ਚੰਡੀਗੜ੍ਹ: ਰੈਡ ਕਰਾਸ ਦੇ ਮੈਂਬਰਾਂ ਨੇ ਐਸ.ਏ.ਐਸ ਤੇ ਈ.ਐਸ.ਆਈ. ਹਸਪਤਾਲ ਦਾ ਦੌਰਾ ਕਰਦੇ ਹੋਏ ਮਰੀਜ਼ਾਂ ਦਾ ਹਾਲ ਜਾਣਿਆ। ਲੋਕ ਭਲਾਈ ਦਾ ਇਹ ਕੰਮ ਡਿਪਟੀ ਕਮਸ਼ਿਨਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪੀ.ਐਸ. ਵਿਰਦੀ, ਤਰਨਪ੍ਰੀਤ ਸਿੰਘ, ਸੁਖਵੰਤ ਸਿੰਘ, ਗਗਨਦੀਪ ਸਿੰਘ, ਕਮਲਦੀਪ ਸਿੰਘ ਸਮੇਤ ਕਈ ਮੈਂਬਰ ਮੋਜੂਦ ਰਹੇ।
ਰੈੱਡ ਕਰਾਸ ਦੇ ਸਕੱਤਰ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਯਸ਼ਪਾਲ ਸ਼ਰਮਾ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਇੱਕ-ਇੱਕ ਮਰੀਜ਼ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਦੀ ਚੰਗੀ ਸੇਹਤ ਦੀ ਕਾਮਨਾ ਕੀਤੀ। ਸੱਕਤਰ ਨੇ ਕਿਹਾ ਕਿ ਰੈੱਡ ਕਰਾਸ ਵੱਲੋਂ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉੱਥੇ ਹੀ ਮਰੀਜ਼ਾਂ ਦੇ ਲਈ ਘੱਟ ਰੇਟ 'ਤੇ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਕਮਲੇਸ਼ ਕੁਮਾਰ ਨੇ ਦੱਸਿਆ ਕਿ ਬੇ-ਸਹਾਰਾ ਅਤੇ ਲੋੜਵੰਦਾਂ ਲੋਕਾਂ ਲਈ ਭਲਾਈ ਸਕੀਮਾਂ ਚਲਾਇਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਸਕੀਮਾਂ ਵਿੱਚ ਯੋਗਦਾਨ ਪਾਉਣ ਲਈ ਮੈਂਬਰਾਂ ਦੇ ਗੁੱਟ ਬਣਾਏ ਜਾ ਰਹੇ ਹਨ। ਰੈਡ ਕਰਾਸ ਸੁਸਾਇਟੀ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।