ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਜੋ ਉਹ ਆਪ ਬੋਲਦੇ ਹਨ, ਉਸ ਅਨੁਸਾਰ ਚੱਲਣਾ ਵੀ ਸਿੱਖਣ, ਤੇ ਚੀਨ ਦੀਆਂ ਦੋ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲਿਆ ਪੈਸਾ ਵਾਪਸ ਚੀਨ ਨੂੰ ਮੋੜਨ।
ਇੱਥੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਹੀ ਇਹ ਕਹਿ ਰਹੀਆਂ ਹਨ ਕਿ ਚੀਨ ਦੀ ਕੰਪਨੀ ਸ਼ਾਓਮੀ ਨੇ 2 ਅਪ੍ਰੈਲ ਨੂੰ 25 ਲੱਖ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਦਿੱਤੇ ਜਦਕਿ ਓਲਾ ਕੰਪਨੀ, ਜੋ ਚੀਨ ਦੇ ਨਿਵੇਸ਼ਕਾਂ ਤੋਂ ਮਿਲੇ ਫੰਡ ਨਾਲ ਖੜ੍ਹੀ ਹੋਈ ਹੈ, ਨੇ 50 ਲੱਖ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ਲਈ ਦਿੱਤੇ ਸਨ।
ਇਹ ਵੀ ਪੜੋ:ਭਾਰਤੀ ਅੰਬੈਸੀ ਦੇ 38 ਅਧਿਕਾਰੀ ਅਟਾਰੀ-ਵਾਹਗਾ ਰਾਹੀਂ ਪਰਤੇ ਵਤਨ ਵਾਪਸ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ੍ਹ ਆਪ ਚੀਨ ਦੀਆਂ ਕੰਪਨੀਆਂ ਵੱਲੋਂ ਪੀਐਮ ਕੇਅਰਜ਼ ਵਾਸਤੇ ਫ਼ੰਡ ਦੇਣ ਦਾ ਵੱਡਾ ਮਾਮਲਾ ਚੁੱਕਿਆ ਸੀ, ਇਸ ਲਈ ਉਨ੍ਹਾਂ ਨੂੰ ਹੁਣ ਆਪ ਦੋ ਕੰਪਨੀਆਂ ਤੋਂ ਮਿਲਿਆ ਪੈਸਾ ਤੇ ਚੀਨ ਦੇ ਨਿਵੇਸ਼ਕਾਂ ਨਾਲ ਜੁੜੀ ਕਿਸੇ ਵੀ ਕੰਪਨੀ ਤੋਂ ਮਿਲਿਆ ਪੈਸਾ ਵਾਪਸ ਮੋੜਨਾ ਚਾਹੀਦਾ ਹੈ।