ਚੰਡੀਗੜ੍ਹ: ਦੇਸ਼ ਭਰ ਵਿੱਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 1687 ਈ. ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ ਸੀ। ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ ਵਿੱਚ ਹੋਈ ਜਿੱਤ ਤੋਂ ਬਾਅਦ ਸਾਹਿਬਾਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ ਸੀ, ਉਦੋਂ ਅਜੀਤ ਸਿੰਘ ਪੰਜ ਕੁ ਮਹੀਨਿਆਂ ਦੇ ਹੋਏ ਸਨ। 30 ਮਾਰਚ 1699 ਈ. ਦੀ ਵਿਸਾਖੀ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਉਸ ਸਮੇਂ ਮਾਤਾ ਗੁਜ਼ਰੀ ਜੀ ਤੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਪਾਨ ਕੀਤਾ।
ਬਾਬਾ ਅਜੀਤ ਸਿੰਘ ਜੀ ਨੂੰ ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਨਿਪੁੰਨ ਸਨ। ਬਾਬਾ ਅਜੀਤ ਸਿੰਘ ਜੀ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। 29 ਅਗਸਤ 1700 ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ 'ਤੇ ਹਮਲਾ ਕੀਤਾ ਸੀ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ।
ਸ਼ਹੀਦੀ: 19-20 ਦਸੰਬਰ 1704 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਇਸੇ ਦੌਰਾਨ ਸਰਸਾ ਦੇ ਕੰਢੇ ਜੰਗ ਹੋਈ, ਇਸ ਜੰਗ ਵਿੱਚ ਇੱਕ ਜਥੇ ਦੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ, ਜਦ ਕਿ ਬਾਕੀ ਸਿੰਘ ਸਰਸਾ ਪਾਰ ਕਰ ਗਏ ਅਤੇ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਸ ਦੇ ਨਾਲ ਹੀ ਰੋਪੜ ਦੇ ਕਈ ਸਥਾਨਾਂ 'ਤੇ ਪਠਾਣਾਂ ਨਾਲ ਜੰਗ ਹੋਈ। ਇਸ ਉਪਰੰਤ ਬਾਕੀ 40 ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚੇ। ਦਸ ਲੱਖ ਦੇ ਕਰੀਬ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਆਉਂਦਿਆਂ ਹੀ ਘੇਰ ਲਿਆ। 22 ਦਸੰਬਰ 1704 ਈ. ਨੂੰ ਮੁਗ਼ਲ ਫੌਜ ਨੇ ਗੜ੍ਹੀ ‘ਤੇ ਤਾਬਰ ਤੋੜ ਹਮਲਾ ਕੀਤਾ। ਭੁੱਖੇ ਭਾਣੇ 40 ਦੇ ਕਰੀਬ ਸਿੰਘਾਂ ਨਾਲ ਮੁਕਾਬਲਾ ਸ਼ੁਰੂ ਹੋਇਆ।
ਗੁਰੂ ਸਾਹਿਬ ਨੇ ਪੰਜ ਜਾਂ ਛੇ ਸਿੰਘਾਂ ਦੇ ਜੱਥੇ ਵਾਰੋ-ਵਾਰੀ ਭੇਜਣੇ ਸ਼ੁਰੂ ਕਰ ਦਿੱਤੇ। ਜਦ ਇੱਕ ਜਥਾ ਸ਼ਹੀਦੀ ਪ੍ਰਾਪਤ ਕਰ ਲੈਂਦਾ ਤਾਂ ਦੂਜਾ ਆ ਜਾਂਦਾ। ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲੱਗਿਆ। ਸਾਹਿਬਜ਼ਾਦਾ ਅਜੀਤ ਸਿੰਘ ਅੱਗੇ ਹੋ ਕੇ ਪਿਤਾ ਜੀ ਕੋਲੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਪਣੇ ਪੁੱਤਰ ਨੂੰ ਹੱਥੀਂ ਬੜੇ ਚਾਅ ਨਾਲ ਤਿਆਰ ਕੀਤਾ ਤੇ ਥਾਪੀ ਦੇ ਕੇ ਲੜਾਈ ਦੇ ਮੈਦਾਨ ਵੱਲ ਤੋਰ ਦਿੱਤਾ। ਉਸ ਸਮੇਂ ਸਾਹਿਬਜ਼ਾਦੇ ਦੀ ਉਮਰ 17 ਸਾਲ ਸੀ। ਸਾਹਿਬਜ਼ਾਦੇ ਨੇ ਆਉਂਦੇ ਹੀ ਵੈਰੀ ਦੇ ਆਹੂ ਲਾਏ ਤੇ ਰਣ ਵਿੱਚ ਤਰਥਲੀ ਮੱਚ ਗਈ। ਵੱਡੀ ਗਿਣਤੀ 'ਚ ਵੈਰੀਆਂ ਨੂੰ ਸਦਾ ਦੀ ਨੀਂਦ ਬਖ਼ਸ਼ ਕੇ ਬਾਬਾ ਅਜੀਤ ਸਿੰਘ ਜੀ ਆਪ ਵੀ ਸ਼ਹਾਦਤ ਪ੍ਰਾਪਤ ਕਰ ਗਏ।
