ਮਾਨਯੋਗ ਅਦਾਲਤ ਵੱਲੋਂ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

15:16 March 25

* ਅਜਨਾਲਾ ਮਾਮਲੇ ਵਿੱਚ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਥਾਣਾ ਅਜਨਾਲਾ ਵਿੱਚ ਕੀਤਾ ਗਿਆ ਪੇਸ਼

ਅਜਨਾਲਾ ਮਾਮਲੇ ਵਿੱਚ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਥਾਣਾ ਅਜਨਾਲਾ ਵਿੱਚ ਪੇਸ਼ ਕੀਤਾ ਗਿਆ ਹੈ। ਜਿੰਨ੍ਹਾਂ ਵਿੱਚੋਂ ਇੱਕ ਸਾਥੀ ਨੂੰ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ।

15:10 March 25

* ਨੇਪਾਲ ਨੂੰ ਭੱਜਣ ਤੋਂ ਰੋਕਣ ਲਈ ਬਹਿਰਾਇਚ 'ਚ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲੱਗੇ ਹਨ

ਬਹਿਰਾਇਚ ਦੀ ਸਥਾਨਕ ਪੁਲਿਸ ਨੇ ਭਾਰਤ-ਨੇਪਾਲ ਸਰਹੱਦ 'ਤੇ ਬਹਿਰਾਇਚ ਦੇ ਪੁਪਈਡੀਹਾ ਕਸਬੇ ਵਿੱਚ ਭਗੌੜੇ ਖਾਲਿਸਤਾਨੀ ਸਮਰਥਗਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਦੋ ਸਾਥੀਆਂ ਦੇ ਪੋਸਟਰ ਚਿਪਕਾਏ ਹਨ।

13:56 March 25

* ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਨੂੰ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

12:22 March 25

* ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਗ੍ਰਿਫ਼ਤਾਰ

ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਦੇ ਇੱਕ ਹੋਰ ਸਾਥੀ ਅਮਰੀਕ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਨੂੰ ਜੰਮੂ ਦੇ ਆਰਐਸ ਪੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਦੇ ਨਾਲ ਹੀ ਅਮਰੀਕ ਸਿੰਘ ਦੀ ਪਤਨੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।

11:30 March 25

* ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਵੱਡਾ ਦਾਅਵਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੱਡਾ ਦਾਅਵਾ ਕੀਤਾ ਹੈ। ਵਿੱਜ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ, ਪਰ ਪੰਜਾਬ ਪੁਲਿਸ ਨੂੰ ਸ਼ਾਹਬਾਦ ਪਹੁੰਚਣ ਵਿਚ ਡੇਢ ਦਿਨ ਦਾ ਸਮਾਂ ਲੱਗਾ ਹੈ।

10:16 March 25

* ਅੰਮ੍ਰਿਤਪਾਲ ਦੀ ਨਵੀਂ ਸੀਸੀਟੀਵੀ ਫੁਟੇਜ਼ ਆਈ ਸਾਹਮਣੇ !

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪਪਲਪ੍ਰੀਤ ਦੀਆਂ ਨਵੀਆਂ ਸੀਸੀਟੀਵੀ ਫੁਟੇਜ਼ ਪੁਲਿਸ ਦੇ ਹੱਥ ਲੱਗੀਆਂ ਹਨ। ਸੂਤਰਾਂ ਦੇ ਅਨੁਸਾਰ 18 ਮਾਰਚ ਦੀ ਰਾਤ ਨੂੰ ਅੰਮ੍ਰਿਤਪਾਲ ਨੂੰ ਪਟਿਆਲਾ ਵਿੱਚ ਦੇਖਿਆ ਗਿਆ ਹੈ, ਜਿਸ ਦੀ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ।

08:03 March 25

* ਅੰਮ੍ਰਿਤਪਾਲ ਦੀ ਭਾਲ ਵਿੱਚ ਦਿੱਲੀ ਪਹੁੰਚੀਆਂ ਪੰਜਾਬ ਪੁਲਿਸ ਦੀਆਂ ਟੀਮਾਂ

ਪੰਜਾਬ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ। ਪੰਜਾਬ ਨੇ ਸ਼ੱਕ ਜਤਾਇਆ ਹੈ ਕਿ ਅੰਮ੍ਰਿਤਪਾਲ ਦਿੱਲੀ ਵਿੱਚ ਇੱਕ ਸਾਧੂ ਦੇ ਭੇਸ ਵਿੱਚ ਰਹਿ ਰਿਹਾ ਹੈ।