-
ਘੋੜ ਸਵਾਰੀ, ਸ਼ਸਤਰ-ਵਿੱਦਿਆ ਤੇ ਤੀਰ-ਅੰਦਾਜ਼ੀ ‘ਚ ਨਿਪੁੰਨ ਸਿੱਖ ਕੌਮ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ…
— Bhagwant Mann (@BhagwantMann) February 12, 2023 " class="align-text-top noRightClick twitterSection" data="
ਛੋਟੀ ਉਮਰੇ ਬਾਬਾ ਜੀ ਦਾ ਸਿੱਖ ਕੌਮ ਦੀ ਚੜ੍ਹਦੀਕਲਾ ਖ਼ਾਤਰ ਬੁਲੰਦ ਹੌਂਸਲਾ ਤੇ ਜਜ਼ਬਾ ਸਦਾ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਰਹੇਗਾ… pic.twitter.com/dDVi0KRIsj
">ਘੋੜ ਸਵਾਰੀ, ਸ਼ਸਤਰ-ਵਿੱਦਿਆ ਤੇ ਤੀਰ-ਅੰਦਾਜ਼ੀ ‘ਚ ਨਿਪੁੰਨ ਸਿੱਖ ਕੌਮ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ…
— Bhagwant Mann (@BhagwantMann) February 12, 2023
ਛੋਟੀ ਉਮਰੇ ਬਾਬਾ ਜੀ ਦਾ ਸਿੱਖ ਕੌਮ ਦੀ ਚੜ੍ਹਦੀਕਲਾ ਖ਼ਾਤਰ ਬੁਲੰਦ ਹੌਂਸਲਾ ਤੇ ਜਜ਼ਬਾ ਸਦਾ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਰਹੇਗਾ… pic.twitter.com/dDVi0KRIsjਘੋੜ ਸਵਾਰੀ, ਸ਼ਸਤਰ-ਵਿੱਦਿਆ ਤੇ ਤੀਰ-ਅੰਦਾਜ਼ੀ ‘ਚ ਨਿਪੁੰਨ ਸਿੱਖ ਕੌਮ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ…
— Bhagwant Mann (@BhagwantMann) February 12, 2023
ਛੋਟੀ ਉਮਰੇ ਬਾਬਾ ਜੀ ਦਾ ਸਿੱਖ ਕੌਮ ਦੀ ਚੜ੍ਹਦੀਕਲਾ ਖ਼ਾਤਰ ਬੁਲੰਦ ਹੌਂਸਲਾ ਤੇ ਜਜ਼ਬਾ ਸਦਾ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਰਹੇਗਾ… pic.twitter.com/dDVi0KRIsj
ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਘੋੜ ਸਵਾਰੀ, ਸ਼ਸਤਰ-ਵਿੱਦਿਆ ਤੇ ਤੀਰ-ਅੰਦਾਜ਼ੀ ‘ਚ ਨਿਪੁੰਨ ਸਿੱਖ ਕੌਮ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ, ਛੋਟੀ ਉਮਰੇ ਬਾਬਾ ਜੀ ਦਾ ਸਿੱਖ ਕੌਮ ਦੀ ਚੜ੍ਹਦੀਕਲਾ ਖ਼ਾਤਰ ਬੁਲੰਦ ਹੌਂਸਲਾ ਤੇ ਜਜ਼ਬਾ ਸਦਾ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਰਹੇਗਾ।’
ਇਹ ਵੀ ਪੜੋ: Behbal Kalan firing Witness passed away: ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦਾ ਦੇਹਾਂਤ