06:44 March 25

* ਪੁਲਿਸ ਨੂੰ ਡਰ ਨੇਪਾਲ ਭੱਜੇਗਾ ਅੰਮ੍ਰਿਤਪਾਲ, ਦੋ ਟੀਮਾਂ ਤੈਨਾਤ

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਭਾਲ ਲਈ ਲਗਾਤਾਰ ਆਪਰੇਸ਼ਨ ਚਲਾਏ ਜਾ ਰਹੇ ਹਨ। ਦੱਸ ਦਈਏ ਕਿ ਪੁਲਿਸ 18 ਮਾਰਚ ਤੋਂ ਫਰਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਦੀ ਭਾਲ ਵਿੱਚ ਲੱਗੀ ਹੋਈ ਹੈ, ਪਰ ਅਤੇ ਤਕ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲਿਸ ਵੱਲੋਂ ਆਏ ਦਿਨ ਅੰਮ੍ਰਿਤਪਾਲ ਨਾਲ ਸਬੰਧਿਤ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਇੱਕ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਦੀ ਪਲੈਨਿੰਗ ਕਰ ਰਿਹਾ ਸੀ।

ਨੇਪਾਲ ਭੱਜਣ ਦਾ ਖ਼ਦਸ਼ਾ: ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਉਤਰਾਖੰਡ ਦੇ ਰਸਤੇ ਨੇਪਾਲ ਭੱਜ ਸਕਦਾ ਹੈ। ਪੁਲਿਸ ਨੇ ਕਾਰਾਵਾਈ ਕਰਦੇ ਹੋਏ ਨੇਪਾਲ ਵਿੱਚ ਆਪਣੀਆਂ ਦੋ ਟੀਮਾਂ ਤਾਇਨਾਤ ਕੀਤੀਆਂ ਹਨ। ਇਸ ਦੇ ਨਾਲ ਹੀ ਉਤਰਾਖੰਡ ਵਿੱਚ ਅੰਮ੍ਰਿਤਪਾਲ ਸਿੰਘ, ਪਾਪਲਪ੍ਰੀਤ ਸਮੇਤ 5 ਸਾਥੀਆਂ ਦੇ ਪੋਸਟਰ ਲਾਏ ਗਏ ਹਨ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ਨੇਪਾਲ ਦੇ ਰਾਮਕੋਟ, ਟੋਖਾ ਅਤੇ ਗੋਥਾਤਰ ਨਾਲ ਸੰਪਰਕ ਹਨ।

ਖਾਲਿਸਤਾਨੀ ਨੋਟ ਕੀਤੇ ਬਰਾਮਦ: ਬੀਤੇ ਦਿਨ ਪੁਲਿਸ ਨੇ ਖਾਲਿਸਤਾਨ ਦੇ 10 ਡਾਲਰ ਦੇ ਨੋਟ ਬਰਾਮਦ ਕੀਤੇ ਹਨ। ਨੋਟ 'ਤੇ ਭਿੰਡਰਾਂਵਾਲਾ ਦੀ ਫੋਟੋ ਵੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ 20,000 ਰੁਪਏ ਦੇ ਨੋਟਾਂ ਦੀ ਪਹਿਲੀ ਖੇਪ ਪੰਜਾਬ ਪਹੁੰਚੀ ਸੀ। ਇਹ ਖੇਪ ਇਟਲੀ ਤੋਂ ਭੇਜੀ ਗਈ ਸੀ। ਇਹ ਬਿਲਕੁਲ ਡਾਲਰ ਤੋਂ ਨਕਲ ਕੀਤਾ ਗਿਆ ਹੈ, ਇਸ ਲਈ ਵਰਤੇ ਗਏ ਕਾਗਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: Daily Hukamnama: ੧੨ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

Last Updated : Mar 25, 2023, 9:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.